ਕੈਪਟਨ ਸਾਹਿਬ! ਬਲਾਚੌਰ 'ਚ ਵਿਕਦੀ ਨਾਜਾਇਜ਼ ਲਾਲ ਪਰੀ ਵੀ ਬਣ ਸਕਦੀ ਹੈ ਜ਼ਹਿਰੀਲੀ ਸ਼ਰਾਬ
Monday, Aug 03, 2020 - 08:52 PM (IST)
ਬਲਾਚੌਰ (ਬ੍ਰਹਮਪੁਰੀ)— ਇਹ ਸਾਡੇ ਦੇਸ਼ ਦਾ ਦੁਖਾਂਤ ਹੈ ਕਿ ਜਦੋਂ ਵੀ ਕਿਸੇ ਸਮੱਸਿਆ ਜਾਂ ਗ਼ੈਰ ਕਾਨੂੰਨੀ ਕੰਮਾਂ ਬਾਰੇ ਮੀਡੀਆ ਜਾਂ ਲੋਕ ਸਰਕਾਰਾਂ ਨੂੰ ਦੱਸਦੇ ਹਨ ਉਦੋਂ ਸਰਕਾਰਾਂ ਦੀ ਨੀਂਦ ਨਹੀਂ ਖੁੱਲਦੀ ਪਰ ਜਦੋਂ ਸਮੱਸਿਆ ਵਿਰਾਟ ਰੂਪ ਧਾਰਨ ਕਰ ਲਏ ਫੇਰ ਸਰਕਾਰ ਦੀ ਅੱਖ ਖੁੱਲ੍ਹਦੀ ਉਸ ਸਮੇਂ ਤੱਕ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੁੰਦਾ ਹੈ। ਇਹ ਗੱਲ ਜਹਿਰੀਲੀ ਸ਼ਰਾਬ ਕਾਰਨ ਤਰਨਤਾਰਨ 'ਚ ਹੋਈਆਂ ਦਰਜਨਾਂ ਮੌਤਾਂ 'ਤੇ ਢੁੱਕਦੀ ਹੈ। ਤਰਨਤਾਰਨ ਜਿਹੇ ਹਾਲਤ ਕਿਸੇ ਸਮੇਂ ਵੀ ਬਲਾਚੌਰ ਇਲਾਕੇ 'ਚ ਬਣਨ ਦੀ ਸੰਭਾਵਨਾ ਬਣੀ ਹੋਈ ਹੈ।
ਇਹ ਵੀ ਪੜ੍ਹੋ: ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਲਈ ਚੰਗੀ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਯੂ-ਟਰਨ
ਬਲਾਚੌਰ ਤਹਿਸੀਲ ਦੀ ਭੂਗੋਲਿਕ ਬਣਤਰ ਇਸ ਤਰ੍ਹਾਂ ਦੀ ਹੈ ਕਿ ਇਸ ਦੇ ਇਕ ਪਾਸੇ ਅਖੀਰੀ ਸਿੰਘਪੁਰ ਪਿੰਡ ਨਾਲ਼ 3 ਜ਼ਿਲ੍ਹਿਆਂ ਦਾ ਸੰਗਮ ਹੁੰਦਾ ਹੈ ਹੁਸ਼ਿਆਰਪੁਰ, ਰੂਪਨਗਰ ਅਤੇ ਨਵਾਂਸ਼ਹਿਰ ਜਿਸ ਕਾਰਨ ਇਥੇ ਨੀਮ ਪਹਾੜੀ ਇਲਾਕਾ ਸਮਗਲਰਾਂ ਲਈ ਢੁੱਕਵਾਂ ਹੈ ਇਕ ਪਾਸੇ ਦਰਿਆ ਸਤਲੁਜ ਨਾਲ ਜ਼ਿਲ੍ਹਾ ਲੁਧਿਆਣਾ ਲੱਗਦਾ ਇਸ ਤਰ੍ਹਾਂ ਇਸ ਖੇਤਰ 'ਚ ਸ਼ਰਾਬ ਨਹੀਂ ਹੋਰ ਨਸ਼ੇ ਵੀ ਧੜਾਧੜ ਵਿਕ ਰਹੇ ਹਨ।
