ਕੈਬਨਿਟ ਮੰਤਰੀ ਬਾਜਵਾ ਦੀ ਸੇਖੜੀ ਨੂੰ ਸਲਾਹ
Sunday, Jan 20, 2019 - 04:54 PM (IST)

ਬਟਾਲਾ (ਗੁਰਪ੍ਰੀਤ) : ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਾਂਗਰਸੀ ਨੇਤਾ ਅਸ਼ਵਨੀ ਸੇਖੜੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਵੀ ਸਾਜਿਸ਼ ਨਹੀਂ ਰਚ ਰਿਹਾ ਸਗੋਂ ਅਸੀਂ ਤਾਂ ਉਸ ਦੀ ਤਰੱਕੀ ਚਾਹੁੰਦੇ ਹਾਂ। ਇਸ ਲਈ ਉਹ ਆਪਣੀ ਸਰਕਾਰ ਖਿਲਾਫ ਧਰਨੇ ਲਗਾਉਣੇ ਬੰਦ ਕਰਨ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਬਾਜਵਾ ਬਟਾਲਾ 'ਚ ਲੋਕ ਸੇਵਾ ਕੇਂਦਰ ਦਾ ਉਦਘਾਟਨ ਕਰਨ ਪਹੁੰਚ ਹੋਏ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਬਰਨਾਲਾ ਰੈਲੀ ਨੂੰ ਬੇਅਸਰ ਦੱਸਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਕਾਂਗਰਸ ਹੀ ਜਿੱਤੇਗੀ।