ਮੀਂਹ ਪੈਂਦਿਅਾਂ ਹੀ ਬਾਪੂਧਾਮ ਪੁਲਸ ਚੌਕੀ ਬਣ ਜਾਂਦੀ ਹੈ ‘ਛੱਪੜ’

Monday, Aug 20, 2018 - 07:32 AM (IST)

ਮੀਂਹ ਪੈਂਦਿਅਾਂ ਹੀ ਬਾਪੂਧਾਮ ਪੁਲਸ ਚੌਕੀ ਬਣ ਜਾਂਦੀ ਹੈ ‘ਛੱਪੜ’

 ਚੰਡੀਗਡ਼੍ਹ, (ਸੰਦੀਪ)- ਮੀਂਹ ਪੈਂਦਿਅਾਂ  ਹੀ ਸੈਕਟਰ-26 ਸਥਿਤ ਬਾਪੂਧਾਮ ਚੌਕੀ ਦੀ ਹਾਲਤ ਬੇਹੱਦ ਖ਼ਰਾਬ ਹੋ ਜਾਂਦੀ ਹੈ। ਮੀਂਹ ਦੇ ਪਾਣੀ ਨਾਲ ਚੌਕੀ ਦੇ ਮੁੱਖ ਗੇਟ ’ਤੇ ਪਾਣੀ ਭਰਨ ਨਾਲ ਚੌਕੀ ਕਰਮਚਾਰੀਆਂ ਤੇ ਸ਼ਿਕਾਇਤਕਰਤਾ ਦਾ ਚੌਕੀ ਵਿਚ ਆਉਣਾ-ਜਾਣਾ ਤਕ ਮੁਸ਼ਕਲ ਹੋ ਜਾਂਦਾ ਹੈ। ਚੌਕੀ ਵਿਚ ਪਾਣੀ ਭਰਨ ਤੇ ਚਿੱਕਡ਼ ਨਾਲ ਚੌਕੀ ਦੀ ਹਾਲਤ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਇਲਾਕਾ ਕੌਂਸਲਰ ਦਲੀਪ ਸ਼ਰਮਾ  ਚੌਕੀ ਦੀ ਇਸ ਹਾਲਤ ਨੂੰ ਖੁਦ ਵੇਖ ਚੁੱਕੇ ਹਨ ਪਰ  ਆਲਮ ਇਹ ਹੈ ਕਿ ਹਰ ਵਾਰ ਮੀਂਹ ਪੈਣ ਮਗਰੋਂ ਇਥੇ ਹਾਲਾਤ ਇੰਝ ਹੀ ਬਣੇ ਰਹਿੰਦੇ ਹਨ।  ਚੌਕੀ ਦੇ ਕੁਝ ਮੁਲਾਜ਼ਮ ਖੁਦ  ਇਲਾਕਾ ਕੌਂਸਲਰ ਨੂੰ ਇਸ ਸਮੱਸਿਆ ਬਾਰੇ  ਸ਼ਿਕਾਇਤ ਕਰ ਚੁੱਕੇ ਹਨ ਪਰ ਉਸਦੀ ਸੁਣਵਾਈ ਤਕ ਨਹੀਂ ਕੀਤੀ ਜਾ ਰਹੀ ਹੈ।
 ਚੌਕੀ ਦੇ ਬਰਾਂਡੇ ਦਾ ਲੈਵਲ ਚੌਕੀ ਖੇਤਰ ਦੇ ਮੁਕਾਬਲੇ ਡੇਢ ਤੋਂ 2 ਫੁੱਟ ਨੀਵਾਂ ਹੈ, ਜਿਸ ਦਾ ਕਾਰਨ ਹੈ ਕਿ ਮੀਂਹ ਪੈਂਦਿਅਾਂ ਹੀ ਮੀਂਹ ਦਾ ਪਾਣੀ  ਬਰਾਂਡੇ ਵਿਚ ਪੂਰੀ ਤਰ੍ਹਾਂ ਭਰ ਜਾਂਦਾ ਹੈ। ਇਸ ਬਰਾਂਡੇ ਤੋਂ ਹੋ ਕੇ ਹੀ ਚੌਕੀ ਕਰਮਚਾਰੀ ਤੇ ਸ਼ਿਕਾਇਤਕਰਤਾ ਨੂੰ ਚੌਕੀ ਵਿਚ ਜਾਣਾ ਪੈਂਦਾ ਹੈ। ਅਜਿਹੇ ਵਿਚ ਪਾਣੀ ਭਰ ਜਾਣ ਨਾਲ ਚੌਕੀ ਦੇ ਅੰਦਰ ਜਾਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਖੁਦ ਚੌਕੀ ਕਰਮਚਾਰੀ ਵੀ ਇਸ ਪਾਣੀ ਵਿਚੋਂ ਹੁੰਦੇ ਹੋਏ ਚੌਕੀ ਦੇ ਅੰਦਰ-ਬਾਹਰ ਜਾਂਦੇ ਹੈ। 
