ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਮਾਇਆਵਤੀ, ਕਾਂਗਰਸ ’ਤੇ ਬੋਲੇ ਵੱਡੇ ਹਮਲੇ

Tuesday, Feb 08, 2022 - 07:15 PM (IST)

ਨਵਾਂਸ਼ਹਿਰ (ਵੈੱਬ ਡੈਸਕ)— ਅਕਾਲੀ ਦਲ ਨਾਲ ਗਠਜੋੜ ਹੋਣ ਉਪਰੰਤ ਪੰਜਾਬ ਦੇ ਨਵਾਂਸ਼ਹਿਰ ਵਿਖੇ ਅੱਜ ਪਹਿਲੀ ਵਾਰ ਪਹੁੰਚੀ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਕਾਂਗਰਸ ਪਾਰਟੀ ’ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਕਾਂਗਰਸ ਹਾਈਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਿਰਫ਼ ਸਿਆਸੀ ਸਵਾਰਥ ਲਈ ਹੀ ਅਨੁਸੂਚਿਤ ਜਾਤੀ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ। ਕਾਂਗਰਸ ’ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਾ ਰਿਮੋਟ ਕੰਟਰੋਲ ਗ਼ੈਰ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਹੱਥ ਵਿਚ ਹੈ। 

ਇਹ ਵੀ ਪੜ੍ਹੋ: ਬਸਪਾ ਸੁਪ੍ਰੀਮੋ ਮਾਇਆਵਤੀ ਵੱਲੋਂ ਵੱਡੇ ਬਾਦਲ ਦੀਆਂ ਤਾਰੀਫ਼ਾਂ, ਲੋਕਾਂ ਨੂੰ ਕੀਤੀ ਇਹ ਅਪੀਲ

PunjabKesari

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਨੇ ਸੱਤਾ ਭੋਗੀ ਹੈ ਅਤੇ ਕਾਂਗਰਸ ਦੀ ਪਾਰਟੀ ਗਲਤ ਨੀਤੀਆਂ ਕਰਕੇ ਹੀ ਅੱਜ ਸੱਤਾ ਤੋਂ ਬਾਹਰ ਹੋ ਰਹੀ ਹੈ। ਕਾਂਸ਼ੀਰਾਮ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਕਾਂਸ਼ੀਰਾਮ ਦੇ ਦਿਹਾਂਤ ’ਤੇ ਕਾਂਗਰਸ ਦੀ ਪਾਰਟੀ ਨੇ ਕੋਈ ਰਾਸ਼ਟਰੀ ਸੋਗ ਦਾ ਐਲਾਨ ਤੱਕ ਨਹੀਂ ਕੀਤਾ ਸੀ। ਕਾਂਗਰਸ ਪਾਰਟੀ ਨੇ ਡਾ. ਅੰਬੇਡਕਰ ਨੂੰ ਭਾਰਤ ਰਤਨ ਨਹੀਂ ਦਿੱਤਾ ਸੀ। ਕਾਂਗਰਸ ਦੀ ਪਾਰਟੀ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੇ ਨਾਂ ’ਤੇ ਸਿਰਫ਼ ਸਿਆਸੀ ਨਾਟਕ ਹੀ ਕਰਦੀ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਵੀ ਚੰਨੀ ਸਾਬ੍ਹ ਦਰਕਿਨਾਰ ਕੀਤੇ ਗਏ ਹਨ। 

ਇਹ ਵੀ ਪੜ੍ਹੋ: ਸੁਖਬੀਰ ਦਾ ਕਾਂਗਰਸ ’ਤੇ ਵੱਡਾ ਹਮਲਾ, ਕਿਹਾ-ਪਹਿਲੀ ਵਾਰ ਮਾਫ਼ੀਆ ਦੇ ਮਾਈਨਿੰਗ ਕਿੰਗ ਚੰਨੀ ਨੂੰ CM ਚਿਹਰਾ ਬਣਾਇਆ

PunjabKesari

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News