ਬਲਾਚੌਰ 'ਚ ਲੱਗਭਗ ਕਰੀਬ 150 ਪਿੰਡਾਂ 'ਚ ਸ਼ਰੇਆਮ ਨਾਜਾਇਜ਼ ਅਤੇ ਕੱਚੀ ਸ਼ਰਾਬ ਧੜਾ ਧੜ ਵਿਕਦੀ ਹੈ। ਬਲਾਚੌਰ ਖੇਤਰ 'ਚ ਨਜਾਇਜ ਸ਼ਰਾਬ ਦਾ ਧੰਦਾ ਇਸ ਕਦਰ ਵੱਧਣ ਨਾਲ਼ ਮੋਟੀ ਕਮਾਈ ਲਈ ਮੁੰਡਿਆਂ ਦੇ ਗਰੁੱਪ ਬਣੇ ਹੋਏ ਹਨ ਜਿਨ੍ਹਾਂ ਦੀ ਕਈ ਵਾਰ ਆਪਸ 'ਚ ਵੱਡੇ ਪੱਧਰ 'ਤੇ ਲੜਾਈਆਂ ਹੁੰਦੀਆਂ ਹਨ। ਪੁਲਸ ਵੀ ਇਸ ਸਭ ਦੇ ਸਾਹਮਣੇ ਬੇਵੱਸ ਨਜ਼ਰ ਆਉਂਦੀ ਹੈ। ਜੇਕਰ ਰਿਕਾਰਡ ਵੇਖ ਲਿਆ ਜਾਵੇ ਤਾਂ ਹਰ ਹਫਤੇ ਕੋਈ ਨਾ ਕੋਈ ਸ਼ਰਾਬ ਦਾ ਕੇਸ ਰਜਿਸਟਰ ਕੀਤਾ ਹੁੰਦਾ ਉਸ ਦਾ ਕਾਰਣ ਖਾਨਾ ਪੂਰਤੀ ਜਦਕਿ ਵੱਡੇ ਸਮਗਲਰ ਸ਼ਾਮ ਨੂੰ ਘਿਓ ਖਿਚੜੀ ਪੁਲਸ ਨਾਲ ਆਮ ਵੇਖੇ ਜਾ ਸਕਦੈ।
ਇਹ ਵੀ ਪੜ੍ਹੋ: ਰੱਖੜੀ ਤੋਂ ਇਕ ਦਿਨ ਪਹਿਲਾਂ ਘਰ ਪੁੱਜੀ ਫ਼ੌਜੀ ਜਵਾਨ ਦੀ ਮ੍ਰਿਤਕ ਦੇਹ, ਧਾਹਾਂ ਮਾਰ ਰੋਇਆ ਪਰਿਵਾਰ
ਇਕ ਪੁਰਾਣੇ ਸ਼ਰਾਬ ਦੇ ਠੇਕੇਦਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ 'ਚ ਦੱਸਿਆ ਕਿ ਸ਼ਰਾਬ ਫੈਕਟਰੀਆਂ ਦਾ ਜੋ ਮਾਲ ਸਰਕਾਰੀ ਤੌਰ 'ਤੇ ਸਪਲਾਈ ਹੁੰਦਾ ਉਨ੍ਹਾਂ ਨੂੰ ਉਸ ਨਾਲ਼ ਸਬਰ ਨਹੀਂ ਹੁੰਦਾ ਉਹ ਆਪਣੀ ਫੈਕਟਰੀ ਦੀ ਗ਼ੈਰ ਕਾਨੂੰਨੀ ਸ਼ਰਾਬ ਹੋਰ ਸਮਗਲਰਾਂ ਰਾਹੀਂ ਵੇਚਦੇ ਹਨ ਅਤੇ ਉਸ 'ਚ ਪਲਾਸਟਿਕ ਦੀ ਬੋਤਲ 'ਚ ਟੀਕੇ ਅਤੇ ਮਿਲਾਵਟ ਕਰਕੇ ਅੱਗੇ ਵੇਚੀ ਜਾਂਦੀ ਹੈ, ਜਿਸ ਨਾਲ ਸਰਕਾਰ ਅਤੇ ਸਰਕਾਰੀ ਠੇਕੇਦਾਰ ਬਹੁਤ ਵੱਡੇ ਪੱਧਰ 