'ਆਪ' 'ਚ ਵਾਪਸ ਆਉਣ 'ਤੇ ਸੁਣੋ ਕੀ ਬੋਲੇ ਮਾਸਟਰ ਬਲਦੇਵ ਸਿੰਘ (ਵੀਡੀਓ)

10/17/2019 4:10:23 PM

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਹਲਕਾ ਜੈਤੋ ਦੇ ਐੱਮ.ਐੱਲ.ਏ. ਮਾਸਟਰ ਬਲਦੇਵ ਸਿੰਘ ਆਮ ਆਦਮੀ ਪਾਰਟੀ ਦਾ ਪਲ੍ਹਾ ਫੜ੍ਹਨ ਮਗਰੋਂ ਅੱਜ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ 'ਆਪ' 'ਚ ਉਨ੍ਹਾਂ ਦੀ ਵਾਪਸੀ ਪੁਰਾਣੇ ਸਾਥੀਆਂ ਦੀ ਮਹਿਫਲ ਸਦਕਾ ਹੋਈ ਹੈ। ਪਾਰਟੀ 'ਚ ਵਾਪਸ ਆਉਣ 'ਤੇ ਉਨ੍ਹਾਂ ਨੂੰ ਕਿਸੇ ਆਗੂ ਨੇ ਇਹ ਨਹੀਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਪਹਿਲਾਂ ਕਿਉਂ ਛੱਡੀ ਸੀ ਜਾਂ ਅੱਗੇ ਕੀ ਕਰਨਾ ਹੈ। ਪੰਜਾਬ ਏਕਤਾ ਪਾਰਟੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਸ ਪਾਰਟੀ ਨਾਲ ਕੋਈ ਗਿਲਾ-ਸ਼ਿਰਵਾ ਨਹੀਂ। ਸੁਖਪਾਲ ਸਿੰਘ ਖਹਿਰਾ ਮੇਰੇ ਛੋਟੇ ਭਰਾ ਵਰਗੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ 2 ਪਹਿਲਾਂ ਹੀ ਮੁਲਾਕਾਤ ਕੀਤੀ ਸੀ। ਮੈਂ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹਾਂ। ਮੇਰੇ ਸੈੱਲ ਬਹੁਤ ਜ਼ਿਆਦਾ ਘੱਟ ਗਏ ਹਨ। ਡਾਕਟਰ ਨੇ ਮੈਨੂੰ ਬੋਲਣ ਤੋਂ ਮਨ੍ਹਾ ਕੀਤਾ ਹੋਇਆ ਹੈ। ਸਿਹਤ ਠੀਕ ਨਾ ਹੋਣ ਕਾਰਨ ਮੈਂ ਕੰਮ ਵੀ ਨਹੀਂ ਕਰ ਸਕਦਾ।

ਭਗਵੰਤ ਮਾਨ ਦੇ ਬਾਰੇ ਬੋਲਦੇ ਹੋਏ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੇ ਤੇਵਰ ਬਹੁਤ ਜ਼ਿਆਦਾ ਬਦਲੇ ਹੋਏ ਹਨ, ਉਹ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਹਨ। ਬਰਗਾੜੀ ਦੇ ਸ਼ਰਧਾਂਜਲੀ ਸਮਾਗਮ 'ਚ ਮੈਂ ਗਿਆ ਸੀ, ਜਿੱਥੇ ਮੇਰੀ ਖਹਿਰਾ ਨਾਲ ਮੁਲਾਕਾਤ ਹੋਈ ਸੀ। ਖਹਿਰਾ ਨੇ ਮੈਨੂੰ ਇਕ ਵੀ ਵਾਰ ਨਹੀਂ ਪੁੱਛਿਆ ਕਿ ਮੈਂ ਪਾਰਟੀ ਕਿਉਂ ਬਦਲੀ। ਦੱਸ ਦੇਈਏ ਕਿ ਮਾਸਟਰ ਬਲਦੇਵ ਸਿੰਘ ਨੇ ਭਾਵੇ ਪਾਰਟੀ ਬਦਲ ਲਈ ਹੈ ਪਰ ਉਨ੍ਹਾਂ ਦੇ ਘਰ ਦੀ ਛੱਤ 'ਤੇ ਅਜੇ ਵੀ ਖਹਿਰਾ ਦੀ ਪਾਰਟੀ ਦਾ ਝੰਡਾ ਦਿਖਾਈ ਦੇ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਾਸਟਰ ਬਲਦੇਵ ਸਿੰਘ ਨੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਹਰਪਾਲ ਚੀਮਾ ਦੀ ਅਗਵਾਈ 'ਚ ਮੁੜ ਤੋਂ ਪਾਰਟੀ 'ਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਸ ਦੀ ਪੋਸਟ ਸਾਂਝੀ ਕਰਦਿਆਂ ਸਾਰੇ ਗਿਲੇ-ਸ਼ਿਕਵੇ ਦੂਰ ਹੋਣ ਦੀ ਗੱਲ ਆਖੀ ਹੈ। ਦੱਸ ਦਈਏ ਕਿ ਬਲਦੇਵ ਸਿੰਘ ਨੇ ਵਿਧਾਨ ਸਭਾ ਸਪੀਕਰ ਵਲੋਂ ਅਸਤੀਫਾ ਪ੍ਰਵਾਨ ਹੋਣ ਪਹਿਲਾਂ ਘਰ ਵਾਪਸੀ ਕਰ ਲਈ ਹੈ ।


rajwinder kaur

Content Editor

Related News