ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ
Tuesday, Oct 13, 2020 - 06:06 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਇਕ ਵਿਅਕਤੀ ਦੀ ਇਕ ਜਨਾਨੀ ਨਾਲ ਅਸ਼ਲੀਲ ਫੋਟੋਆਂ ਖਿੱਚ ਕੇ ਉਸਨੂੰ ਬਲੈਕਮੇਲ ਕਰਨ, ਉਸਦੀ ਗੱਡੀ ਖੋਹਣ ਅਤੇ 10 ਲੱਖ ਰੁਪਏ ਦੀ ਮੰਗ ਕਰਨ 'ਤੇ ਪੁਲਸ ਨੇ ਸਾਬਕਾ ਅਕਾਲੀ ਆਗੂ ਅਤੇ ਤਿੰਨ ਔਰਤਾਂ ਸਮੇਤ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਅਕਾਲੀ ਆਗੂ ਮੱਖਣ ਸਿੰਘ ਧਨੌਲਾ 'ਤੇ ਲੁੱਟ-ਖੋਹ ਦੇ ਮਾਮਲਿਆਂ 'ਚ ਵੀ ਪੁਲਸ ਨੇ ਕੇਸ ਦਰਜ ਕੀਤਾ ਸੀ ਅਤੇ ਇਕ ਫਾਇਨਾਂਸ ਕੰਪਨੀ ਦੇ ਦਫ਼ਤਰ ਦੀ ਲੁੱਟ-ਖੋਹ ਦੌਰਾਨ ਇਕ ਚੌਕੀਦਾਰ ਦੇ ਕਤਲ ਦਾ ਮਾਮਲਾ ਵੀ ਮੱਖਣ ਸਿੰਘ ਖ਼ਿਲਾਫ਼ ਦਰਜ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਪੈਟਰੋਲ ਪੰਪ ਮਾਲਕ ਦੇ ਪੁੱਤ ਦਾ ਗੋਲੀ ਮਾਰ ਕੇ ਕਤਲ
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸੁਖਜੀਤ ਸਿੰਘ ਵਾਸੀ ਬੋਗਰਾ ਜ਼ਿਲਾ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 25 ਅਗਸਤ ਨੂੰ ਮੈਨੂੰ ਮੱਖਣ ਸਿੰਘ ਵਾਸੀ ਧਨੌਲਾ ਸਾਬਕਾ ਅਕਾਲੀ ਆਗੂ, ਗੌਰਵ ਕੁਮਾਰ ਵਾਸੀ ਧਨੌਲਾ, ਪਰਮਿੰਦਰ ਕੌਰ ਵਾਸੀ ਚੀਮਾ, ਪਰਮਜੀਤ ਕੌਰ ਵਿਰਕ ਵਾਸੀ ਸੰਗਰੂਰ ਨੇ ਗੁਰਵਿੰਦਰ ਕੌਰ ਨਾਂ ਦੀ ਜਨਾਨੀ ਤੋਂ ਫੋਨ ਕਰਵਾਇਆ ਕਿ ਹੰਡਿਆਇਆ ਵਿਖੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਤੁਹਾਨੂੰ ਪਾਰਟੀ ਵਰਕਰ ਕੰਮ ਕਰਨ ਲਈ ਦਿੰਦੇ ਹਾਂ। ਜਦੋਂ ਮੈਂ ਹੰਡਿਆਇਆ ਵਿਖੇ ਪੁੱਜਾ ਤਾਂ ਮੈਨੂੰ ਉਹ ਇਕ ਜਨਾਨੀ ਦੇ ਘਰ ਲੈ ਗਏ। ਜਿਥੇ ਸਾਰਿਆਂ ਨੇ ਮੈਨੂੰ ਡਰਾਇਆ ਧਮਕਾਇਆ ਅਤੇ ਜ਼ਬਰਦਸਤੀ ਮੇਰੇ ਕੱਪੜੇ ਲਾਹ ਲਏ ਅਤੇ ਕਿਸੇ ਜਨਾਨੀ ਨਾਲ ਮੇਰੀਆਂ ਫੋਟੋਆਂ ਖਿੱਚ ਲਈਆਂ ਅਤੇ ਵੀਡੀਓ ਬਣਾ ਲਈ।
ਇਹ ਵੀ ਪੜ੍ਹੋ : ਹੈਵਾਨੀਅਤ : 5 ਸਾਲਾ ਪੁੱਤ ਨੂੰ ਬੰਧਕ ਬਣਾ ਕੇ ਜਨਾਨੀ ਨਾਲ ਕੀਤਾ ਗੈਂਗਰੇਪ, ਦੋਵਾਂ ਨੂੰ ਬੰਨ੍ਹ ਕੇ ਨਦੀ 'ਚ ਸੁੱਟਿਆ
ਉਨ੍ਹਾਂ ਮੈਨੂੰ ਕਿਹਾ ਕਿ ਜੇਕਰ ਤੂੰ ਦਸ ਲੱਖ ਰੁਪਏ ਨਾ ਦਿੱਤੇ ਤਾਂ ਤੇਰੀਆਂ ਫੋਟੋਆਂ ਵਾਇਰਲ ਕਰ ਦਿਆਂਗੇ ਅਤੇ 20 ਹਜ਼ਾਰ ਰੁਪਏ ਕੱਢ ਲਏ ਅਤੇ ਮੇਰੀ ਗੱਡੀ ਦਾ ਹਲਫੀਆ ਬਿਆਨ ਵੇਚਣ ਲਈ ਲਿਖਾ ਲਿਆ ਅਤੇ ਮੇਰੇ ਕੋਲੋਂ ਗੱਡੀ ਖੋਹ ਲਈ। ਇਸ ਮਗਰੋਂ ਉਹ ਮੈਨੂੰ ਬੱਸ ਸਟੈਂਡ ਛੱਡਣ ਲਈ ਗੱਡੀ 'ਚ ਆ ਗਏ ਅਤੇ 10 ਹਜ਼ਾਰ ਰੁਪਏ ਮੇਰੇ ਕੋਲੋਂ ਹੋਰ ਲੈ ਗਏ ਅਤੇ ਧਮਕੀਆਂ ਦੇਣ ਲੱਗੇ ਕਿ ਤੂੰ ਸਾਨੂੰ 10 ਲੱਖ ਰੁਪਿਆ ਹੋਰ ਦੇ। ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।