ਟਾਂਡਾ : ਪੀੜਤ ਬੱਚੀ ਦੇ ਘਰ ਪੁੱਜੇ ਬੈਂਸ, ਪੰਜਾਬ ਸਰਕਾਰ ਤੋਂ ਕੀਤੀ ਇਹ ਮੰਗ
Tuesday, Oct 27, 2020 - 06:25 PM (IST)
ਟਾਂਡਾ ਉੜਮੁੜ (ਮੋਮੀ, ਪੰਡਿਤ) : ਜਲਾਲਪੁਰ 'ਚ ਦਰਿੰਦਗੀ ਦਾ ਸ਼ਿਕਾਰ ਹੋਈ 6 ਸਾਲਾ ਪੀੜਤ ਬੱਚੀ ਦੇ ਪਰਿਵਾਰ ਨਾਲ ਅੱਜ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਮਿਲਣ ਪੁੱਜੇ। ਇਸ ਦੌਰਾਨ ਸਿਮਰਜੀਤ ਸਿੰਘ ਬੈਂਸ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਰਹਿਨੁਮਾ ਅਤੇ ਵਿਧਾਇਕ ਬੈਂਸ ਨੇ ਇਸ ਅਣਹੋਣੀ ਘਟਨਾ ਨੂੰ ਸਮਾਜ ਦੇ ਮੱਥੇ 'ਤੇ ਕਲੰਕ ਕਰਾਰ ਦਿੰਦੇ ਹੋਏ ਸਖ਼ਤ ਸ਼ਬਦਾਂ 'ਚ ਨਿੰਦਿਆ ਕੀਤੀ ਅਤੇ ਇਸ ਘਿਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਸੂਬੇ ਅੰਦਰ ਇਸ ਸਮੇਂ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੀ ਹੈ। ਨਿੱਤ ਦਿਹਾੜੇ ਹੀ ਪੰਜਾਬ 'ਚ ਬਲਾਤਕਾਰ ਕਤਲ, ਲੁੱਟਾਂ ਖੋਹਾਂ ਦੀਆਂ ਅਪਰਾਧਿਕ ਘਟਨਾਵਾਂ ਵਾਪਰ ਰਹੀਆਂ ਹਨ। ਇੱਥੋਂ ਤੱਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ 'ਚ ਵੀ ਉਨ੍ਹਾਂ ਦੇ ਪ੍ਰੋਗਰਾਮ ਉਪਰੰਤ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਬੀਰ ਦਵਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ, ਰਾਜਪਾਲ ਦੀ ਆਲੋਚਨਾ ਨੂੰ ਦੱਸਿਆ ਬੇਮਾਨੀ
ਉਨ੍ਹਾਂ ਇਸ ਮੌਕੇ ਇਸ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਸੂਬੇ ਦਾ ਗ੍ਰਹਿ ਮੰਤਰਾਲੇ ਛੱਡ ਕੇ ਕਿਸੇ ਹੋਰ ਨੂੰ ਦੇ ਦੇਣ ਕਿਉਂਕਿ ਉਹ ਜ਼ਿੰਮੇਵਾਰੀ ਨਾਲ ਆਪਣੇ ਇਸ ਮੰਤਰਾਲੇ ਨਾਲ ਇਨਸਾਫ਼ ਨਹੀਂ ਕਰ ਰਹੇ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਪਰਿਵਾਰ ਦੀ ਹਰੇਕ ਤਰੀਕੇ ਨਾਲ ਮਦਦ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪੀ. ਏ. ਸੀ ਅਤੇ ਬੀ. ਸੀ. ਵਿੰਗ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਕੌਂਸਲ, ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ੍ਹ, ਜ਼ਿਲ੍ਹਾ ਵਾਈਸ ਪ੍ਰਧਾਨ ਵਿਜੇ ਕੁਮਾਰ, ਗੁਰਿੰਦਰ ਸਿੰਘ ਬੋਦਲ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਫਾਦਰ ਐਨਥਨੀ ਦਾ ਦੋਸ਼, ਅਦਾਲਤੀ ਹੁਕਮ ਦੇ ਬਾਵਜੂਦ ਪੁਲਸ ਰਿਫੰਡ ਨਹੀਂ ਕਰ ਰਹੀ 4.57 ਕਰੋੜ
ਇੱਥੇ ਦੱਸ ਦਈਏ ਕਿ ਪਿੰਡ ਜਲਾਲਪੁਰ 'ਚ ਦਰਿੰਦਗੀ ਕਰਨ ਵਾਲੇ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਟਾਂਡਾ ਪੁਲਸ ਨੂੰ ਦਸੂਹਾ ਦੀ ਅਦਾਲਤ ਨੇ ਅੱਜ ਫਿਰ ਇਕ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ। ਅੱਜ ਦੁਪਹਿਰ ਭਾਰੀ ਸੁਰੱਖਿਆ 'ਚ ਐੱਸ. ਐੱਚ. ਓ. ਟਾਂਡਾ ਇੰਸਪੈਕਟਰ ਬਿਕਰਮ ਸਿੰਘ ਦੀ ਦੇਖਰੇਖ 'ਚ ਜੱਜ ਰੇਣੁ ਗੋਇਲ ਦੀ ਦਸੂਹਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਸ ਨੂੰ ਮੁਲਜ਼ਮਾਂ ਸੁਰਪ੍ਰੀਤ ਸਿੰਘ ਅਤੇ ਉਸਦੇ ਦਾਦੇ ਸੁਰਜੀਤ ਸਿੰਘ ਦਾ ਇਕ ਦਿਨ ਦਾ ਹੋਰ ਰਿਮਾਂਡ ਦਿੱਤਾ ਹੈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਸਕੀ ਨਾਬਾਲਗ ਭਾਣਜੀ ਨਾਲ ਮਾਮੇ ਦੀ ਘਟੀਆ ਕਰਤੂਤ