ਬਾਦਲਾਂ ਦੀ ਨੂੰਹ ਨੂੰ ਹਰਾਉਣ ਤੋਂ ਬਾਅਦ ਕੋਈ ਚੋਣ ਨਹੀਂ ਲੜਾਗਾਂ: ਰਾਜਾ ਵੜਿੰਗ

02/11/2021 6:02:46 PM

ਬੁਢਲਾਡਾ (ਬਾਂਸਲ): ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਹਰਾਉਣ ਤੋਂ ਬਾਅਦ ਕੋਈ ਚੋਣ ਨਹੀਂ ਲੜਾਗਾ। ਇਹ ਸ਼ਬਦ ਅੱਜ ਇੱਥੇ ਬੁਢਲਾਡਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤਿੰਨ ਵਾਰ ਜਿੱਤਣ ਦੇ ਬਾਵਜੂਦ ਇਸ ਖ਼ੇਤਰ ਵਿੱਚ ਬਾਦਲ ਪਰਿਵਾਰ ਨੇ ਨਾ ਤਾਂ ਕੋਈ ਇੰਡਸਟਰੀ ਲਿਆਂਦੀ ਹੈ ਅਤੇ ਨਾ ਹੀ ਲੋਕਾਂ ਦੀ ਸਿਹਤ ਸਹੂਲਤ ਦਾ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਨਾ ਹੀ ਕੋਈ ਸਰਕਾਰੀ ਕਾਲਜ ਸਥਾਪਤ ਕੀਤਾ ਹੈ। ਜਦੋਂਕਿ ਅੱਗੇ ਪਿੱਛੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ।

ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, ਹਰਪਾਲ ਸਿੰਘ ਸੰਘਾ ਨੂੰ ਕੀਤਾ ਬਹਾਲ

ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ। ਮੁਕਾਬਲਾ ਕਰਨ ਨੂੰ ਤਿਆਰ ਹਨ। ਰਾਜੇ ਵੜਿੰਗ ਦੇ ਨਾਲ ਸੱਚਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਨਾ ਤੇ ਲੋਕਾਂ ਕੋਲ ਆਪਣੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਅਗਵਾਈ ਵਿੱਚ ਹਰ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਨੇਕਾਂ ਲਾਭਪਾਤਰੀ ਸਕੀਮਾਂ ਸ਼ੁਰੂ ਕਰਕੇ ਕਰੋੜਾ ਲੋਕਾਂ ਨੂੰ ਲਾਭ ਦਿੱਤਾ ਹੈ। ਬੁਢਲਾਡਾ ਹਲਕੇ ਦੇ ਲੋਕਾਂ ਤੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਹਾਰ ਦਾ ਠਿਕਰਾ ਭੰਨਦਿਆਂ ਕਿਹਾ ਕਿ ਬੁਢਲਾਡੇ ਵਾਲਿਆਂ ਨੇ ਮੈਨੂੰ ਜੇਕਰ ਇਸ ਹਲਕੇ ਤੋਂ ਜਿਤਾਇਆ ਹੁੰਦਾ ਤਾਂ ਅੱਜ ਮੈਂ ਕੁਝ ਦੇਣ ਦੀ ਤਾਕਤ ਵਿੱਚ ਹੁੰਦਾ ਪ੍ਰੰਤੁ ਉਨ੍ਹਾਂ ਕਿਹਾ ਕਿ ਫ਼ਿਰ ਵੀ ਉਹ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਰਹਿਣਗੇ।

ਇਹ ਵੀ ਪੜ੍ਹੋ: ਸਿੰਘੂ ਸਰਹੱਦ ’ਤੇ ਵਿਕਣ ਲੱਗੇ ਟਿਕੈਤ ਦੀਆਂ ਤਸਵੀਰਾਂ ਵਾਲੇ ਸਟਿੱਕਰ 

ਇਸ ਮੌਕੇ ਤੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਆਸ਼ੀਸ਼ ਸਿੰਗਲਾ, ਚੇਅਰਮੇਨ ਖੇਮ ਸਿੰਘ ਜਟਾਣਾ, ਰਾਜ ਕੁਮਾਰ ਬੋੜਾਵਾਲੀਆਂ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਲਵਲੀ ਬੋੜਾਵਾਲੀਆ, ਲਲਿਤ ਕੁਮਾਰ ਲੱਕੀ, ਤੀਰਥ ਸਿੰਘ ਸਵੀਟੀ, ਵਿਜੈ ਕੁਮਾਰ ਕੂਲੇਹਰੀ, ਬਿੰਦੂ ਬਾਲਾ, ਤਰਜੀਵਨ ਸਿੰਘ ਚਹਿਲ, ਰਾਜ ਕੁਮਾਰ ਬਾਬਾ, ਰਣਜੀਤ ਸਿੰਘ ਦੋਦੜਾ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ: ਟਵਿੱਟਰ ਵਲੋਂ ਕਿਸਾਨੀ ਦੀ ਬਾਤ ਪਾਉਂਦੇ ਅਕਾਊਂਟ ਹਟਾਉਣ ਨੂੰ ਸਿੱਧੂ ਨੇ ਆਖਿਆ ‘ਤਾਨਾਸ਼ਾਹੀ’

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


Shyna

Content Editor

Related News