ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ

Thursday, Oct 28, 2021 - 12:20 PM (IST)

ਵਿਧਾਇਕੀ ਰੱਦ ਹੋਣ ਮਗਰੋਂ ਵੀ 'ਮਾਸਟਰ ਬਲਦੇਵ ਸਿੰਘ' ਨੂੰ ਮਿਲੇਗਾ ਫ਼ਾਇਦਾ, ਜਾਣੋ ਕਿਵੇਂ

ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਵਿਧਾਨ ਸਭਾ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਸੰਵਿਧਾਨ ਦੀ ਧਾਰਾ (ਸ਼ਡਿਊਲ) 10 ਦੇ ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਮਾਸਟਰ ਬਲਦੇਵ ਸਿੰਘ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਅਯੋਗ ਕਰਾਰ ਦਿੱਤੇ ਜਾਣ ਕਾਰਨ ਸਬੰਧਿਤ ਵਿਧਾਇਕ 'ਤੇ ਸਬੰਧਿਤ ਵਿਧਾਨ ਸਭਾ ਦੀ ਉਸੇ ਟਰਮ ਲਈ ਚੋਣਾਂ ਲੜਨ 'ਤੇ ਰੋਕ ਲੱਗਦੀ ਹੈ, ਜਿਸ ਟਰਮ 'ਚ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਬਲਦੇਵ ਸਿੰਘ ਜੇਕਰ ਚਾਹੁਣ ਤਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹਰਿਆਣਾ 'ਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ
ਆਰਥਿਕ ਤੌਰ 'ਤੇ ਵੀ ਹੋਵੇਗਾ ਫ਼ਾਇਦਾ
ਅਯੋਗ ਕਰਾਰ ਦਿੱਤੇ ਜਾਣ ਦੀ ਇਸ ਕਾਰਵਾਈ ਦਾ ਬਲਦੇਵ ਸਿੰਘ ਨੂੰ ਆਰਥਿਕ ਤੌਰ 'ਤੇ ਵੀ ਕੁੱਝ ਫ਼ਾਇਦਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਵਿਧਾਇਕ ਨੂੰ ਤਨਖ਼ਾਹ ਦੇ ਤੌਰ 'ਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜਦੋਂ ਕਿ ਪੈਨਸ਼ਨ ਦੇ ਤੌਰ 'ਤੇ ਵਿਧਾਇਕ ਨੂੰ ਸਾਰੇ ਭੱਤੇ ਮਿਲਾ ਕੇ 70-80 ਹਜ਼ਾਰ ਰੁਪਏ ਤੱਕ ਦੀ ਰਕਮ ਹਾਸਲ ਹੁੰਦੀ ਹੈ। ਹੁਣ ਬਲਦੇਵ ਸਿੰਘ ਜੈਤੋਂ ਨੂੰ 25 ਹਜ਼ਾਰ ਰੁਪਏ ਦੀ ਥਾਂ 70-80 ਹਜ਼ਾਰ ਰੁਪਏ ਦੇ ਕਰੀਬ ਹਰ ਮਹੀਨੇ ਪੈਨਸ਼ਨ ਮਿਲੇਗੀ।

ਇਹ ਵੀ ਪੜ੍ਹੋ : ਨਾਬਾਲਗ ਪੋਤੇ ਨੇ ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ, ਬਜ਼ੁਰਗ ਦਾਦਾ-ਦਾਦੀ ਨੂੰ ਕਮਰੇ 'ਚ ਡੱਕ ਕੁਹਾੜੀ ਨਾਲ ਵੱਢਿਆ

ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜੈਤੋਂ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਬਲਦੇਵ ਸਿੰਘ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਬਲਦੇਵ ਸਿੰਘ ਖ਼ਿਲਾਫ਼ ਅਯੋਗ ਐਲਾਨ ਕਰਨ ਦੀ ਸ਼ਿਕਾਇਤ ਸਪੀਕਰ ਰਾਣਾ ਕੇ. ਪੀ. ਸਿੰਘ ਕੋਲ ਕਾਫ਼ੀ ਸਮੇਂ ਤੋਂ ਪੈਂਡਿੰਗ ਪਈ ਸੀ। 
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News