ਇਸੇ ਐਤਵਾਰ ਸ਼ੁਰੂ ਹੋ ਜਾਵੇਗਾ ਬਾਬਾ ਸੋਢਲ ਜੀ ਦਾ ਮੇਲਾ, ਨਿਗਮ ਦਾ ਸਫਾਈ ਵੱਲ ਨਹੀਂ ਕੋਈ ਧਿਆਨ

09/18/2023 3:02:37 PM

ਜਲੰਧਰ (ਖੁਰਾਣਾ) : ਇਸ ਸਾਲ ਉੱਤਰ ਭਾਰਤ ਦਾ ਪ੍ਰਸਿੱਧ ਬਾਬਾ ਸੋਢਲ ਜੀ ਦਾ ਮੇਲਾ ਭਾਵੇਂ 28 ਸਤੰਬਰ ਵੀਰਵਾਰ ਨੂੰ ਹੈ ਪਰ ਗੈਰ-ਰਸਮੀ ਢੰਗ ਨਾਲ ਇਸ ਮੇਲੇ ’ਚ ਸ਼ਰਧਾਲੂਆਂ ਦਾ ਆਉਣਾ ਇਸੇ ਐਤਵਾਰ 24 ਸਤੰਬਰ ਨੂੰ ਸ਼ੁਰੂ ਹੋ ਜਾਵੇਗਾ। 
ਇਸ ਸਮੇਂ ਉਂਝ ਤਾਂ ਪੂਰੇ ਜਲੰਧਰ ਦਾ ਹੀ ਸਾਫ-ਸਫਾਈ ਦੇ ਮਾਮਲੇ ’ਚ ਬੁਰਾ ਹਾਲ ਹੈ ਪਰ ਬਾਬਾ ਸੋਢਲ ਜੀ ਦਾ ਮੇਲਾ ਬਿਲਕੁੱਲ ਸਿਰ ’ਤੇ ਆਉਣ ਦੇ ਬਾਵਜੂਦ ਮੇਲੇ ਵਾਲੇ ਇਲਾਕੇ ਨੂੰ ਨਾ ਤਾਂ ਹੁਣ ਪੂਰੀ ਤਰ੍ਹਾਂ ਨਾਲ ਸਾਫ ਕੀਤਾ ਗਿਆ ਹੈ ਅਤੇ ਨਾ ਹੀ ਜੰਗੀ ਪੱਧਰ ’ਤੇ ਸੀਵਰ ਲਾਈਨਾਂ ਦੀ ਸਫਾਈ ਹੀ ਹੋਈ ਹੈ।

ਇਹ ਵੀ ਪੜ੍ਹੋ-  ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

ਮੇਲੇ ਵਾਲਾ ਇਲਾਕਾ ਨਾਰਥ ਏਰੀਏ ’ਚ ਫੈਲਿਆ ਹੋਇਆ ਹੈ, ਜਿਸ ਤਹਿਤ ਆਉਂਦੀਆਂ ਸਲਮ ਆਬਾਦੀਆਂ ਦਾ ਬੁਰਾ ਹਾਲ ਹੈ ਅਤੇ ਨਹਿਰ ਤੇ ਕਾਲਾ ਸੰਘਿਆਂ ਡ੍ਰੇਨ ਦੇ ਕੰਢਿਆਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸੋਢਲ ਮੰਦਰ ਨਾਲ ਲੱਗਦੇ ਮੁਹੱਲਿਆਂ ਦੇ ਨਾਲ-ਨਾਲ ਟਰਾਂਸਪੋਰਟ ਨਗਰ, ਗੁਰੂ ਹਰਗੋਬਿੰਦ ਨਗਰ ਅਤੇ ਵੱਡੇ ਖੇਤਰ ’ਚ ਸੀਵਰੇਜ ਜਾਮ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਟਾਂਡਾ ਰੋਡ ਫਾਟਕ ਦੇ ਨੇੜੇ ਅਤੇ ਜੈਨ ਪੈਲੇਸ ਵਾਲੀ ਰੋਡ ’ਤੇ ਤਾਂ ਨਰਕ ਦੇ ਸਾਕਸ਼ਾਤ ਦਰਸ਼ਨ ਹੋ ਰਹੇ ਹਨ ਪਰ ਪੂਰੇ ਸ਼ਹਿਰ ’ਚ ਸਫਾਈ ਮੁਹਿੰਮ ਚਲਾਉਣ ਵਾਲਿਆਂ ਨੂੰ ਇਹ ਇਲਾਕਾ ਨਜ਼ਰ ਹੀ ਨਹੀਂ ਆ ਰਿਹਾ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ

ਸੋਢਲ ਮੇਲੇ ਤੋਂ ਪਹਿਲਾਂ ਹਰ ਸਾਲ ਜਲੰਧਰ ਨਿਗਮ ਸੜਕਾਂ ਦੀ ਰਿਪੇਅਰ ਕਰਵਾਉਂਦਾ ਆਇਆ ਹੈ ਪਰ ਹੁਣ ਤੱਕ ਜਲੰਧਰ ਨਿਗਮ ਨੇ ਸੋਢਲ ਮੇਲੇ ਦੇ ਨਜ਼ਰੀਏ ਅਜਿਹਾ ਕੁਝ ਨਹੀਂ ਕੀਤਾ ਹੈ।  ਮੇਲੇ ਵਾਲੇ ਇਲਾਕੇ ਦੇ ਆਲੇ-ਦੁਆਲੇ ਦੀ ਵਧੇਰੇ ਸੜਕਾਂ ਨਾ ਸਿਰਫ ਟੁੱਟੀਆਂ ਹੋਈਆਂ ਹਨ, ਸਗੋਂ ਵਾਹਨ ਚਾਲਕਾਂ ਨੂੰ ਅਸਹੂਲਤ ਵੀ ਹੋ ਰਹੀ ਹੈ। ਸੜਕਾਂ ਕੰਢੇ ਗੱਡੇ ਬਣੇ ਹੋਏ ਹਨ ਅਤੇ ਉਨ੍ਹਾਂ ’ਚ ਗੰਦਾ ਪਾਣੀ ਜਮ੍ਹਾ ਹੈ, ਜਿਸ ’ਚ ਮੱਛਰ ਪੈਦਾ ਹੋ ਰਹੇ ਹਨ।

ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


Anuradha

Content Editor

Related News