ਬੈਂਕ ਮੈਨੇਜਰ ਦੀ ਕਾਲ ਗਰਲ ਨਾਲ ਬਹਿਸ, ਦਲਾਲ ਤੇ ਸਾਥੀਆਂ ਨੇ ਚਲਾ ਦਿੱਤੀਆਂ ਗੋਲ਼ੀਆਂ
Tuesday, Jul 09, 2024 - 11:06 AM (IST)
ਚੰਡੀਗੜ੍ਹ (ਸੁਸ਼ੀਲ) : ਬੈਂਕ ਮੈਨੇਜਰ ਦੀ ਐਤਵਾਰ ਰਾਤ ਕਾਲ ਗਰਲ ਨਾਲ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ। ਦਲਾਲ ਦੋ ਕਾਰ ਸਵਾਰ ਸਾਥੀਆਂ ਨਾਲ ਸੈਕਟਰ 44 ਪਹੁੰਚਿਆ ਤੇ ਮੈਨੇਜਰ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੋਸਤ ਨੂੰ ਬਚਾਉਣ ਆਏ ਨੌਜਵਾਨਾਂ ਨੇ ਜਦੋਂ ਹਮਲਾਵਰਾਂ ’ਤੇ ਪਥਰਾਅ ਕੀਤਾ ਤਾਂ ਬਾਈਕ ਸਵਾਰ ਨੇ ਹਵਾ ’ਚ ਫਾਇਰਿੰਗ ਕਰ ਦਿੱਤੀ। ਗੋਲੀ ਚੱਲਣ ’ਤੇ ਨੌਜਵਾਨ ਭੱਜ ਗਏ। ਨਾਲ ਹੀ ਹਮਲਾਵਰ ਦੋ ਗੱਡੀਆਂ ਤੇ ਇਕ ਬਾਈਕ ’ਤੇ ਫ਼ਰਾਰ ਹੋ ਗਏ। ਕੁੱਟਮਾਰ ਤੇ ਗੋਲੀਬਾਰੀ ਦੀ ਸੂਚਨਾ ਮਿਲਣ ’ਤੇ ਪੁਲਸ ਵੀ ਮੌਕੇ 'ਤੇ ਪਹੁੰਚੀ। ਪੁਲਸ ਨੇ ਜ਼ਖ਼ਮੀ ਅੰਕੁਸ਼ ਨੂੰ ਜੀ.ਐੱਮ.ਸੀ.ਐੱਚ. 32 ’ਚ ਦਾਖ਼ਲ ਕਰਵਾਇਆ। ਫੋਰੈਂਸਿਕ ਟੀਮ ਨੂੰ ਗੋਲੀਆਂ ਦੇ ਦੋ ਖੋਲ ਬਰਾਮਦ ਹੋਏ। ਇਸ ਤੋਂ ਇਲਾਵਾ ਖੂਨ ਦੇ ਸੈਂਪਲ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ਤਰਨਾਕ ਗੈਂਗ ਦਾ ਪਰਦਾਫਾਸ਼, ਸੁੱਖਾ ਪਿਸਤੌਲ ਅੰਬਰਸਰੀਆ ਗ੍ਰਿਫ਼ਤਾਰ
ਪੁਲਸ ਨੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ, ਜਿਸ ’ਚ ਹਮਲਾਵਰ ਦੋ ਗੱਡੀਆਂ ਅਤੇ ਬਾਈਕ ’ਤੇ ਆਉਂਦੇ ਦਿਖਾਈ ਦਿੱਤੇ। ਸੈਕਟਰ 34 ਥਾਣਾ ਪੁਲਸ ਨੇ ਅੰਕੁਸ਼ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-44 ’ਚ ਕਾਰ ਸਵਾਰ ਕਰੀਬ 10 ਨੌਜਵਾਨ ਬੈਂਕ ਮੈਨੇਜਰ ’ਤੇ ਹਮਲਾ ਕਰ ਰਹੇ ਹਨ। ਡੀ.ਐੱਸ.ਪੀ. ਜਸਵਿੰਦਰ ਸਿੰਘ, ਥਾਣਾ ਇੰਚਾਰਜ ਲਖਬੀਰ ਸਿੰਘ ਨੇ ਖੂਨ ਨਾਲ ਲੱਥਪੱਥ ਬੈਂਕ ਮੈਨੇਜਰ ਅੰਕੁਸ਼ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਮੌਕੇ ’ਤੇ ਪੁਲਸ ਨੂੰ ਦੇਸੀ ਕੱਟੇ ਤੋਂ ਚੱਲੀ ਗੋਲੀ ਦੇ ਖੋਲ ਤੇ ਸੜਕ ’ਤੇ ਖੂਨ ਖਿਲਰਿਆ ਮਿਲਿਆ।
