ਲਾਰੈਂਸ ਤੇ ਭਗਵਾਨਪੁਰੀਆ ਗੈਂਗ ਦੀ ਤਕਰਾਰ ’ਚ ਬੰਬੀਹਾ ਗਰੁੱਪ ਦੀ ਐਂਟਰੀ, ਫੇਸਬੁੱਕ ’ਤੇ ਪੋਸਟ ਪਾ ਦਿੱਤੀ ਧਮਕੀ

Monday, Feb 27, 2023 - 06:18 PM (IST)

ਲਾਰੈਂਸ ਤੇ ਭਗਵਾਨਪੁਰੀਆ ਗੈਂਗ ਦੀ ਤਕਰਾਰ ’ਚ ਬੰਬੀਹਾ ਗਰੁੱਪ ਦੀ ਐਂਟਰੀ, ਫੇਸਬੁੱਕ ’ਤੇ ਪੋਸਟ ਪਾ ਦਿੱਤੀ ਧਮਕੀ

ਚੰਡੀਗੜ੍ਹ/ਤਰਨਤਾਰਨ (ਵੈੱਬ ਡੈਸਕ) : ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਐਤਵਾਰ ਨੂੰ ਲਾਰੈਂਸ ਗੈਂਗ ਵਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ੂਟਰਾਂ ਦਾ ਕਤਲ ਕਰ ਦਿੱਤਾ ਗਿਆ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੂੰ ਵਿਦੇਸ਼ ’ਚੋਂ ਬੈਠ ਕੇ ਚਲਾਉਣ ਵਾਲੇ ਗੋਲਡੀ ਬਰਾੜ ਵਲੋਂ ਫੇਸਬੁਕ ’ਤੇ ਲੈਣ ਤੋਂ ਬਾਅਦ ਹੁਣ ਦਵਿੰਦਰ ਬੰਬੀਹਾ ਗੈਂਗ ਨੇ ਵੀ ਇਸ ਤਕਰਾਰ ਵਿਚਾਲੇ ਐਂਟਰੀ ਮਾਰੀ ਹੈ। ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਨਿਸ਼ਾਨੇ ’ਤੇ ਲਿਆ ਹੈ। ਬੰਬੀਹਾ ਗੈਂਗ ਨੇ ਫੇਸਬੁਕ ’ਤੇ ਲਿਖਿਆ ਕਿ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਪੰਜਾਬ ਵਿਚ ਸਟੈਂਡ ਹੋਣ ਲਈ ਕਿਸੇ ਸਮੇਂ ਜੱਗੂ ਭਗਵਾਨਪੁਰੀਆ ਦੀਆਂ ਜੁੱਤੀਆਂ ਚੱਟਦੇ ਸਨ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਗੋਇੰਦਵਾਲ ਜੇਲ੍ਹ ’ਚ ਵੱਡੀ ਗੈਂਗਵਾਰ, ਲਾਰੈਂਸ ਗੈਂਗ ਦੇ 2 ਗੈਂਗਸਟਰਾਂ ਦਾ ਕਤਲ

