ਬੀ. ਐੱਸ. ਅੈੱਫ. ਦੇ ਜਵਾਨਾਂ ਨੇ ਕੱਢੀ ਜਾਗਰੂਕਤਾ ਰੈਲੀ

Wednesday, Jun 27, 2018 - 01:40 AM (IST)

ਬੀ. ਐੱਸ. ਅੈੱਫ. ਦੇ ਜਵਾਨਾਂ ਨੇ ਕੱਢੀ ਜਾਗਰੂਕਤਾ ਰੈਲੀ

ਬਟਾਲਾ/ਡੇਰਾ ਬਾਬਾ ਨਾਨਕ,  (ਬੇਰੀ, ਕੰਵਲਜੀਤ)-  ਨਸ਼ੇ ਵਾਲੀਆਂ ਦਵਾਈਆਂ  ਦੇ ਵਿਰੋਧ ਵਿਚ ਅੰਤਰਰਾਸ਼ਟਰੀ ਦਿਵਸ ਮੌਕੇ 10 ਬਟਾਲੀਅਨ ਬੀ. ਐੱਸ. ਐੱਫ. ਵੱਲੋਂ  ਡੇਰਾ ਬਾਬਾ ਨਾਨਕ ਵਿਖੇ ਮੋਟਰਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਉਪ ਕਮਾਂਡੈਂਟ ਜੀ. ਐੱਸ. ਭਾਰਦਵਾਜ ਅਤੇ ਸਹਾਇਕ ਕਮਾਂਡੈਂਟ ਐੱਸ. ਕੇ. ਪਾਲ ਕੰਪਨੀ  ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਇਸ ਦੌਰਾਨ 10 ਬਟਾਲੀਅਨ ਦੀਆਂ ਵੱਖ-ਵੱਖ ਚੌਕੀਆਂ ਵੱਲੋਂ ਵੀ ਆਸ-ਪਾਸ ਦੇ ਪਿੰਡਾਂ, ਕਸਬਿਆਂ ਤੇ ਸਕੂਲਾਂ ਵਿਚ ਨਸ਼ੇ  ਵਾਲੀਅਾਂ ਦਵਾਈਆਂ ਦੀ ਹੁੰਦੀ ਦੁਰਵਰਤੋਂ  ਦੇ ਵਿਰੋਧ ਵਿਚ ਪਬਲਿਕ ਮੀਟਿੰਗਾਂ ਕੀਤੀਆਂ ਅਤੇ ਸੈਮੀਨਾਰ ਲਾਏ।  ਜੀ. ਐੱਸ. ਭਾਰਦਵਾਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। 
 


Related News