ਕਰੰਟ ਲੱਗਣ ਨਾਲ ਮਜਦੂਰ ਦੀ ਮੌਤ

Sunday, Aug 18, 2019 - 04:47 PM (IST)

ਕਰੰਟ ਲੱਗਣ ਨਾਲ ਮਜਦੂਰ ਦੀ ਮੌਤ

ਬਟਾਲਾ (ਜ.ਬ) : ਨਜ਼ਦੀਕੀ ਪਿੰਡ ਹਰਪੁਰਾ ਵਿਖੇ ਕਰੰਟ ਲੱਗਣ ਨਾਲ ਇਕ ਮਜਦੂਰ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਥਾਣਾ ਘੁਮਾਣ ਦੇ ਏ. ਐੱਸ. ਆਈ ਪਲਵਿੰਦਰ ਸਿੰਘ, ਹੌਲਦਾਰ ਚਰਨਜੀਤ ਸਿੰਘ ਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਮਿਹਨਤ ਮਜਦੂਰੀ ਕਰਦਾ ਹੈ, ਬੀਤੀ ਦੇਰ ਸ਼ਾਮ ਜਦੋਂ ਕੰਮ ਤੋਂ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ 'ਚ ਬਿਜਲੀ ਦੀ ਤਾਰ ਟੁੱਟੀ ਪਈ ਸੀ, ਜਿਸ 'ਤੇ ਉਸ ਦਾ ਪੈਰ ਆ ਗਿਆ ਤੇ ਉਸ ਨੂੰ ਕਰੰਟ ਲੱਗ ਗਿਆ ਤੇ ਮੌਕੇ 'ਤੇ ਮੌਤ ਗਈ। ਥਾਣਾ ਘੁਮਾਣ ਦੀ ਪੁਲਸ ਵਲੋਂ ਪਰਿਵਾਰਕ ਮੈਂਬਰਾ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ।


author

Baljeet Kaur

Content Editor

Related News