ਕੀ ਲਿਖਿਆ ਬੰਬੀਹਾ ਗੈਂਗ ਨੇ

ਬੰਬੀਹਾ ਗੈਂਗ ਨੇ ਫੇਸਬੁੱਕ ’ਤੇ ਲਿਖਿਆ ਕਿ ਗੋਲਡੀ ਬਰਾੜ ਜਿਨ੍ਹਾਂ ਲੋਕਾਂ ਤੋਂ ਕੰਮ ਲੈਂਦਾ ਹੈ, ਉਨ੍ਹਾਂ ਨਾਲ ਹੀ ਬੁਰਾ ਕਰਦਾ ਹੈ, ਇਹ ਸਭ ਨੂੰ ਪਤਾ ਹੈ। ਗੋਲਡੀ ਬਰਾੜ ਅਤੇ ਉਸ ਦਾ ਸਾਰਾ ਗਰੁੱਪ ਅਤੇ ਤੇਰਾ ਲਾਰੈਂਸ ਜੱਗੂ ਦੀਆਂ ਜੁੱਤੀਆਂ ਚੱਟਦੇ ਰਹੇ ਹਨ। ਪੰਜਾਬ ਵਿਚ ਸਟੈਂਡ ਹੋਣ ਲਈ ਜੱਗੂ ਦਾ ਇਸਤੇਮਾਲ ਕੀਤਾ। ਹੁਣ ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰ ਕੇ 4 ਪੈਸੇ ਇਕੱਠੇ ਕਰਨ ਦੀ ਵਾਰੀ ਆਈ ਤਾਂ ਜੱਗੂ ਨੂੰ ਪਿੱਛੇ ਛੱਡ ਦਿੱਤਾ। ਰਹੀ ਗੱਲ ਸੰਦੀਪ ਨੰਗਲ ਅੰਬੀਆ ਦੀ ਤਾਂ ਉਸ ਵਿਚ ਜੱਗੂ ਨੇ ਕੋਈ ਮਦਦ ਨਹੀਂ ਕੀਤੀ। ਸੰਦੀਪ ਤਾਂ ਹੀ ਮਾਰਿਆ ਗਿਆ ਸੀ ਕਿਉਂਕਿ ਉਹ ਜੱਗੂ ਦਾ ਦੋ ਨੰਬਰ ਦਾ ਸਾਰਾ ਕੰਮ ਹੈਂਡਲ ਕਰਦਾ ਸੀ। ਗੋਲਡੀ ਬਰਾੜ ਨੂੰ ਉਸ ਦੇ ਕੰਮ ਲਈ ਜੱਗੂ ਨੇ ਜੋ ਵੀ ਆਦਮੀ ਦਿੱਤੇ, ਉਹ ਸਭ ਮਰਵਾ ਦਿੱਤੇ। ਗੋਲਡੀ ਆਪਣਾ ਕੰਮ ਲੈਣ ਤੋਂ ਬਾਅਦ ਲੋਕਾਂ ਨੂੰ ਦੋਗਲਾ ਕਹਿਹਣ ਲੱਗਾ, ਸਭ ਤੋਂ ਵੱਡਾ ਦੋਗਲਾ ਗੋਲਡੀ ਬਰਾੜ ਹੈ। ਜੋ ਵੀ ਤੇਰੇ ਖ਼ਿਲਾਫ਼ ਹੁੰਦਾ ਹੈ, ਸਾਡੇ ਗਰੁੱਪ ਦੇ ਨਾਲ ਜੋੜ ਦਿੰਦਾ ਹੈ, ਸਮਾਂ ਆਉਣ ਦੇ ਤੇਰੇ ਨਾਲ ਵੀ ਬਹੁਤ ਬੁਰਾ ਹੋਵੇਗਾ। 

ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਗੋਲਡੀ ਬਰਾੜ ਨੇ ਫੇਸਬੁੱਕ ’ਤੇ ਲਈ ਸੀ ਜ਼ਿੰਮੇਵਾਰੀ

