ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ''ਤੇ ਪ੍ਰੀ-ਵੈਡਿੰਗ ਸ਼ੂਟ ਅਤੇ ਰੀਲਾਂ ਬਣਾਉਣ ''ਤੇ ਲੱਗੀ ਪੂਰਨ ਪਾਬੰਦੀ

02/04/2024 5:55:40 AM

ਅੰਮ੍ਰਿਤਸਰ (ਸਰਬਜੀਤ): ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਹਾਟਸਪੌਟ ਬਣੀ ਹੋਈ ਹੈ। ਇੱਥੇ ਆਏ ਦਿਨ ਵਿਆਹ ਦੇ ਬੰਧਨ ਵਿਚ ਬੱਜਣ ਵਾਲੇ ਨਵੇਂ ਜੋੜੇ ਇਸ ਇਤਿਹਾਸਕ ਖ਼ੇਤਰ 'ਚ ਹਰ ਰੋਜ਼ ਫੋਟੋਗ੍ਰਾਫ਼ਰਾਂ ਨਾਲ ਦੇਖੇ ਜਾ ਰਹੇ ਹਨ। ਸ੍ਰੀ ਗੁਰੂ ਰਾਮਦਾਸ ਜੀ ਦੇ ਵੱਲੋਂ ਸਥਾਪਿਤ ਕੀਤੇ ਪਵਿੱਤਰ ਸਥਾਨ ਦੀ ਅਧਿਆਤਮਿਕਤਾ ਨੂੰ ਲੈ ਕੇ ਅੱਜ ਪੁਲਸ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਤੇ ਵੱਖ-ਵੱਖ ਥਾਵਾਂ 'ਤੇ ਹੋਡਿੰਗ ਬੋਰਡ ਲਗਾਏ ਗਏ ਹਨ ਜਿਸ ਉੱਤੇ ਸਾਫ ਸਾਫ ਲਿਖਿਆ ਗਿਆ ਹੈ ਕਿ ਇਸ ਜਗ੍ਹਾ 'ਤੇ ਪ੍ਰੀ ਵੈਡਿੰਗ ਫੋਟੋਗ੍ਰਾਫਰੀ ਅਤੇ ਰੀਲਾਂ ਬਣਾਉਣ ਦੀ ਸਖ਼ਤ ਮਨਾਹੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਯੈੱਸ ਬੈਂਕ ਲੁੱਟਣ ਦੀ ਕੋਸ਼ਿਸ਼ ਨਾਕਾਮ, ਪੰਜਾਬ ਪੁਲਸ ਨੇ 3 ਲੁਟੇਰਿਆਂ ਨੂੰ ਕੀਤਾ ਕਾਬੂ

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀ ਫੋਟੋਗ੍ਰਾਫਰਾਂ ਨੂੰ ਜ਼ਿਆਦਾਤਰ ਜੋੜੇ ਇਸ ਲੋਕੇਸ਼ਨ 'ਤੇ ਪ੍ਰੀ-ਵੈਡਿੰਗ ਸ਼ੂਟ ਕਰਨ ਲਈ ਜ਼ੋਰ ਦਿੰਦੇ ਹਨ, ਜਦੋਂ ਕਿ ਕਈ ਵਾਰ ਫੋਟੋਗ੍ਰਾਫਰ ਉਨ੍ਹਾਂ ਨੂੰ ਇੱਥੇ ਲੈ ਕੇ ਆਉਂਦੇ ਹਨ ਅਤੇ ਭੀੜ ਤੋਂ ਬਚਣ ਲਈ ਸਵੇਰੇ ਸ਼ੂਟ ਕੀਤਾ ਜਾਂਦਾ ਹੈ। ਸੂਤਰਾਂ ਮੁਤਾਬਕ ਇਕ ਕਾਰਕੁਨ ਮਨਮੋਹਨ ਸਿੰਘ ਨੇ ਮੰਗ ਕੀਤੀ ਸੀ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਐੱਸ.ਜੀ.ਪੀ.ਸੀ. ਦੇ ਨਾਲ ਇਨ੍ਹਾਂ ਪ੍ਰੀ-ਵੈਡਿੰਗ ਫੋਟੋਸ਼ੂਟ 'ਤੇ ਪੱਕੇ ਤੌਰ 'ਤੇ ਪਾਬੰਦੀ ਲਗਾਵੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਇਹ ਮਾਮਲਾ ਅਧਿਕਾਰੀਆਂ ਕੋਲ ਉਠਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਜਿਸ ਦੇ ਤਹਿਤ ਅੱਜ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਗੁਰੂ ਰਾਮਦਾਸ ਜੀ ਦੁਆਰਾ ਸਥਾਪਿਤ ਇਕ ਪਵਿੱਤਰ ਸਥਾਨ ਅਤੇ ਅਧਿਆਤਮਿਕਤਾ ਦਾ ਕੇਂਦਰ ਹੈ। ਸੰਗਤਾਂ ਇਸ ਅਸਥਾਨ 'ਤੇ ਸ਼ਰਧਾ ਨਾਲ ਆਉਂਦੀਆਂ ਹਨ। ਪ੍ਰਸ਼ਾਸਨ ਨੂੰ ਇਸ ਨੂੰ ਸਮਝਦੇ ਹੋਏ ਪਹਿਲਾਂ ਹੀ ਇਹ ਉਪਰਾਲਾ ਕਰਦੇ ਹੋਏ ਇਸ ਵਰਤਾਰੇ ਨੂੰ ਬੰਦ ਕਰਨਾ ਚਾਹੀਦਾ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਮੌਤ ਦੀ 'ਅਫ਼ਵਾਹ' ਫ਼ੈਲਾ ਕੇ ਕਾਨੂੰਨੀ ਗੇੜ 'ਚ ਫਸੀ ਪੂਨਮ ਪਾਂਡੇ, ਪੁਲਸ ਕੋਲ ਪਹੁੰਚੀ ਸ਼ਿਕਾਇਤ

