ਬਹੁਜਨ ਫਰੰਟ ਮੋਰਚੇ ਵੱਲੋਂ 5 ਦਿਨ ਪੰਜਾਬ ਦੇ ਡੀ.ਸੀ. ਦਫਤਰ ਅੱਗੇ ਭੁੱਖ ਹਡ਼ਤਾਲ ਦਾ ਐਲਾਨ

Sunday, Sep 01, 2019 - 08:55 PM (IST)

ਬਹੁਜਨ ਫਰੰਟ ਮੋਰਚੇ ਵੱਲੋਂ 5 ਦਿਨ ਪੰਜਾਬ ਦੇ ਡੀ.ਸੀ. ਦਫਤਰ ਅੱਗੇ ਭੁੱਖ ਹਡ਼ਤਾਲ ਦਾ ਐਲਾਨ

ਭੋਗਪੁਰ (ਰਾਜੇਸ਼ ਸੂਰੀ)- ਦਿੱਲੀ ਦੇ ਤੁਗਲਕਾਬਾਦ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦਾ ਮੰਦਰ ਤੋੜੇ ਜਾਣ ਦੇ ਵਿਰੋਧ ਵਿਚ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨਾਂ ਦੌਰਾਨ ਮੰਦਰ ਦੀ ਮੁੱੜ ਉਸੇ ਥਾਂ ਉਸਾਰੀ ਕੀਤੇ ਜਾਣ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਸਾਧੂ ਸੰਪ੍ਰਦਾਏ ਅਤੇ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ ਗਠਿਤ ਕੀਤੇ ਗਏ ਬਹੁਜਨ ਫਰੰਟ ਮੋਰਚਾ ਵੱਲੋਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਲਗਾਤਾਰ ਪੰਜ ਦਿਨ ਬਹੁਜਨ ਸਮਾਜ ਦੇ ਲੋਕਾਂ ਵੱਲੋਂ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤੇ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਸਾਬਕਾ ਇੰਚਾਰਜ ਰਾਕੇਸ਼ ਬੱਗਾ ਅਤੇ ਸੀਨੀਅਰ ਬਸਪਾ ਆਗੂ ਅਸ਼ੋਕ ਮੋਗਾ ਨੇ ਦੱਸਿਆ ਹੈ ਕਿ ਕੇਂਦਰ ਅਤੇ ਦਿੱਲੀ ਦੇ ਕੇਜਰੀਵਾਲ ਸਰਕਾਰ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪੁਰਾਤਨ ਮੰਦਰ ਦੇ ਪੁਨਰ ਨਿਰਮਾਣ ਲਈ ਮਜ਼ਬੂਰ ਕਰਨ ਵਾਸਤੇ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਲਗਾਤਾਰ ਪੰਜ ਦਿਨ ਬਹੁਜਨ ਸਮਾਜ ਦੇ ਲੋਕਾਂ ਵੱਲੋਂ ਭੁੱਖ ਹੜਤਾਲ ਤੇ ਬੈਠਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। 2 ਸਤੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਭੁੱਖ ਹੜਤਾਲ ਧਰਨਿਆਂ ਵਿਚ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਭੁੱਖ ਹੜਤਾਲ ਤੇ ਬੈਠਣਗੇ। ਇਹ ਭੁੱਖ ਹੜਤਾਲ 2 ਸਤੰਬਰ ਤੋਂ 7 ਸਤੰਬਰ ਤੱਕ ਲਗਾਤਾਰ ਪੰਜ ਦਿਨ ਚੱਲੇਗੀ। ਜੇਕਰ ਕੇਂਦਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤੁਗਲਕਾਬਾਦ ਵਿਚ ਉਸੇ ਥਾਂ ਮੰਦਰ ਦਾ ਨਿਰਮਾਣ ਸ਼ੁਰੂ ਨਾ ਕਰਵਾਇਆ ਤਾਂ ਬਹੁਜਨ ਫਰੰਟ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਦੋਂ ਤੱਕ ਮੰਦਰ ਦਾ ਨਿਰਮਾਣ ਸ਼ੁਰੂ ਨਹੀਂ ਹੁੰਦਾ ਬਹੁਜਨ ਫਰੰਟ ਮੋਰਚਾ ਸੰਘਰਸ਼ ਕਰਦਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਵੱਲੋਂ ਹਰ ਵਾਰ ਬਹੁਜਨ ਸਮਾਜ ਦੇ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਹੈ ਪਰ ਇਸ ਵਾਰ ਸਰਕਾਰਾਂ ਨੇ ਮੰਦਰ ਤੋੜ ਕੇ ਬਹੁਜਨ ਸਮਾਜ ਦੇ ਲੋਕਾਂ ਨੂੰ ਵੱਡਾ ਜ਼ਖਮ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਨ ਲਾਲ ਘੋੜਾਵਾਹੀ, ਅਮਰਜੀਤ, ਰਿੰਕੂ ਮੋਗਾ, ਇੰਦਰ ਸਰੋਆ, ਵਿੱਕੀ ਬਿਨਪਾਲਕੇ, ਵਿਜੇ ਸੱਧਾਚੱਕ, ਸੁਰਿੰਦਰ ਰੇਲੂ, ਤਰਲੋਚਨ ਮਾਹੀ, ਰਜਿੰਦਰ ਰਿੱਖੀ, ਲਾਲ ਚੰਦ, ਟਿੰਕੂ, ਰਿੰਕੂ ਘੋੜਾਵਾਹੀ, ਬਲਵੀਰ ਸਿੰਘ, ਪਰਮਜੀਤ ਸਿੰਘ, ਜਸਵੰਤ, ਰੋਹਿਤ, ਸੁਰਿੰਦਰ ਮਾਣਕਰਾਈ ਅਤੇ ਪਵਨ ਆਦਿ ਹਾਜ਼ਰ ਸਨ। 


author

Karan Kumar

Content Editor

Related News