ਗੈਂਗਸਟਰ ਗੋਲਡੀ ਬਰਾੜ ਨੇ ਗੋਇੰਦਵਾਲ ਸਾਹਿਬ ਜੇਲ੍ਹ ’ਚ ਹੋਈ ਗੈਂਗਵਾਰ ਦੀ ਜ਼ਿੰਮੇਵਾਰੀ ਫੇਸਬੁੱਕ ’ਤੇ ਪੋਸਟ ਪਾ ਕੇ ਲਈ ਸੀ। ਸੋਸ਼ਲ ਮੀਡੀਆ ’ਤੇ ਗੋਲਡੀ ਬਰਾੜ ਦੇ ਨਾਂ ’ਤੇ ਚੱਲ ਰਹੇ ਅਕਾਊਂਟ ’ਤੇ ਪਾਈ ਗਈ ਪੋਸਟ ਲਿਖਿਆ ਗਿਆ ਸੀ ਗੋਇੰਦਵਾਲ ਸਾਹਿਬ ਜੇਲ੍ਹ ਦੀ ਬੈਰਕ ’ਚ ਮੋਹਨਾ ਮਾਨਸਾ ਤੇ ਮਨਦੀਪ ਤੂਫ਼ਾਨ ਦੇ ਕਤਲ ਦੀ ਜ਼ਿੰਮੇਵਾਰੀ ਅਸੀਂ (ਲਾਰੈਂਸ ਬਿਸ਼ਨੋਈ ਗਰੁੱਪ) ਲੈਂਦੇ ਹਾਂ। ਗੋਲਡੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਸਾਡੇ ਭਰਾ ਸਚਿਨ ਭਿਵਾਨੀ, ਅੰਕਿਤ ਸਿਰਸਾ, ਦੀਪਕ ਮੁੰਡੀ, ਮਨਪ੍ਰੀਤ ਭਾਊ, ਕਸ਼ਿਸ਼, ਅਰਸ਼ਦ ਬੀਕਾਨੇਰ, ਮਾਮਾ ਕੀਤਾ ਨੇ ਮਾਰਿਆ ਹੈ। ਇਹ ਦੋਵੇਂ ਜੱਗੂ ਦੇ ਬੰਦੇ ਸੀ। ਅਸੀਂ ਇਨ੍ਹਾਂ ਨਾਲ ਕੋਈ ਵੀ ਵੱਧ-ਘੱਟ ਗੱਲ ਨਹੀਂ ਕੀਤੀ ਸੀ ਕਿਉਂਕਿ ਹੁਣ ਤਕ ਅਸੀਂ ਇਕੱਠੇ ਰਹੇ ਆ ਪਰ ਇਨ੍ਹਾਂ ਨੇ ਜੱਗੂ ਦੇ ਕਹਿਣ ’ਤੇ ਦੋ ਦਿਨ ਪਹਿਲਾਂ ਬੈਰਕ ’ਚ ਸਾਡੇ ਭਰਾ ਮਨਪ੍ਰੀਤ ਭਾਊ ਦੀ ਕੁੱਟਮਾਰ ਕੀਤੀ ਸੀ ਤੇ ਅੱਜ ਸਾਡੇ ਭਰਾਵਾਂ ਨੇ ਇਕ ਪਾਸੇ ਹੋ ਕੇ ਇਨ੍ਹਾਂ ਨੂੰ ਮਾਰ ਦਿੱਤਾ। ਗੋਲਡੀ ਨੇ ਅੱਗੇ ਕਿਹਾ ਕਿ ਜੱਗੂ ਨੇ ਸਾਡੇ ਭਰਾਵਾਂ ਮਨੂ ਤੇ ਰੂਪੇ ਦਾ ਆਪ ਟ੍ਰੈਪ ਲਵਾ ਕੇ ਐਨਕਾਊਂਟਰ ਕਰਵਾਇਆ ਤੇ ਸਾਡੀ ਵਿਰੋਧੀ ਪਾਰਟੀ ਨਾਲ ਮਿਲਿਆ ਹੋਇਆ ਸੀ। ਜੱਗੂ ਸਾਡੇ ਗਰੁੱਪ ਦੇ ਅੰਦਰਲੀਆਂ ਗੱਲਾਂ ਲੀਕ ਕਰਦਾ ਸੀ। ਇਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਵਾਲੇ ਕੇਸ ’ਚ ਵੀ ਉਨ੍ਹਾਂ ਨੂੰ ਅਸਲਾ ਦਿੱਤਾ ਤੇ ਹੁਣ ਸਾਡੀ ਵਿਰੋਧੀ ਪਾਰਟੀ ਦਾ ਬਾਏ ਬੁੱਕਸ ਕੇਸਵਾਰ ਆ, ਦਿੱਲੀ UAPA ਕੇਸ ’ਚ ਕਿਉਂਕਿ ਉਨ੍ਹਾਂ ਨੇ ਬਿਆਨਾਂ ’ਚ ਕਿਹਾ ਕਿ ਜੱਗੂ ਉਨ੍ਹਾਂ ਨਾਲ ਗੱਲਾਂ ਕਰਦਾ ਸੀ। ਜੱਗੂ ਦੋਗਲਾ ਹੋ ਕੇ ਚੱਲ ਰਿਹਾ ਸੀ ਤੇ ਨਾਲ ਪੁਲਸ ਨੂੰ ਸਾਰੇ ਗਰੁੱਪ ਦੀਆਂ ਮੁਖ਼ਬਰੀਆਂ ਕਰ ਰਿਹਾ ਸੀ। ਗੋਲਡੀ ਨੇ ਕਿਹਾ ਕਿ ਜਿਹੜਾ ਜੱਗੂ ਦਾ ਸਾਥ ਦੇਵੇਗਾ, ਉਹ ਸਾਡਾ ਵਿਰੋਧੀ ਆ ਤੇ ਨਾਲੇ ਕੋਈ ਲਾਰੈਂਸ ਬਿਸ਼ਨੋਈ ਗਰੁੱਪ, ਕਾਲਾ ਜਠੇੜੀ ਗਰੁੱਪ ਦੇ ਕਿਸੇ ਬੰਦੇ ’ਤੇ ਹੱਥ ਵੀ ਚੁੱਕੇਗਾ, ਉਹ ਕੋਈ ਵੀ ਹੋਵੇ, ਉਸ ਦਾ ਇਹੀ ਹਾਲ ਹੋਵੇਗਾ। ਇਨ੍ਹਾਂ ਨੇ ਪਹਿਲ ਕੀਤੀ ਸੀ ਤਾਂ ਜਵਾਬ ਮਿਲ ਗਿਆ। ਅਸੀਂ ਕਿਸੇ ਵੀ ਗ਼ਲਤ ਬੰਦੇ ਨੂੰ ਆਪਣੇ ਗਰੁੱਪ ’ਚ ਨਹੀਂ ਰੱਖਾਂਗੇ ਤੇ ਜੋ ਗ਼ਲਤੀ ਕਰੇਗਾ, ਉਸ ਨੂੰ ਭੁਗਤਣਾ ਪਵੇਗਾ। ਉਸ ਨੇ ਕਿਹਾ ਕਿ ਭਾਈਚਾਰੇ ’ਚ ਧੋਖਾ ਬਿਲਕੁਲ ਮੁਆਫ਼ੀ ਦੇ ਲਾਇਕ ਨਹੀਂ ਹੈ ਤੇ ਜੱਗੂ ਦੇ ਜਿਹੜੇ ਬੰਦੇ ਚਿੱਟਾ ਵੇਚਦੇ ਆ ਉਹ ਵੀ ਆਪਣੀ ਤਿਆਰੀ ਰੱਖਣ, ਹੁਣ ਸਭ ਦੀ ਵਾਰੀ ਆਏਗੀ। 