ਇਸ ਮਾਮਲੇ ਸਬੰਧੀ ਪੂਰੀ ਜਾਣਕਾਰੀ ਦਿੰਦੇ ਹੋਏ ਕੋਤਵਾਲੀ ਥਾਣੇ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲਾ ਪੁਲਸ ਦੇ ਧਿਆਨ ਆਇਆ ਸੀ ਅਤੇ ਸਾਡੇ ਵੱਲੋਂ ਅਕਸਰ ਇਨ੍ਹਾਂ ਲੋਕਾਂ ਨੂੰ ਸੜਕ ਤੋਂ ਬਾਹਰ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਫੋਟੋਗ੍ਰਾਫ਼ਰਾਂ ਨਾਲ ਮੀਟਿੰਗ ਵੀ ਕੀਤੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਹੈ ਕਿਉਂਕਿ ਇਸ ਨਾਲ ਇਲਾਕੇ ਦਾ ਧਾਰਮਿਕ ਅਤੇ ਅਧਿਆਤਮਕ ਮਾਹੌਲ ਖ਼ਰਾਬ ਹੁੰਦਾ ਹੈ। ਅੱਜ ਹੈਰੀਟੇਜ ਸਟਰੀਟ ਤੇ ਫੋਟੋਗ੍ਰਾਫਰਾਂ ਅਤੇ ਕੁਝ ਸੈਲਾਨੀਆਂ ਨਾਲ ਮੀਟਿੰਗ ਕਰਕੇ ਜਾਣ ਕਰਵਾਇਆ ਅਤੇ ਇਸ 'ਤੇ ਪੂਰਨ ਰੋਕ ਲਗਾਉਣ ਲਈ ਇੱਥੇ ਹੋਰਡਿੰਗ ਵੀ ਲਗਾਏ ਗਏ ਹਨ।

PunjabKesari

ਇਸ ਮੌਕੇ ਥਾਣਾ ਗਲਿਆਰਾ ਦੇ ਇੰਚਾਰਜ ਬਲਜਿੰਦਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਭਰਾਵਾਂ ਦਾ ਢਾਬਾ ਤੋਂ ਲੈ ਕੇ ਜਲਿਆਂਵਾਲਾ ਬਾਗ ਤੱਕ ਪੈਂਦੇ ਰਸਤੇ ਵਿਚ ਜਗ੍ਹਾ-ਜਗ੍ਹਾ 'ਤੇ ਹੋਰਡਿੰਗ ਬੋਰਡ ਲਗਾ ਦਿੱਤੇ ਗਏ ਹਨ, ਜਿਸ 'ਤੇ ਸਾਫ਼ ਲਿਖਿਆ ਹੋਇਆ ਹੈ ਕਿ ਇਸ ਜਗ੍ਹਾ 'ਤੇ ਪ੍ਰੀ ਵੈਡਿੰਗ ਅਤੇ ਹੋਰ ਫੋਟੋਗ੍ਰਾਫਰੀ ਕਰਨਾ ਮਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News