ਬਰਨਾਲਾ : ਵਿਆਹ 'ਚ ਪਕੌੜਿਆਂ 'ਤੇ ਹੰਗਾਮਾ, ਵੇਟਰ 'ਤੇ ਪਲਟੀ ਗਰਮ ਤੇਲ ਦੀ ਕੜਾਹੀ

Thursday, Dec 12, 2019 - 11:49 AM (IST)

ਬਰਨਾਲਾ : ਵਿਆਹ 'ਚ ਪਕੌੜਿਆਂ 'ਤੇ ਹੰਗਾਮਾ, ਵੇਟਰ 'ਤੇ ਪਲਟੀ ਗਰਮ ਤੇਲ ਦੀ ਕੜਾਹੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੇ ਧਨੌਲਾ ਰੋਡ 'ਤੇ ਸਥਿਤ ਮੈਰੀਲੈਂਡ ਪੈਲੇਸ ਵਿਚ ਕੇਟਰਿੰਗ ਦੀ ਸਰਵਿਸ ਦੇ ਰਹੇ ਰਿੰਕੂ ਨਾਂ ਦੇ ਨੌਜਵਾਨ 'ਤੇ ਗਰਮ ਤੇਲ ਨਾਲ ਭਰੀ ਕੜਾਹੀ ਪਲਟ ਦਿੱਤੀ ਗਈ। ਰਿੰਕੂ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਤਰਸੇਮ ਨਾਂ ਦੇ ਨੌਜਵਾਨ ਨੂੰ ਫਿੱਸ਼ ਪਕੌੜੇ ਦੇਣ ਤੋਂ ਇਨਕਾਰ ਕੀਤਾ ਸੀ।

ਦਰਅਸਲ ਰਿੰਕੂ ਨੇ ਕਿਹਾ ਕਿ ਸੀ ਸਾਢੇ 5 ਵੱਜ ਗਏ ਹਨ ਅਸੀਂ ਪੈਕਿੰਗ ਕਰ ਲਈ ਹੈ, ਹੁਣ ਫਿੱਸ਼ ਪਕੌੜੇ ਨਈ ਮਿਲਣੇ। ਰਿੰਕੂ ਦਾ ਇਹ ਜਵਾਬ ਸੁਣ ਨਸ਼ੇ ਵਿਚ ਟੱਲੀ ਸ਼ਰਾਬੀ ਤਰਸੇਮ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਪਹਿਲਾਂ ਉਸ 'ਤੇ ਕੜਾਹੀ ਵਿਚ ਪਏ ਗਰਮ ਤੇਲ ਨਾਲ ਭਰਿਆ ਜਗ ਪਲਟ ਦਿੱਤਾ, ਫਿਰ ਉਸ 'ਤੇ ਤੇਲ ਨਾਲ ਭਰੀ ਕੜਾਹੀ ਹੀ ਪਲਟਾ ਦਿੱਤੀ। ਇਸ ਦੌਰਾਨ ਰਿੰਕੂ ਦਾ ਸਾਥੀ ਅਜੀਤ ਸਿੰਘ ਵੀ ਝੁਲਸ ਗਿਆ। ਰਿੰਕੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਉਥੇ ਹੀ ਇਸ ਘਟਨਾ 'ਤੇ ਥਾਣਾ ਧਨੌਲਾ ਦੇ ਮੁਖੀ ਨੇ ਗੈਰ ਜ਼ਿੰਮੇਦਾਰਾਨਾ ਬਿਆਨ ਦਿੰਦੇ ਹੋਏ ਕਿਹਾ ਕਿ ਅਸੀਂ ਕੀ ਕਰੀਏ ਕੋਈ ਸ਼ਿਕਾਇਤ ਲੈ ਕੇ ਆਏਗਾ ਤਾਂ ਹੀ ਕੁੱਝ ਕਰਾਂਗੇ। ਜਦਕਿ ਐਸ.ਐਸ.ਪੀ. ਨੇ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਤੁਰੰਤ ਕਾਰਵਾਈ ਦੀ ਗੱਲ ਕਹੀ ਹੈ।

ਉਥੇ ਹੀ ਥਾਣਾ ਧਨੌਲਾ ਦੇ ਪੁਲਸ ਅਧਿਕਾਰੀ ਹਾਕਮ ਸਿੰਘ ਨੇ ਦੱਸਿਆ ਕਿ ਰਿਕੂ ਦੇ ਬਿਆਨਾਂ ਦੇ ਆਧਾਰ 'ਤੇ ਤਰਸੇਮ ਸਿੰਘ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

cherry

Content Editor

Related News