Ayush ਸੇਵਾ ਨਾਲ ਕੈਰੀਅਰ

04/03/2020 4:45:47 PM

ਹਰਸਿਮਰਨ ਸਿੰਘ
8725834221

ਵਿਕਲਪਿਕ ਇਲਾਜ ਦੇ ਰੂਪ ਵਿਚ ਲੋਕ ਪ੍ਰਸਿੱਧ ਹੋ ਰਹੇ ਆਯੂਸ਼ ਦੇ ਅੰਤਰਗਤ ਆਯੂਰਵੇਦ, ਯੋਗ ਅਤੇ ਨੈਚੂਰੋਪੈਥੀ, ਯੂਨਾਨੀ, ਸਿਧ ਅਤੇ ਹੋਮਿਓਪੈਥੀ ਆਉਂਦੇ ਹਨ। ਆਯੂਸ਼ ਇਨ੍ਹਾਂ ਸਾਰੀਆਂ ਦਾ ਹੀ ਸਮੂਹ ਹੈ। ਸੰਨ੍ਹ 1995 ਵਿਚ ਇੰਡੀਅਨ ਸਿਸਟਮ ਆਫ ਮੈਡੀਸਨ ਐਂਡ ਹੋਮਿਓਪੈਥੀ ਵਿਭਾਗ ਬਣਾਇਆ ਗਿਆ, ਜਿਸ ਨੂੰ 2003 ਵਿਚ ਆਯੂਸ਼ ਦਾ ਨਾਮ ਦਿੱਤਾ ਗਿਆ। ਆਯੂਸ਼ ਦਾ ਨਿਰਮਾਣ ਇਨ੍ਹਾਂ ਪੁਰਾਤਨਿਕ ਪੈਥੀਆਂ ਦਾ ਵਿਕਾਸ ਕਰਨ ਵਾਸਤੇ ਹੀ ਕੀਤਾ ਗਿਆ। ਆਯੂਸ਼ ਦੀਆਂ ਸਾਰੀਆਂ ਗਤੀਵਿਧੀਆਂ ਮਨਿਸਟਰੀ ਆਫ਼ ਆਯੂਸ਼ ਦੇ ਅੰਤਰਗਤ ਹਨ। ਆਯੂਸ਼ ਦੇ ਅੰਗਾਂ ਦਾ ਵਿਵਰਣ ਇਸ ਤਰ੍ਹਾਂ ਹੈ।

ਆਯੂਰਵੇਦ
ਆਯੂਰਵੇਦ ਭਾਰਤ ਦੀ ਬਹੁਤ ਪੁਰਾਤਨਿਕ ਇਲਾਜ ਪ੍ਰਨਾਲੀ ਰਹੀ ਹੈ। ਆਯੂ ਦਾ ਅਰਥ ਹੈ ‘ਜਿੰਦਗੀ’ ਅਤੇ ਵੇਦ ਦਾ ਅਰਥ ਹੈ ‘ਗਿਆਨ’। ਜੋ ਜਿੰਦਗੀ ਦੇ ਗਿਆਨ ਨੂੰ ਪ੍ਰਕਾਸ਼ਿਤ ਕਰਦਾ ਹੈ, ਉਸ ਨੂੰ ਆਯੂਰਵੇਦ ਕਹਿੰਦੇ ਹਨ। ਆਯੂਰਵੇਦ ਅਨੂਸਾਰ ਮਨੁੱਖ ਵਿਚ 3 ਦੋਸ਼ ਹਨ- ਵਾਤ, ਪਿਤ, ਕਫ਼। ਜਦੋਂ ਇਹ 3 ਦੋਸ਼ ਸਮਾਨ ਨਹੀਂ ਰਹਿੰਦੇ ਤਾਂ ਮਨੁੱਖ ਬੀਮਾਰ ਹੋ ਜਾਂਦਾ ਹੈ। ਆਯੂਰਵੈਦਿਕ ਡਾਕਟਰ ਇਨ੍ਹਾਂ  ਤਿੰਨਾਂ ਦੋਸ਼ਾਂ ਨੂੰ ਹੀ ਸਮਾਨ ਕਰਨ ਦਾ ਕੰਮ ਕਰਦਾ ਹੈ। ਆਯੂਰਵੈਦ ਵਿਚ ਕੁਦਰਤੀ ਜੜੀ-ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਲਈ ਸਾਈਡ ਇਫੌਕਟ ਬਹੁਤ ਘੱਟ ਹੁੰਦੇ ਹਨ। ਅੱਜ ਕੱਲ੍ਹ ਆਯੂਰਵੈਦਿਕ ਇਲਾਜ ਵਿਚ ਪੰਚਕਰਮਾਂ ਅਤੇ ਕਛਾਰਸੂਤਰ ਦਾ ਬਹੁਤ ਵੱਡਾ ਯੋਗਦਾਨ ਹੈ।

