ਐੱਚ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹੋਇਆ ਕੋਰੋਨਾ

Wednesday, Sep 02, 2020 - 09:02 PM (IST)

ਐੱਚ. ਐੱਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹੋਇਆ ਕੋਰੋਨਾ

ਤਲਵੰਡੀ ਸਾਬੋ (ਮੁਨੀਸ਼) : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ 21 ਸੇਵਾਦਾਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਖੁਦ ਭਾਈ ਦਾਦੂਵਾਲ ਨੇ 'ਜਗ ਬਾਣੀ' ਦੇ ਪੱਤਰਕਾਰ ਨਾਲ ਗੱਲ ਕਰਦਿਆਂ ਕੀਤੀ ਹੈ। ਤਲਵੰਡੀ ਸਾਬੋ ਸਬ-ਡਵੀਜ਼ਨ ਨਾਲ ਲੱਗਦਾ ਹਰਿਆਣਾ ਵਿਚਲੇ ਉਨ੍ਹਾਂ ਦੇ ਮੁੱਖ ਅਸਥਾਨ ਗੁਰਦੁਆਰਾ ਗ੍ਰੰਥਸਰ ਵਿਖੇ ਦਾਦੂਵਾਲ ਇਕਾਂਤਵਾਸ ਵਿਚ ਚਲੇ ਗਏ ਹਨ। ਭਾਈ ਦਾਦੂਵਾਲ ਨੇ ਪਿਛਲੇ ਦਿਨਾਂ 'ਚ ਆਪਣੇ ਸੰਪਰਕ 'ਚ ਆਈਆਂ ਸੰਗਤਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :  ਡੀ. ਸੀ. ਦਫ਼ਤਰ ਤੋਂ ਬਾਅਦ ਹੁਣ ਬਾਘਾਪੁਰਾਣਾ ਦੀ ਤਹਿਸੀਲ 'ਚ ਲੱਗਾ ਖ਼ਾਲਿਸਤਾਨੀ ਝੰਡਾ


author

Gurminder Singh

Content Editor

Related News