ਸਿੱਖਿਆ ਕਿਸੇ ਜਾਤ ਧਰਮ ਦੀ ਜਾਗੀਰ ਨਹੀਂ, ਹਰ ਕੋਈ ਹਾਸਲ ਕਰ ਕੇ ਉਚਾਈਆਂ ਛੂਹ ਸਕਦੈ : ਬਲਕਾਰ ਸਿੰਘ

Wednesday, Aug 23, 2023 - 10:54 PM (IST)

ਸਿੱਖਿਆ ਕਿਸੇ ਜਾਤ ਧਰਮ ਦੀ ਜਾਗੀਰ ਨਹੀਂ, ਹਰ ਕੋਈ ਹਾਸਲ ਕਰ ਕੇ ਉਚਾਈਆਂ ਛੂਹ ਸਕਦੈ : ਬਲਕਾਰ ਸਿੰਘ

ਕਰਤਾਰਪੁਰ (ਸਾਹਨੀ)- ਸਿੱਖਿਆ ਕਿਸੇ ਜਾਤ, ਧਰਮ, ਊਚ-ਨੀਚ ਦਾ ਭੇਦਭਾਵ ਨਹੀਂ ਕਰਦੀ। ਇਸ ਨੂੰ ਹਾਸਲ ਕਰ ਕੇ ਕੋਈ ਵੀ ਵਿਅਕਤੀ ਉਚਾਈਆਂ ਛੂਹ ਸਕਦਾ ਹੈ। ਸਿੱਖਿਆ ਕਿਸੇ ਵੀ ਸਮਾਜ ਦੀ ਖੁਸ਼ਹਾਲੀ ਦਾ ਮੀਲ ਪੱਥਰ ਹੋ ਸਕਦੀ ਹੈ ਤੇ ਇਸ ਦੇ ਦਮ ’ਤੇ ਅਸੀ ਆਪਣਾ ਭਵਿੱਖ ਸਵਾਰ ਸਕਦੇ ਹਾਂ। ਇਹ ਵਿਚਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਇਲਾਕੇ ਦੇ ਪਿੰਡ ਪੱਤੜ ਕਲਾਂ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ’ਚ 6ਵੀਂ ਤੋਂ 12ਵੀਂ ਤਕ ਪੜ੍ਹਦੀਆਂ 80 ਵਿਦਿਆਰਥਣਾਂ ਨੂੰ ਸਾਈਕਲ ਵੰਡ ਸਮਾਗਮ ਦੌਰਾਨ ਪ੍ਰਗਟ ਕੀਤੇ।

ਇਹ ਖ਼ਬਰ ਵੀ ਪੜ੍ਹੋ - ਚੰਦਰਯਾਨ ਦੇ 'ਯਾਤਰੀਆਂ' ਨੂੰ ਵਧਾਈ ਦੇ ਬੈਠਾ ਕਾਂਗਰਸੀ ਮੰਤਰੀ, ਸੋਸ਼ਲ ਮੀਡੀਆ 'ਤੇ ਹੋਇਆ ਟ੍ਰੋਲ

ਕੈਬਨਿਟ ਮੰਤਰੀ ਨੇ ਕਿਹਾ ਕਿ ਮਿਆਰੀ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ, ਜਿਸ ਲਈ ਸਰਕਾਰ ਵੱਲੋਂ ਮਾਰਚ 2022 ’ਚ ਆਪਣੇ ਗਠਨ ਤੋਂ ਬਾਅਦ ਤੋਂ ਹੀ ਸੁਹਿਰਦ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਗੌਰਡੈਕਸ ਇੰਡੀਆ ਲਿਮ. ਕੰਪਨੀ ਵੱਲੋਂ ਵਿਦਿਆਰਥਣਾ (ਲੜਕੀਆਂ) ਨੂੰ ਦਿੱਤੇ ਇਨ੍ਹਾਂ ਸਾਈਕਲਾਂ ਨਾਲ ਸਕੂਲ ਆਉਣ ਲਈ ਕਾਫੀ ਸਹੂਲਤ ਹੋਵੇਗੀ ਤੇ ਕੰਪਨੀ ਦੇ ਗੌਤਮ ਕਪੂਰ, ਝੁਬੇਰ ਚੋਪੜਾ, ਪੰਕਜ ਸਰਦਾਨਾ ਨੇ ਸਕੂਲ ਦੇ ਵਿਦਿਆਰਥੀਆਂ (ਲੜਕੇ) ਜੋ ਦੂਰੋ ਆਉਦੇਂ ਹਨ, ਨੂੰ ਵੀ ਸਾਈਕਲ ਦੇਣ ਦਾ ਐਲਾਨ ਕੀਤਾ। ਇਸ ਨੇਕ ਕਾਰਜ ’ਚ ਸਹਿਯੋਗ ਦੇਣ ਲਈ ਕੈਬਨਿਟ ਮੰਤਰੀ ਨੇ ਗਾਰਡੈਕਸ ਇੰਡੀਆ ਪ੍ਰਾਈਵੇਟ ਲਿਮ. ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ ਬਜਟ ’ਚ ਵਾਧਾ ਕੀਤਾ, ਜਿਸ ਨੂੰ ਪਿਛਲੀਆਂ ਸਰਕਾਰਾਂ ਦੌਰਾਨ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਪਹਿਲਾਂ ਵਿਦਿਆਰਥੀ ਨੂੰ ਹੋਸਟਲ 'ਚ ਕਰਵਾਈ ਨਗਨ ਪਰੇਡ ਤੇ ਫ਼ਿਰ...

