ਹੁਸ਼ਿਆਰਪੁਰ ਵਿਖੇ 'ਭਾਰਤ ਜੋੜੋ ਯਾਤਰਾ' ਦੇ ਰੂਟ ਤੇ ਠਹਿਰਾਓ ਵਾਲੀਆਂ ਥਾਵਾਂ ’ਤੇ ਡਰੋਨ ਕੈਮਰਿਆਂ ’ਤੇ ਰਹੇਗੀ ਪਾਬੰਦੀ

Sunday, Jan 15, 2023 - 06:39 PM (IST)

ਹੁਸ਼ਿਆਰਪੁਰ ਵਿਖੇ 'ਭਾਰਤ ਜੋੜੋ ਯਾਤਰਾ' ਦੇ ਰੂਟ ਤੇ ਠਹਿਰਾਓ ਵਾਲੀਆਂ ਥਾਵਾਂ ’ਤੇ ਡਰੋਨ ਕੈਮਰਿਆਂ ’ਤੇ ਰਹੇਗੀ ਪਾਬੰਦੀ

ਹੁਸ਼ਿਆਰਪੁਰ (ਘੁੰਮਣ)-ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 16, 17 ਅਤੇ 18 ਜਨਵਰੀ ਨੂੰ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸਬੰਧੀ ਦਰਸਾਏ ਗਏ ਰੂਟ ਅਤੇ ਰਾਤ ਦੇ ਠਹਿਰਾਓ ਵਾਲੀਆਂ ਥਾਵਾਂ ’ਤੇ ਡਰੋਨ ਕੈਮਰਿਆਂ ਦੇ ਚਲਾਉਣ ਅਤੇ ਉਡਾਉਣ ’ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ :ਜਲੰਧਰ ਦੇ ਖ਼ਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ', ਮੂਸੇਵਾਲਾ ਦੇ ਪਿਤਾ ਵੀ ਹੋਏ ਮੌਜੂਦ
ਜਾਰੀ ਹੁਕਮਾਂ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਹੈ ਕਿ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ 16, 17 ਅਤੇ 18 ਜਨਵਰੀ ਨੂੰ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਜ਼ਿਲ੍ਹਾ ਦੀ ਹੱਦ ਚੋਲਾਂਗ ਥਾਣਾ ਟਾਂਡਾ ਤੋਂ ਜ਼ਿਲ੍ਹਾ ਦੀ ਹੱਦ ਮਾਨਸਰ ਥਾਣਾ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੁੰਦੀ ਹੋਈ ਪਠਾਨਕੋਟ ਨੂੰ ਜਾਵੇਗੀ। ਇਸ ਲਈ ਉਨ੍ਹਾਂ ਦੇ ਰੂਟਾਂ ਅਤੇ ਰਾਤ ਨੂੰ ਰਾਤ ਦੇ ਠਹਿਰਾਓ ਵਾਲੀਆਂ ਥਾਵਾਂ ’ਤੇ ਡਰੋਨ ਕੈਮਰਿਆਂ ਦੇ ਚਲਾਉਣ ਅਤੇ ਉਡਾਉਣ ’ਤੇ ਪਾਬੰਦੀ ਹੋਵੇਗੀ।

ਇਹ ਵੀ ਪੜ੍ਹੋ :ਪੰਜ ਤੱਤਾਂ 'ਚ ਵਿਲੀਨ ਹੋਏ ਸੰਤੋਖ ਸਿੰਘ ਚੌਧਰੀ, ਰਾਹੁਲ ਗਾਂਧੀ ਸਣੇ ਕਾਂਗਰਸੀ ਲੀਡਰਸ਼ਿਪ ਨੇ ਦਿੱਤੀ ਅੰਤਿਮ ਵਿਦਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News