ਘੋਰ ਕਲਯੁੱਗ : 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ, ਹਾਲਤ ਗੰਭੀਰ

Monday, Mar 23, 2020 - 06:40 PM (IST)

ਘੋਰ ਕਲਯੁੱਗ : 5 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ, ਹਾਲਤ ਗੰਭੀਰ

ਮਲੋਟ (ਜੁਨੇਜਾ, ਕਾਠਪਾਲ) - ਥਾਣਾ ਸਦਰ ਮਲੋਟ ਦੀ ਪੁਲਸ ਨੂੰ ਭੱਠੇ ’ਤੇ ਕੰਮ ਕਰਦੇ ਇਕ ਮਜਦੂਰ ਦੀ ਮਾਸੂਮ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਪੀੜਤ ਮਾਸੂਮ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਮਲੋਟ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਖੂਨ ਨਾਲ ਲੱਥ-ਪੱਥ ਮਾਸੂਮ ਬੱਚੀ ਨੂੰ ਹਸਪਤਾਲ ‘ਚ ਤਾਇਨਾਤ ਸਟਾਫ ਵਲੋਂ ਦਾਖਲ ਕਰਨ ਵਿਚ ਦੇਰੀ ਹੋਈ ਸੀ, ਜਿਸ ਦੇ ਸਬੰਧ ’ਚ ਇਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ। ਪੀੜਤ ਪਰਿਵਾਰ ਵਲੋਂ ਪੱਤਰਕਾਰਾਂ ਤੱਕ ਪਹੁੰਚ ਕਰਨ ਤੋਂ ਬਾਅਦ ਇਹ ਮਾਮਲਾ ਪੁਲਸ ਦੇ ਧਿਆਨ ਵਿਚ ਆਇਆ, ਜਿਸ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਹਸਪਤਾਲ ਦਾਖਲ ਕੀਤਾ।

ਪੜ੍ਹੋ ਇਹ ਖਬਰ ਵੀ - ਦਰਦਨਾਕ ਹਾਦਸੇ 'ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਮਾਂ ਦੀ ਗੋਦ 'ਚੋਂ 25 ਫੁੱਟ ਤੱਕ ਉੱਛਲ ਕੇ ਡਿੱਗਾ ਮਾਸੂਮ

ਪੜ੍ਹੋ ਇਹ ਖਬਰ ਵੀ -  ਜਲੰਧਰ: ਪਿਓ ਦੀ ਸ਼ਰਮਨਾਕ ਕਰਤੂਤ, 10 ਸਾਲਾ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਮਾਸੂਮ ਬੱਚੀ ਦੇ ਸਰੀਰ ਤੋਂ ਲਹੂ ਨਿਕਲ ਰਿਹਾ ਸੀ, ਜਿਸ ਕਾਰਨ ਉਹ ਡਰੀ ਅਤੇ ਸਹਿਮੀ ਹੋਈ ਦਿਖਾਈ ਦਿੱਤੀ। ਮੈਡੀਕਲ ਜਾਂਚ ਕਰਨ ਤੋਂ ਬਾਅਦ ਡਾਕਟਰ ਨੇ ਜਬਰਜ਼ਨਾਹ ਦੀ ਪੁਸ਼ਟੀ ਕਰਦੇ ਹੋਏ ਪੀੜਤ ਦੇ ਪਿਤਾ ਦੇ ਬਿਆਨਾਂ ’ਤੇ ਇਕ ਨਾਬਾਲਗ ਮੁੰਡੇ, ਜਿਸ ਦੀ ਉਮਰ 17 ਸਾਲ 11 ਮਹੀਨੇ ਹੈ, ਵਿਰੁੱਧ ਮਾਮਲਾ ਦਰਜ ਕਰ ਦਿੱਤਾ।

ਪੜ੍ਹੋ ਇਹ ਖਬਰ ਵੀ -  9 ਸਾਲਾ ਬੱਚੀ ਨਾਲ ਹੈਵਾਨੀਅਤ, ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ


author

rajwinder kaur

Content Editor

Related News