ਆਲ ਇੰਡੀਆ ਸਰਦਾਰ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਹੋਇਆ ਰੱਦ

01/07/2020 2:33:35 PM

ਜਲੰਧਰ— ਹਾਕੀ ਦੀ ਨਰਸਰੀ ਮੰਨੇ ਜਾਣ ਵਾਲੇ ਪੰਜਾਬ ਦੇ ਕਈ ਕੌਮਾਂਤਰੀ ਖਿਡਾਰੀਆਂ ਨੇ ਆਪਣੀ ਹਾਕੀ ਦੇ ਦਮ 'ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਹਾਕੀ ਨੂੰ ਪਿਆਰ ਕਰਨ ਵਾਲੇ ਵੀ ਇਸ ਸੂਬੇ 'ਚ ਕੋਈ ਘੱਟ ਨਹੀਂ ਹਨ। ਉਨ੍ਹਾਂ 'ਚੋਂ ਹੀ ਸ਼ਹਿਰ ਦਾ ਇਕ ਕਪੂਰ ਪਰਿਵਾਰ ਹੈ, ਜੋ ਹਰ ਸਾਲ ਆਪਣੇ ਬਜ਼ੁਰਗਾਂ ਦੀ ਯਾਦ 'ਚ ਆਲ ਇੰਡੀਆ ਪੱਧਰ ਦੇ ਇਸ ਹਾਕੀ ਟੂਰਨਾਮੈਂਟ ਨੂੰ ਕਰਾਉਂਦਾ ਹੈ। ਜਲੰਧਰ 'ਚ ਇਸ ਵਾਰ ਇਹ ਆਲ ਇੰਡੀਆ ਸਰਦਾਰ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਨਹੀਂ ਹੋ ਸਕੇਗਾ। ਸਰਦਾਰ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਨਾਮੈਂਟ 'ਚ ਭਾਰਤ ਦੀਆਂ ਅੰਡਰ-19 ਵਰਗ ਦੀਆਂ 16 ਟੀਮਾਂ ਪੰਜਾਬ, ਹਰਿਆਣਾ, ਯੂ. ਪੀ., ਭੋਪਾਲ, ਬਿਹਾਰ, ਮੱਧ ਪ੍ਰਦੇਸ਼, ਦਿੱਲੀ, ਝਾਰਖੰਡ, ਉੜੀਸਾ, ਚੰਡੀਗੜ੍ਹ ਹਿੱਸਾ ਲੈਂਦੀਆਂ ਹਨ। ਟੂਰਨਾਮੈਂਟ ਜੇਤੂ ਟੀਮ ਨੂੰ ਪਹਿਲਾ ਇਨਾਮ 1.25 ਲੱਖ ਰੁਪਏ, ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 80 ਹਜ਼ਾਰ ਰੁਪਏ, ਤੀਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 60 ਹਜ਼ਾਰ ਰੁਪਏ, ਚੌਥਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 40 ਹਜ਼ਾਰ ਰੁਪਏ ਦੇ ਇਲਾਵਾ ਸਰਵਸ੍ਰੇਸ਼ਠ ਖਿਡਾਰੀ ਵੀ ਚੁਣੇ ਜਾਂਦੇ ਹਨ। ਇਸ 'ਚ ਹਰੇਕ ਖਿਡਾਰੀ ਨੂੰ 7500 ਰੁਪਏ ਕੈਸ਼ ਇਨਾਮ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਡਾਈਟ, ਖਾਣਾ, ਰਿਹਾਇਸ਼ ਦਾ ਸਾਰਾ ਪ੍ਰਬੰਧ ਕਪੂਰ ਫੈਮਿਲੀ ਵੱਲੋਂ ਕੀਤਾ ਜਾਂਦਾ ਹੈ।

ਜਨਵਰੀ 'ਚ ਹੋਣ ਵਾਲੇ ਸਰਦਾਰ ਬਲਵੰਤ ਸਿੰਘ ਕਪੂਰ ਮੈਮੋਰੀਅਲ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ ਨੂੰ ਸੋਸਾਇਟੀ ਵੱਲੋਂ 5 ਤੋਂ 12 ਜਨਵਰੀ ਨੂੰ ਕਰਾਉਣ ਲਈ ਹਾਕੀ ਇੰਡੀਆ ਤੋਂ ਸ਼ੈਡਿਊਲ ਮੰਗਿਆ ਗਿਆ ਸੀ, ਹਾਕੀ ਇੰਡੀਆ ਨੇ ਨੈਸ਼ਨਲ ਟੂਰਨਾਮੈਂਟ ਦੀ ਹਵਾਲਾ ਦਿੰਦੇ ਹੋਏ ਫਰਵਰੀ 'ਚ ਟੂਰਨਾਮੈਂਟ ਕਰਾਉਣ ਦਾ ਸ਼ੈਡਿਊ ਦਿੱਤਾ। ਪਰ ਫਰਵਰੀ 'ਚ ਕਪੂਰ ਪਰਿਵਾਰ ਦੇ ਕਿਤੇ ਹੋਰ ਬਿਜ਼ੀ ਹੋਣ 'ਤੇ ਟੂਰਨਾਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਸਾਲ ਜੰਮੂ 'ਚ ਹਾਕੀ ਇੰਡੀਆ ਦੀ ਇਜਾਜ਼ਤ ਦੇ ਬਿਨਾ ਟੂਰਨਾਮੈਂਟ ਖੇਡਣ 'ਤੇ ਹਾਕੀ ਇੰਡੀਆ ਵੱਲੋਂ ਸੂਬੇ ਦੀਆਂ 12 ਹਾਕੀ ਟੀਮਾਂ ਦੇ ਨਾਲ ਜੰਮੂ ਹਾਕੀ 'ਤੇ ਵੀ ਤਿੰਨ ਮਹੀਨੇ ਲਈ ਬੈਨ ਲਗਾ ਦਿੱਤਾ ਸੀ। ਇਸ ਤੋਂ ਪਹਿਲਾਂ ਹਾਕੀ ਪੰਜਾਬ ਵੀ ਟੂਰਨਾਮੈਂਟ ਕਰਾਉਣ ਦੀ ਇਜਾਜ਼ਤ ਦਿੰਦੀ ਰਹੀ ਹੈ ਪਰ ਹਾਕੀ ਅਤੇ ਖਿਡਾਰੀਆਂ 'ਤੇ ਇਸ ਵਿਵਾਦ ਦਾ ਅਸਰ ਨਾ ਹੋਵੇ, ਇਸ ਦੇ ਚਲਦੇ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ।


Tarsem Singh

Content Editor

Related News