ਢੱਡਰੀਆਂਵਾਲਿਆਂ ਦੇ ਵਿਰੋਧ ’ਚ ਆਏ ਬਲਜੀਤ ਸਿੰਘ ਦਾਦੂਵਾਲ

Wednesday, Feb 05, 2020 - 06:48 PM (IST)

ਢੱਡਰੀਆਂਵਾਲਿਆਂ ਦੇ ਵਿਰੋਧ ’ਚ ਆਏ ਬਲਜੀਤ ਸਿੰਘ ਦਾਦੂਵਾਲ

ਤਲਵੰਡੀ ਸਾਬੋ (ਮਨੀਸ਼) - ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਅਤੇ ਨਿਹੰਗ ਸਿੰਘਾਂ ਵਿਚਕਾਰ ਚੱਲ ਰਹੇ ਵਿਵਾਦ ਦੇ ਕਾਰਨ ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਢੱਡਰੀਆਂਵਾਲਿਆਂ ਦੇ ਵਿਰੋਧ ’ਚ ਉਤਰ ਆਏ ਹਨ। ਉਨ੍ਹਾਂ ਨੇ ਢੱਡਰੀਆਂਵਾਲਿਆਂ ਦੇ ਸਪੋਕਸਮੈਨ ਸੁਖਵਿੰਦਰ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਆਮ ਇਮਾਰਤ ਦੱਸਣ ਅਤੇ ਪਵਿੱਤਰ ਸਰੋਵਰ ਦੇ ਜਲ ਨੂੰ ਪਾਣੀ ਕਹਿਣ ’ਤੇ ਇਤਰਾਜ਼ ਜਾਹਿਰ ਕੀਤਾ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਸ ਨੂੰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਥੀਂ ਬਣਵਾਇਆ ਹੋਵੇ ਅਤੇ ਸਿਰਜਣਾ ਕੀਤੀ ਹੋਵੇ, ਉਸ ਨੂੰ ਇਕ ਆਮ ਇਮਾਰਤ ਕਹਿਣਾ ਸ਼ੋਭਾ ਨਹੀਂ ਦਿੰਦਾ। ਇਸ ਗੱਲ ਕਾਰਨ ਸੰਗਤਾਂ ਦੇ ਹਿਰਸੇ ਵਲੂੰਦਰੇ ਗਏ ਹਨ, ਜਿਸ ਕਾਰਨ ਰਣਜੀਤ ਸਿੰਘ ਢੱਡਰੀਆਂਵਾਲਿਆਂ ਦਾ ਸੰਗਤਾਂ ਤੇ ਲੋਕਾਂ ਵਲੋਂ ਵੱਡੀ ਗਿਣਤੀ ’ਚ ਵਿਰੋਧ ਕੀਤਾ ਜਾ ਰਿਹਾ ਹੈ।

ਪੱਤਰਕਾਰਾਂ ਨਾਲ ਗਲੱਬਾਤ ਦੌਰਾਨ ਦਾਦੂਵਾਲ ਨੇ ਢੱਡਰੀਆਂਵਾਲਿਆਂ ’ਤੇ ਪੰਜ ਮੈਂਬਰੀ ਕਮੇਟੀ ਨਾਲ ਵਿਚਾਰ ਚਰਚਾ ਕਰਨ ਤੋਂ ਭੱਜਣ ’ਤੇ ਵੀ ਸਵਾਲੀਆਂ ਨਿਸ਼ਾਨ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਚਾਰ ਚਰਚਾ ਕਰਨ ਤੋਂ ਭੱਜਣਾ ਸਭ ਤੋਂ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੀ ਲਾਈਫ ਸਭ ਤੋਂ ਵੱਧ ਲਗਜਰੀ ਹੈ। ਦਾਦੂਵਾਲ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਅੰਮਿ੍ਤਧਾਰੀ ਸਿੰਘਾਂ ਨੂੰ ਗੁੰਡੇ ਦੱਸ ਰਹੇ ਹਨ, ਜੋ ਸਰਾਸਰ ਗਲਤ ਹੈ। ਦਾਦੂਵਾਲ ਨੇ ਢੱਡਰੀਆਂਵਾਲੇ ’ਤੇ ਦੋਸ਼ ਲਾਇਆ ਕਿ ਉਹ ਸਿੱਖ ਕੌਮ ’ਚ ਖਾਨਾਜੰਗੀ ਵਾਲਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  


author

rajwinder kaur

Content Editor

Related News