'ਤੇ ਘਾਟੇ 'ਚ ਜਾਂਦੇ ਹਨ। ਕੈਪਟਨ ਸਰਕਾਰ ਨੇ ਪਿਛਲੇ ਕੁਝ ਮਹੀਨਿਆਂ 'ਚ ਸਖਤੀ ਕਰਕੇ ਨਾਜਾਇਜ਼ ਸ਼ਰਾਬ ਨੂੰ ਕੁਝ ਠੱਲ੍ਹ ਪਾਈ ਪਰ ਪੁਲਸ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਅਤੇ ਆਬਕਾਰੀ ਅਤੇ ਟੈਕਸਸੇਸ਼ਨ ਮਹਿਕਮੇ ਦੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਕਮਾਊ ਪੁੱਤ ਹਨ ਜਿਸ ਕਰਕੇ ਇਹ ਧੰਦਾ ਬੰਦ ਨਹੀਂ ਹੋ ਰਿਹਾ।
ਕੀ ਕਹਿੰਦੇ ਨੇ ਇਲਾਕੇ ਦੇ ਸਿਆਸੀ ਲੋਕ
ਉਕਤ ਵਾਰੇ ਗੱਲ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ, ਐਡ. ਰਾਜਵਿੰਦਰ ਲੱਕੀ, ਚੌਧਰੀ ਬਿਮਲ ਕੁਮਾਰ, ਹਰਅਮਰਿੰਦਰ ਸਿੰਘ ਚਾਂਦਪੁਰੀ(ਸਾਰੇ ਅਕਾਲੀ ਆਗੂਆਂ), ਕਾਮਰੇਡ ਮਹਾਂ ਸਿੰਘ ਰੌੜੀ, ਕਾਮਰੇਡ ਬਗੀਚਾ ਸਿੰਘ, ਬਸਪਾ ਦੇ ਔਲੀਆਪੁਰ ਆਦਿ ਨੇ ਕਿਹਾ ਕਿ ਜਗ ਬਾਣੀ ਰਾਹੀਂ ਜੋ ਇਹ ਮਾਮਲਾ ਉਜਾਗਰ ਕੀਤਾ ਜਾ ਰਿਹਾ ਇਹ ਸਰਕਾਰ ਨੂੰ ਜਗਾਉਣ ਲਈ ਹੈ। ਜੇਕਰ ਹੁਣ ਵੀ ਸਰਕਾਰ ਨਾ ਜਾਗੀ ਤਾਂ ਉਹ ਦਿਨ ਦੂਰ ਨਹੀਂ ਜਦੋ ਤਰਨਤਾਰਨ ਦੇ ਹਾਲਾਤ ਬਲਾਚੌਰ 'ਚ ਵੀ ਦੁਹਰਾਏ ਜਾ ਸਕਦੇ ਹਨ ਬਲਾਚੌਰ ਇਲਾਕੇ 'ਚ ਵਿਕਦੀ ਕੱਚੀ ਨਾਜਾਇਜ ਸ਼ਰਾਬ ਇਕ ਦਿਨ ਜ਼ਹਿਰੀਲੀ ਸ਼ਰਾਬ ਬਣ ਸਕਦੀ ਹੈ ਕਿਉਂਕਿ ਪਲਾਸਟਿਕ ਦੀਆਂ ਬੋਤਲਾਂ 'ਚ ਬੰਦ ਲਾਲ ਪਰੀ 'ਚ ਟੀਕੇ ਆਮ ਮਿਲਾਏ ਜਾਂਦੇ ਹਨ ।
ਇਹ ਵੀ ਪੜ੍ਹੋ: ਰੱਖੜੀ ਵਾਲੇ ਦਿਨ ਬੁੱਝਿਆ ਘਰ ਦਾ ਚਿਰਾਗ, ਦੋ ਭੈਣਾਂ ਦੇ ਸਿਰ ਤੋਂ ਉੱਠਿਆ ਭਰਾ ਦਾ ਸਾਇਆ