ਮੋਦੀ ਦੀ ਰੈਲੀ 'ਚ ਸ਼ਾਮਲ ਹੋਣ ਜਾ ਰਹੀਆਂ ਗੱਡੀਆਂ ਹਾਦਸਾਗ੍ਰਸਤ, 7 ਜ਼ਖਮੀ (ਵੀਡੀਓ)
Thursday, Jan 03, 2019 - 01:35 PM (IST)
ਬਰਨਾਲਾ(ਮੱਘਰ ਪੁਰੀ, ਪੁਨੀਤ)— ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਬਰਨਾਲਾ ਮੋਗਾ ਨੈਸ਼ਨਲ ਹਾਈਵੇਅ 'ਤੇ ਪਿੰਡ ਰਾਮਗੜ੍ਹ ਨੇੜੇ 8 ਗੱਡੀਆਂ ਦੇ ਆਪਸ ਵਿਚ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ 7 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੁੱਝ ਗੱਡੀਆਂ ਪੀ.ਐਮ. ਮੋਦੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਗੁਰਦਾਰਸਪੁਰ ਜਾ ਰਹੀਆਂ ਸਨ। ਚਸ਼ਮਦੀਦਾਂ ਮੁਤਾਬਕ ਸੰਘਣੀ ਧੁੰਦ ਹੋਣ ਕਾਰਨ ਪਿੰਡ ਰਾਮਗੜ੍ਹ ਨੇੜੇ ਪਹਿਲਾਂ ਸਕੂਲ ਵੈਨ ਅਤੇ ਇਨੋਵਾ ਗੱਡੀ ਆਪਸ ਵਿਚ ਟਕਰਾਈ, ਜਿਸ ਤੋਂ ਬਾਅਦ ਪਿੱਛੋਂ ਆ ਰਹੀਆਂ 6 ਹੋਰ ਗੱਡੀਆਂ ਵੀ ਟਕਰਾ ਗਈਆਂ ਅਤੇ ਇਹ ਹਾਦਸਾ ਵਾਪਰ ਗਿਆ।