ਚੌਕੀ ਦੇ ਬਰਾਂਡੇ ਵਿਚ ਪਾਣੀ ਭਰਨ ਨਾਲ ਲੋਕਾਂ ਤੇ ਚੌਕੀ ਕਰਮਚਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਨੀਵਾਰ ਨੂੰ ਕਮਿਊਨਿਟੀ ਸੈਂਟਰ ਵਿਚ ਹੋਏ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਕੌਂਸਲਰ ਦਲੀਪ ਆਪਣੀ ਗੱਡੀ ਚੌਕੀ ਵਿਚ ਪਾਰਕ ਕਰਕੇ ਗਏ ਤੇ ਉਨ੍ਹਾਂ ਨੇ ਵੀ ਚੌਕੀ ਦੀ ਇਸ ਹਾਲਤ ਨੂੰ ਵੇਖਿਆ ਪਰ ਫਿਲਹਾਲ ਉਨ੍ਹਾਂ ਵਲੋਂ ਚੌਕੀ ਦੀ ਹਾਲਤ ਵਿਚ ਸੁਧਾਰ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਇਥੇ ਪਾਰਕਿੰਗ ਏਰੀਆ ਦੀ ਹਾਲਤ ਵੀ ਬੇਹੱਦ ਖ਼ਰਾਬ ਹੈ, ਮੀਂਹ ਪੈਂਦੇ ਹੀ ਚਾਰੇ ਪਾਸੇ ਚਿੱਕਡ਼ ਹੀ ਚਿੱਕਡ਼ ਦੀ ਹਾਲਤ ਬਣ ਜਾਂਦੀ ਹੈ। ਅਜਿਹੇ ਵਿਚ ਵਾਹਨ ਪਾਰਕ ਕਰਨਾ ਜਾਂ ਇਥੋਂ ਚੱਲ ਕੇ ਚੌਕੀ ਤਕ ਜਾਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ।  
 ਮੀਂਹ ਦੌਰਾਨ ਚੌਕੀ ਵਿਚ ਪਾਣੀ ਭਰਨ ਤੇ ਹੋਰ ਪ੍ਰੇਸ਼ਾਨੀ ਸਬੰਧੀ  ਇਲਾਕਾ ਕੌਂਸਲਰ ਨਾਲ ਗੱਲ ਕੀਤੀ ਜਾਵੇਗੀ। ਇਸ ਸਮੱਸਿਆ ਕਾਰਨ ਇਥੇ ਆਪਣੀ ਸ਼ਿਕਾਇਤ ਲੈ ਕੇ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।  
 -ਜਸਪਾਲ ਸਿੰਘ ਭੁੱਲਰ, ਸੈਕਟਰ-26 ਥਾਣਾ ਇੰਚਾਰਜ।  
 ਬਾਪੂਧਾਮ ਚੌਕੀ ਕਮਿਊਨਿਟੀ ਸੈਂਟਰ ਵਿਚ ਬਣਾਈ ਗਈ ਹੈ  ਪਰ ਮੌਜੂਦਾ ਸਮੇਂ ਵਿਚ ਕਮਿਊਨਿਟੀ ਸੈਂਟਰ ਦਾ ਇਹ ਹਿੱਸਾ ਪ੍ਰਸ਼ਾਸਨ ਦੇ ਅਧੀਨ ਹੈ, ਜਿਸ ਕਾਰਨ ਨਗਰ ਨਿਗਮ ਇਸ ਵਿਚ ਕੋਈ ਕੰਮ ਨਹੀਂ ਕਰਵਾ ਸਕਦਾ। ਚੌਕੀ ਨੂੰ ਦੂਜੀ ਜਗ੍ਹਾ ’ਤੇ ਬਣਾਏ ਜਾਣ ਦੇ ਮਤੇ ’ਤੇ ਕੰਮ ਚੱਲ ਰਿਹਾ ਹੈ। 
 -ਦਲੀਪ ਸ਼ਰਮਾ, ਇਲਾਕਾ ਕੌਂਸਲਰ।


Related News