ਮੂਸੇਵਾਲਾ ਤੇ ਸਿੱਦੀਕੀ ਦੇ ਕਤਲ ’ਚ ਸ਼ਾਮਲ ਲਾਰੈਂਸ ਬਿਸ਼ਨੋਈ ’ਤੇ ਕੇਂਦਰ ਸਰਕਾਰ ਏਨੀ ਮਿਹਰਬਾਨ ਕਿਉਂ : ਬਾਜਵਾ
Friday, Oct 18, 2024 - 12:39 PM (IST)

ਚੰਡੀਗੜ੍ਹ (ਅੰਕੁਰ): ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਢਾਲ ਬਣਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਤੇ ਹਾਲ ਹੀ ’ਚ ਐੱਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਵਰਗੀਆਂ ਜਨਤਕ ਹਸਤੀਆਂ ਦੇ ਕਤਲ ’ਚ ਸ਼ਾਮਲ ਰਿਹਾ ਹੈ। ਇਨ੍ਹਾਂ ਘਿਨੌਣੇ ਅਪਰਾਧਾਂ ਦੇ ਬਾਵਜੂਦ ਇੰਝ ਲੱਗਦਾ ਹੈ ਕਿ ਉਸ ਦੇ ਆਲੇ-ਦੁਆਲੇ ਇਕ ਵਿਵਸਥਾਗਤ ਢਾਲ ਹੈ। ਸਰਕਾਰਾਂ ਇਕ ਅਜਿਹੇ ਵਿਅਕਤੀ ਦੀ ਸੁਰੱਖਿਆ ਕਿਉਂ ਕਰ ਰਹੀਆਂ ਹਨ, ਜੋ ਅਪਰਾਧਿਕ ਨੈੱਟਵਰਕ ’ਚ ਇੰਨੀ ਡੂੰਘਾਈ ਨਾਲ ਉਲਝਿਆ ਹੋਇਆ ਹੈ?
ਇਹ ਖ਼ਬਰ ਵੀ ਪੜ੍ਹੋ - ਅਸਤੀਫ਼ੇ ਬਾਰੇ ਪੁੱਛੇ ਜਾਣ 'ਤੇ ਜਾਣੋ ਕੀ ਬੋਲੇ ਸੁਨੀਲ ਜਾਖੜ, PM ਮੋਦੀ ਦੀ ਮੀਟਿੰਗ ਮਗਰੋਂ ਆਏ ਸਾਹਮਣੇ
ਉਨ੍ਹਾਂ ਬਿਸ਼ਨੋਈ ਨੂੰ ਆਪਣਾ ਅਪਰਾਧਿਕ ਸਾਮਰਾਜ ਬਣਾਈ ਰੱਖਣ ਦੀ ਇਜਾਜ਼ਤ ਦੇਣ ’ਚ ਕੇਂਦਰ ਸਰਕਾਰ ਦੀ ਭੂਮਿਕਾ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਵੱਲੋਂ ਉਸ ਦੀਆਂ ਗਤੀਵਿਧੀਆਂ ’ਤੇ ਅਗਸਤ 2025 ਤੱਕ ਪਾਬੰਦੀ ਵਧਾਏ ਜਾਣ ਦੇ ਬਾਵਜੂਦ, ਇਹ ਸਪੱਸ਼ਟ ਹੈ ਕਿ ਉਹ ਸਲਾਖ਼ਾਂ ਪਿੱਛੋਂ ਆਪਣੇ ਨੈੱਟਵਰਕ ਨੂੰ ਕੰਟਰੋਲ ਕਰ ਰਿਹਾ ਹੈ। ਇਹ ਕਿਵੇਂ ਸੰਭਵ ਹੈ? ਉਸ ਨੂੰ ਕੌਣ ਬਚਾ ਰਿਹਾ ਹੈ? ਉਹ ਕਿਸ ਦੇ ਆਦੇਸ਼ ’ਤੇ ਕੰਮ ਕਰ ਰਿਹਾ ਹੈ?
ਉਨ੍ਹਾਂ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਤੇ ਦੇਸ਼ ਦੇ ਲੋਕਾਂ ਨੂੰ ਪਾਰਦਰਸ਼ੀ ਤੇ ਸਪੱਸ਼ਟ ਜਵਾਬ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਜਵਾਬਦੇਹੀ ਦੀਆਂ ਆਪਣੀਆਂ ਕੋਸ਼ਿਸ਼ਾਂ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਸਿਆਸੀ ਚਾਲ ਸਾਨੂੰ ਸੱਚਾਈ ਨੂੰ ਉਜਾਗਰ ਕਰਨ ਤੋਂ ਨਹੀਂ ਰੋਕ ਸਕਦੀ। ਲੋਕਾਂ ਨੂੰ ਇਹ ਜਾਣਨ ਦਾ ਹੱਕ ਹੈ ਕਿ ਇਕ ਗੈਂਗਸਟਰ ਜਿਸ ਨੇ ਇੰਨ੍ਹੇ ਲੋਕਾਂ ’ਚ ਦਹਿਸ਼ਤ ਪੈਦਾ ਕੀਤੀ ਹੈ, ਉਹ ਸਪੱਸ਼ਟ ਤੌਰ ’ਤੇ ਸਜ਼ਾ ਤੋਂ ਮੁਕਤ ਹੋ ਕੇ ਕਿਉਂ ਕੰਮ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8