ਗਰਮ ਚਾਹ ਦਾ ਪਤੀਲਾ ਡਿੱਗਣ ਨਾਲ ਝੁਲਸੀ 1 ਸਾਲ ਦੀ ਮਾਸੂਮ, ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ

09/06/2017 6:56:21 PM

ਕਪੂਰਥਲਾ(ਮਲਹੋਤਰਾ)— ਰੇਲ ਕੋਚ ਕਾਰਖਾਨਾ ਦੇ ਨੇੜੇ ਬਣੀਆਂ ਝੁੱਗੀਆਂ 'ਚ ਚਾਹ ਬਣਾ ਰਹੀ ਇਕ ਮਹਿਲਾ ਦੇ ਹੱਥੋਂ ਚਾਹ ਦਾ ਪਤੀਲਾ ਆਪਣੀ ਹੀ ਇਕ ਸਾਲ ਦੀ ਬੇਟੀ 'ਤੇ ਡਿੱਗ ਗਿਆ। ਇਸ ਹਾਦਸੇ 'ਚ ਬੱਚੀ ਬੁਰੀ ਤਰ੍ਹਾਂ ਨਾਲ ਝੁਲਸ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਾਰਵਤੀ ਪੁੱਤਰੀ ਦਾਸੂ ਵਾਸੀ ਜੋ ਕਿ ਰੇਲ ਡੱਬਾ ਕਾਰਖਾਨਾ ਨੇੜੇ ਬਣੀਆਂ ਝੁੱਗੀਆਂ 'ਚ ਰਹਿੰਦਾ ਹੈ, ਉਸ ਨੇ ਦੱਸਿਆ ਕਿ ਉਸ ਦੀ ਪਤਨੀ ਘਰ 'ਚ ਚਾਹ ਬਣਾ ਰਹੀ ਸੀ ਕਿ ਅਚਾਨਕ ਉਸ ਦੇ ਹੱਥੋਂ ਚਾਹ ਦਾ ਪਤੀਲਾ ਛੁੱਟ ਗਿਆ ਅਤੇ ਉਸ ਦੀ 1 ਸਾਲ ਬੱਚੀ 'ਤੇ ਗਰਮ ਚਾਹ ਡਿੱਗ ਗਈ। ਇਸ ਹਾਦਸੇ ਨਾਲ ਬੱਚੀ ਬੁਰੀ ਤਰ੍ਹਾਂ ਝੁਲਸ ਗਈ। ਬੱਚੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਡਿਊਟੀ 'ਤੇ ਤਾਇਨਾਤ ਡਾਕਟਰਾਂ ਨੇ ਬੱਤੀ ਦੀ ਹਾਲਤ ਨੂੰ ਚਿੰਤਾਜਨਕ ਦੱਸਿਆ ਹੈ।


Related News