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਤਿ-ਆਧੁਨਿਕ ਬੁਨਿਆਦੀ ਢਾਂਚੇ, ਆਧੁਨਿਕ ਕਲਾਸਰੂਮ, ਕੰਪਿਊਟਰ, ਸਾਇੰਸ ਲੈਬਜ਼, ਖੇਡ ਦੇ ਮੈਦਾਨ, ਲੋੜੀਂਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵਾਲੇ 111 ਸਕੂਲ ਆਫ਼ ਐਮੀਨੈਂਸ ਸਮੇਤ ਵਿਆਪਕ ਸੁਧਾਰ ਕੀਤੇ ਗਏ ਹਨ। 12000 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਦੇ ਖੇਤਰ ’ਚ ਆਪਣੇ ਪੇਸ਼ੇਵਰ ਗਿਆਨ ਤੇ ਮੁਹਾਰਤ ਨੂੰ ਅਪਡੇਟ ਕਰਨ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਮੰਤਰੀ ਨੇ ਵਿਦਿਆਰਥੀਆਂ ਨੂੰ ਜੀਵਨ ’ਚ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਨ ਤੇ ਪੰਜਾਬ ਦੇ ਵਿਕਾਸ ’ਚ ਯੋਗਦਾਨ ਪਾਉਣ ਦਾ ਸੱਦਾ ਵੀ ਦਿੱਤਾ।

ਇਹ ਖ਼ਬਰ ਵੀ ਪੜ੍ਹੋ - WhatsApp 'ਚ ਆ ਰਿਹੈ ਇਕ  ਹੋਰ ਨਵਾਂ ਫ਼ੀਚਰ, Meta ਦੇ CEO ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

ਉਨ੍ਹਾਂ ਸਕੂਲ ’ਚ ਪ੍ਰਾਜੈਕਟਰ, ਕੈਂਪਸ ਦੀ ਇੰਟਰਲਾਕਿੰਗ ਟਾਈਲਿੰਗ ਤੇ ਹੋਰ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਗੁਰਸ਼ਰਨ ਸਿੰਘ ਡੀ. ਈ. ਓ, ਰਾਜੀਵ ਜੋਸ਼ੀ, ਬਲਵਿੰਦਰ ਸਿੰਘ, ਯੁਵਰਾਜ ਸਿੰਘ, ਗੁਰਮੇਜ ਸਿੰਘ ਅਵਤਾਰ ਸਿੰਘ, ਸੰਤੋਖ ਸਿੰਘ ਟਹਿਲ ਸਿੰਘ, ਚਰਨਜੀਤ ਸਿੰਘ ਚੰਨਾ, ਜਰਨੈਲ ਸਿੰਘ, ਕਾਮਰੇਡ ਮਹਿੰਦਰ ਸਿੰਘ, ਬੂਟਾ ਸਿੰਘ, ਪੱਬੀ ਬਾਬਾ, ਧਰਮਪਾਲ, ਰਣਜੋਧ ਸਿੰਘ, ਸੁਰਜੀਤ ਸਿੰਘ ਤੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News