ਦਿੱਲੀ ਦਾ ਰਹਿਣ ਵਾਲਾ ਹੈ ਪੀੜਤ
ਇਹ ਵੀ ਪੜ੍ਹੋ : ਬਠਿੰਡਾ 'ਚ ਸ਼ਰੇਆਮ ਸੜਕ ਵਿਚਾਲੇ ਗੰਡਾਸਿਆਂ ਨਾਲ ਵੱਢਿਆ ਮੁੰਡਾ, ਵੀਡੀਓ ਵੀ ਆਈ ਸਾਹਮਣੇ
ਜਾਂਚ ’ਚ ਸਾਹਮਣੇ ਆਇਆ ਕਿ ਹਮਲਾ ਬੈਂਕ ਮੈਨੇਜਰ ਅੰਕੁਸ਼ ’ਤੇ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਅੰਕੁਸ਼ ਦਾ ਕਾਲ ਗਰਲ ਨਾਲ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਕਾਲ ਗਰਲ ਨੇ ਦਲਾਲ ਨੂੰ ਫੋਨ ’ਤੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਦਲਾਲ ਸਾਥੀਆਂ ਨਾਲ ਸੈਕਟਰ-44 ਦੇ ਬੈਂਕ ਮੈਨੇਜਰ ਦੇ ਘਰ ਪਹੁੰਚਿਆ। ਬੈਂਕ ਮੈਨੇਜਰ ਉਸ ਨੂੰ ਬਾਹਰ ਮਿਲਿਆ। ਜਿਵੇਂ ਹੀ ਉਹ ਕਾਰ ’ਚੋਂ ਉਤਰਿਆ ਤਾਂ ਕਰੀਬ 10 ਨੌਜਵਾਨਾਂ ਨੇ ਮੈਨੇਜਰ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਅਕੁੰਸ਼ ਰੌਲਾ ਪਾਉਣ ਲੱਗਾ ਤਾਂ ਫਲੈਟ ਤੋਂ ਚਾਰ ਨੌਜਵਾਨ ਆ ਗਏ ਤੇ ਉਨ੍ਹਾਂ ਨੇ ਹਮਲਾਵਰਾਂ ’ਤੇ ਪਥਰਾਅ ਕਰ ਦਿੱਤਾ। ਹਮਲਾਵਰਾਂ ਦੇ ਬਾਈਕ ਸਵਾਰ ਸਾਥੀ ਨੇ ਦੇਸੀ ਕੱਟਾ ਕੱਢ ਕੇ ਹਵਾ ’ਚ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਉਹ ਫ਼ਰਾਰ ਹੋ ਗਏ। ਅਕੁੰਸ਼ ਦਿੱਲੀ ਦਾ ਰਹਿਣ ਵਾਲਾ ਹੈ।
ਹਮਲਾਵਰਾਂ ਦੀ ਹੋਈ ਪਛਾਣ
ਦੂਜੇ ਪਾਸੇ ਸੁਰੱਖਿਆ ਗਾਰਡ ਮੇਘਰਾਜ ਨੇ ਦੱਸਿਆ ਕਿ ਉਹ ਡਿਊਟੀ ’ਤੇ ਸਨ। ਇਸ ਦੌਰਾਨ ਦੋ ਕਾਰਾਂ ’ਚ ਨੌਜਵਾਨ ਆਏ ਤੇ ਉਨ੍ਹਾਂ ਨੇ ਬੈਂਕ ਮੈਨੇਜਰ ’ਤੇ ਹਮਲਾ ਕਰ ਦਿੱਤਾ। ਮੈਨੇਜਰ ਦਾ ਉਸ ਦੇ ਸਾਥੀਆਂ ਨੇ ਵਿਚ-ਬਚਾਅ ਕੀਤਾ। ਇੰਨ੍ਹੇ ’ਚ ਹਮਲਾਵਰ ਗੋਲੀ ਚਲਾ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਬੈਂਕ ਮੈਨੇਜਰ ਦੀ ਸੈਕਟਰ 44 ਬਾਹਰ ਹਮਲਾਵਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਫਿਲਹਾਲ ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਬਰਛੇ ਮਾਰ ਮਾਰ ਕੇ ਵਿਅਕਤੀ ਦਾ ਕਤਲ