ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟਿਆ ਬੈਂਕ

07/30/2018 7:23:48 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ) : ਦਿਨ-ਦਿਹਾੜੇ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ 'ਚ ਸਥਿਤ ਐਕਸਿਸ ਬੈਂਕ 'ਚ ਸੋਮਵਾਰ ਨੂੰ ਅੱਧਾ ਦਰਜਨ ਹਥਿਆਰਬੰਦ ਲੁਟੇਰੇ 9 ਲੱਖ 60 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਦਿਨ ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਏਲਨਚੇਲੀਅਨ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲੁਟੇਰੇ ਬੈਂਕ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਏ ਹਨ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ 'ਚ ਲੈ ਕੇ ਲੁਟੇਰਿਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕਰ ਦਿੱਤੀ ਹੈ। 
PunjabKesari
ਮਿਲੀ ਜਾਣਕਾਰੀ ਮੁਤਾਬਕ ਕੋਟ ਫਤੂਹੀ 'ਚ ਸਥਿਤ ਐਕਸਿਸ ਬੈਂਕ ਵਿਚ ਰੋਜ਼ਾਨਾ ਵਾਂਗ ਕੰਮ ਚੱਲ ਰਿਹਾ ਸੀ। ਇਸ ਦੌਰਾਨ ਦੁਪਹਿਰ 1 ਵਜੇ ਦੇ ਕਰੀਬ ਅੱਧਾ ਦਰਜਨ ਨਾਕਾਬਪੋਸ਼ ਹਥਿਆਰਾਂ ਨਾਲ ਲੈਸ ਲੁਟੇਰੇ ਬੈਂਕ ਵਿਚ ਦਾਖਲ ਹੋਏ ਅਤੇ ਬੈਂਕ ਦੇ ਗਾਰਡ ਅਤੇ ਮੈਨੇਜਰ 'ਤੇ ਬੰਦੂਕ ਤਾਣ ਦਿੱਤੀ। ਸੂਤਰਾਂ ਮੁਤਾਬਕ ਲਗਭਗ ਦੋ ਮਿੰਟ ਤਕ ਬੈਂਕ 'ਚ ਰਹੇ ਲੁਟੇਰੇ 9 ਲੱਖ 60 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। 


Related News