ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ
Saturday, Jan 16, 2021 - 06:03 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਬਰਨਾਲਾ ਦੀ ਬੇਟੀ ਗਰਿਮਾ ਵਰਮਾ ਦੀ ਵਾਈਟ ਹਾਊਸ ਵਿਚ ਐਂਟਰੀ ਹੋਈ ਹੈ। ਉਹ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਦੀ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਉਹਨਾਂ ਦੀ ਨਿਯੁਕਤੀ ਨਾਲ ਬਰਨਾਲਾ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਖਾਸ ਕਰਕੇ ਉਹਨਾਂ ਦੇ ਦਾਦੀ ਅਨੰਦ ਰਾਣੀ, ਚਾਚਾ ਸਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ। ਗਰਿਮਾ ਵਰਮਾ ਦਾ ਜਨਮ 18 ਮਈ 1993 ਨੂੰ ਪਿਤਾ ਰਮਨ ਵਰਮਾ, ਮਾਤਾ ਪ੍ਰੀਤੀ ਵਰਮਾ ਦੇ ਘਰ ਹੋਇਆ। 1994 ਵਿਚ ਇਹਨਾਂ ਦੇ ਮਾਤਾ ਪਿਤਾ ਅਮਰੀਕਾ ਚਲੇ ਗਏ। ਉਸਦੇ ਨਾਲ ਹੀ ਇਕ ਸਾਲ ਦੀ ਛੋਟੀ ਬੱਚੀ ਗਰਿਮਾ ਵੀ ਚਲੀ ਗਈ। ਪਿਤਾ ਰਮਨ ਵਰਮਾ ਹਾਰਟ ਦੇ ਡਾਕਟਰ ਹਨ। ਜਦੋਂ ਕਿ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਹਨ।
ਇਹ ਵੀ ਪੜ੍ਹੋ: ਦਰਦਨਾਕ ਘਟਨਾ: ਸੜਕ ਪਾਰ ਕਰਦਿਆਂ ਕਾਰ ਨੇ ਮਾਰੀ ਟੱਕਰ, ਕਈ ਫੁੱਟ ਦੂਰ ਜਾ ਡਿੱਗੀ 7 ਸਾਲਾ ਕੁੜੀ, ਮੌਤ
ਅਮਰੀਕਾ ਅਤੇ ਭਾਰਤ ਵਿਚ ਚੱਲ ਰਿਹਾ ਹੈ ਡਾਕਟਰ ਹੀਰਾ ਲਾਲ ਦੇ ਨਾਂ ਤੇ ਹਸਪਤਾਲ
ਬਰਨਾਲਾ ਵਿਚ ਡਾ. ਹੀਰਾ ਲਾਲ ਹਸਪਤਾਲ ਕਾਫੀ ਮਸ਼ਹੂਰ ਹੈ। ਡਾ. ਹੀਰਾ ਲਾਲ ਗਰਿਮਾ ਵਰਮਾ ਦੇ ਪੜਦਾਦਾ ਸਨ। ਉਸ ਤੋਂ ਬਾਅਦ ਗਰਿਮਾ ਦੇ ਦਾਦਾ ਜੀ ਮਨੋਹਰ ਲਾਲ ਵਰਮਾ ਵੀ ਡਾਕਟਰ ਸਨ। ਫਿਰ ਉਹਨਾਂ ਦੇ ਪਿਤਾ ਰਮਨ ਵਰਮਾ ਵੀ ਡਾਕਟਰ ਬਣੇ। ਉਹਨਾਂ ਨੇ ਵੀ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿਚ ਵਾਈਸਸੈਲੀਆ ਸ਼ਹਿਰ ਵਿਚ ਡਾ. ਹੀਰਾ ਲਾਲ ਦੇ ਨਾਂ ਤੇ ਹਸਪਤਾਲ ਖੋਲਿ੍ਹਆ ਅਤੇ ਬਰਨਾਲਾ ਵਿਚ ਵੀ ਇਸ ਸਮੇਂ ਡਾ. ਹੀਰਾ ਲਾਲ ਹਸਪਤਾਲ ਚੱਲ ਰਿਹਾ ਹੈ। ਇਸ ਹਸਪਤਾਲ ਨੂੰ ਡਾ. ਮੋਨਾ ਵਰਮਾ ਦੇਖਭਾਲ ਕਰਦੇ ਹਨ। ਜੋ ਕਿ ਗਰਿਮਾ ਦੇ ਚਾਚੀ ਜੀ ਹਨ।
ਇਹ ਵੀ ਪੜ੍ਹੋ: ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ 'ਪੰਜਾਬ
ਹਰ ਸਾਲ ਭਾਰਤ ਆਉਂਦੀ ਹੈ ਗਰਿਮਾ ਵਰਮਾ
ਗਰਿਮਾ ਦੇ ਚਾਚਾ ਸਮੀਰ ਮਹਿੰਦਰੂ ਨੇ ਕਿਹਾ ਕਿ ਗਰਿਮਾ ਵਰਮਾ ਨੂੰ ਭਾਰਤ ਨਾਲ ਬਹੁਤ ਹੀ ਜਿਆਦਾ ਪਿਆਰ ਹੈ। ਉਹ ਹਰ ਸਾਲ ਭਾਰਤ ਆਉਂਦੀ ਹੈ ਅਤੇ ਭਾਰਤ ਦੀ ਸੰਸਕ੍ਰਿਤੀ ਨਾਲ ਉਸਨੂੰ ਬਹੁਤ ਜਿਆਦਾ ਪਿਆਰ ਹੈ। ਅਮਰੀਕਾ ਵਿਚ ਵੀ ਉਹ ਦਿਲ ਲਗਾਕੇ ਪੜ੍ਹੀ। ਉਸਨੇ ਅਮਰੀਕਾ ਵਿਚ ਇਟਰਟੇਨਮੈਂਟ ਦਾ ਕੋਰਸ ਕੀਤਾ। ਉਹ ਚੋਣਾਂ ਵਿਚ ਰਾਸ਼ਟਰੀਪਤੀ ਬਾਈਡੇਨ ਦੀ ਟੀਮ ਦਾ ਹਿੱਸਾ ਸੀ ਅਤੇ ਪ੍ਰਚਾਰ ਦੀ ਕਮਾਂਡ ਉਸਨੇ ਸੰਭਾਲੀ ਹੋਈ ਸੀ। ਜਿਸ ਕੰਮ ਨੂੰ ਉਹ ਕਰਨ ਲਈ ਮਿੱਥ ਲਵੇ, ਉਹ ਕਰਕੇ ਹੀ ਦਮ ਲੈਂਦੀ ਹੈ। ਚਾਹੇ ਉਸਦੀ ਮੰਜਿਲ ਕਿੰਨੀ ਵੀ ਔਖੀ ਹੋਵੇ ਉਹ ਮੰਜਲ ਨੂੰ ਹਾਸਲ ਕਰਕੇ ਰਹਿੰਦੀ ਹੈ।
ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ, ਕਾਂਗਰਸ ਦੇ ਮੌਜੂਦਾ ਸਰਪੰਚ ਸਮੇਤ 2 ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?