ਮੌਸਮ ਦੀ ਖਰਾਬੀ ਕਾਰਣ ਉਡਾਣਾਂ ਦਾ ਸਮਾਂ ਗਡ਼ਬਡ਼ਾਇਆ

Sunday, Jan 12, 2020 - 11:42 PM (IST)

ਮੌਸਮ ਦੀ ਖਰਾਬੀ ਕਾਰਣ ਉਡਾਣਾਂ ਦਾ ਸਮਾਂ ਗਡ਼ਬਡ਼ਾਇਆ

ਅੰਮ੍ਰਿਤਸਰ, (ਇੰਦਰਜੀਤ)- ਮੌਸਮ ’ਚ ਖਰਾਬੀ ਕਾਰਣ ਅੰਮ੍ਰਿਤਸਰ ਏਅਰਪੋਰਟ ’ਤੇ ਕਈ ਉਡਾਣਾਂ ਲੇਟ ਰਹੀਆਂ। ਅੱਜ ਸਵੇਰੇ ਕਡ਼ਕਦੀ ਧੁੱਪ ਅਤੇ ਬਾਅਦ ਦੁਪਹਿਰ ਬੱਦਲ ਛਾਏ ਰਹੇ। ਜਾਣਕਾਰੀ ਮੁਤਾਬਕ ਦਿੱਲੀ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਗਿਣਤੀ ਏ. ਆਈ. 116 ਆਪਣੇ ਨਿਰਧਾਰਿਤ ਸਮੇਂ ਤੋਂ ਪੌਣਾ ਘੰਟਾ ਲੇਟ ਰਹੀ। ਇਸੇ ਤਰ੍ਹਾਂ ਦੁਬਈ ਤੋਂ ਆਉਣ ਵਾਲੀ ਇੰਡੀਆ ਐਕਸਪ੍ਰੈੱਸ ਦੀ ਉਡਾਣ ਗਿਣਤੀ ਆਈ. ਐਕਸ. 192, ਪਟਨਾ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਗਿਣਤੀ ਏ. ਆਈ. 725 ਆਪਣੇ ਨਿਰਧਾਰਿਤ ਸਮੇਂ ਤੋਂ ਲੇਟ ਰਹੀ। ਦੂਜੇ ਪਾਸੇ ਸ਼੍ਰੀਨਗਰ ਦੀ ਸਕੂਟ ਏਅਰਲਾਈਨਸ ਦੀ ਉਡਾਣ ਗਿਣਤੀ ਟੀ. ਆਰ. 508, ਏਅਰ ਇੰਡੀਆ ਦੀ ਨਾਂਦੇਡ਼ ਉਡਾਣ ਗਿਣਤੀ ਏ. ਆਈ. 816, ਇੰਡੀਗੋ ਦੀ ਹੈਦਰਾਬਾਦ ਦੀ ਉਡਾਣ 6 ਈ. 104, ਇੰਡੀਗੋ ਦੀ ਮੁੰਬਈ ਦੀ ਉਡਾਣ 6 ਈ. 453, ਬੇਂਗਲੁਰੂ ਦੀ 6 ਈ. 477, ਮੁੰਬਈ ਦੀ ਐੱਸ. ਜੀ. 6371, ਕੁਆਲਾਲੰਪੁਰ ਦੀ ਓ. ਡੀ. 271 ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਹੁੰਚ ਗਈ।


author

Bharat Thapa

Content Editor

Related News