ਇਹ ਵੀ ਪੜ੍ਹੋ : ਅਜਨਾਲਾ ਝੜਪ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਚੁੱਕਿਆ ਵੱਡਾ ਕਦਮ

ਜੱਗੂ ਭਗਵਾਨਪੁਰੀਆ ਨੇ ਵੀ ਕਿਹਾ ਲਵਾਂਗੇ ਬਦਲਾ

ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੇ ਕਤਲ ਤੋਂ ਬਾਅਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਵੀ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਦਿਆਂ ਧਮਕੀ ਹੈ। ਇਸ ਪੋਸਟ ਵਿਚ ਭਗਵਾਨਪੁਰੀਆ ਨੇ ਕਿਹਾ ਕਿ ਮਨਦੀਪ ਤੂਫਾਨ ਦੇ ਕਤਲ ਨਾਲ ਸਾਨੂੰ ਬਹੁਤ ਘਾਟਾ ਪਿਆ ਹੈ। ਜਿਸ ਨੇ ਵੀ ਇਹ ਗ਼ਲਤੀ ਕੀਤੀ ਹੈ, ਉਸ ਨੂੰ ਜਲਦੀ ਹੀ ਇਸ ਦਾ ਹਰਜਾਨਾ ਭਰਨਾ ਪਵੇਗਾ। ਜਿਸ ਨੇ ਵੀ ਰਲ ਕੇ ਸਾਡੇ ਭਰਾ ਦਾ ਕਤਲ ਕੀਤਾ ਹੈ, ਉਹ ਚਾਹੇ ਸਾਡਾ ਆਪਣਾ ਬੰਦਾ ਹੋਵੇ ਚਾਹੇ ਬੇਗਾਨਾ ਹੋਵੇ। ਅਸੀਂ ਕਿਸੇ ਤੋਂ ਡਰਦੇ ਨਹੀਂ ਭਾਵੇਂ ਉਹ ਕੋਈ ਵੀ ਹੋਵੇ। ਅਸੀਂ ਆਪਣੇ ਭਰਾ ਦੇ ਕਤਲ ਦਾ ਬਦਲਾ ਕਤਲ ਦੇ ਨਾਲ ਹੀ ਲਵਾਂਗੇ। ਅਸੀਂ ਉਨ੍ਹਾਂ ਸਾਰਿਆਂ ਨੂੰ ਵੀ ਉਸੇ ਰਾਹੇ ਤੋਰਾਂਗੇ...।" ਪੋਸਟ ਵਿਚ ਅੱਗੇ ਲਿਖਿਆ ਗਿਆ ਕਿ ਮੈ ਇਹ ਵੀ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਹਾਂ ਕਿ ਰੂਪਾ ਤੇ ਮੰਨੂ ਸਾਡਾ ਭਰਾ ਸੀ ਤੇ ਅਸੀਂ ਜਿਸ ਨੂੰ ਇਕ ਵਾਰ ਭਰਾ ਕਹਿ ਦੇਈਏ ਉਸ ਦੇ ਨਾਲ ਯਾਰ ਮਾਰ ਨਹੀਂ ਕਰਦੇ। ਜਿਹੜੇ ਕਿਹ ਰਹੇ ਆ ਜੱਗੂ ਨੇ ਇਨ੍ਹਾਂ ਦੀ ਮੁਖਬਰੀ ਕਰਕੇ ਇਨ੍ਹਾਂ ਦਾ ਘਾਟਾ ਕਰਵਾਇਆ, ਉਹ ਇਸ ਗੱਲ ਦਾ ਇਕ ਵੀ ਸਬੂਤ ਦੇ ਦੇਣ। ਇਹੋ ਜਿਹਾ ਘਟੀਆ ਕੰਮ ਨਾ ਹੀ ਕਦੀ ਕੀਤਾ ਨਾ ਹੀ ਕਰਾਂਗੇ, ਨਾ ਹੀ ਵਾਹਿਗੁਰੂ ਸਾਡੇ ਕੋਲੋਂ ਆਉਣ ਵਾਲੇ ਟਾਈਮ ਵਿਚ ਕਰਾਵੇ। 

ਇਹ ਵੀ ਪੜ੍ਹੋ : ਅਜਨਾਲਾ ਝੜਪ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News