PunjabKesari

ਯੂਨਾਨੀ
ਯੂਨਾਨੀ ਇਲਾਜ ਪ੍ਰਨਾਲੀ ਦੀ ਸ਼ੁਰੂਆਤ ਗ੍ਰੀਸ ਵਿਚ ਹੋਈ ਪਰ ਇਹ ਭਾਰਤ ਵਿਚ ਤਕਰੀਬਨ 13ਵੀਂ ਦੇ ਦੌਰਾਨ ਆਈ। ਯੂਨਾਨੀ ਇਲਾਜ ਪ੍ਰਣਾਲੀ ਦਾ ਆਧਾਰ ਹਿਉਮੋਹਲ ਥਿਊਰੀ ਹੈ। ਇਸ ਅਨੁਸਾਰ ਮਨੁੱਖ ਵਿਚ 4 ਹਿਉਸੋਰਲ ਭਾਵ ਚਾਰ ਜੱਲ ਤੱਤਵ ਖੂਨ, ਬਲਗਮ, ਜੈਲੋ ਬਾਈਲ ਅਤੇ ਬਲੈਕ ਬਾਈਲ ਹੁੰਦੇ ਹਨ। ਜਦੋਂ ਇਹ ਚਾਰੇ ਸਮਾਨ ਰਹਿੰਦੇ ਹਨ ਤਾਂ ਮਨੁੱਖ ਤੰਦਰੁਸਤ ਰਹਿੰਦਾ ਹੈ ਪਰ ਜਦੋਂ ਇਹ 4 ਤੱਤਾਂ ਦੀ ਗੁਣਵੱਤਾ ਜਾਂ ਮਾਤਰਾ ਵਿਚ ਬਦਲਾਅ ਆਉਂਦਾ ਹੈ ਤਾਂ ਮਨੁੱਖ ਬੀਮਾਰ ਹੋ ਜਾਂਦਾ ਹੈ। ਦੇਖਣ ਵਿਚ ਆਇਆ ਹੈ ਕਿ ਯੂਨਾਨੀ ਇਲਾਜ ਪੀਲੀਆ, ਗਠੀਏ, ਇਕਜੀਆ ਅਤੇ ਦਮੇ ਦੀ ਬੀਮਾਰੀ ਵਿਚ ਬਹੁਤ ਲਾਭਦਾਇਕ ਹੈ। ਯੂਨਾਨੀ ਇਲਾਜ ਵਿਚ ਵੀ ਜ਼ਿਆਦਾ ਤਰ ਕੁਦਰਤੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਸਿਧ
ਸਿਧ ਇਲਾਜ ਪ੍ਰਣਾਲੀ ਭਾਰਤ ਦੀ ਇਕ ਪੁਰਾਤਨਿਕ ਇਲਾਜ ਪ੍ਰਣਾਲੀ ਹੈ। ਸਿਧ ਦਾ ਅਰਥ ਹੈ ‘ਪ੍ਰਾਪਤੀ’ ਜੋ ਮਨੁੱਖ ਦਵਾਈ ਦੇ ਫਲ ਨੂੰ ਪ੍ਰਾਪਤ ਕਰਦੇ ਸਨ, ਉਨ੍ਹਾਂ ਨੂੰ ਸਿਧ ਕਿਹਾ ਜਾਂਦਾ ਸੀ। ਸਿਧ ਪ੍ਰਣਾਲੀ ਕਾਫੀ ਹਦ ਤਕ ਕੁਦਰਤੀ ਇਲਾਜ ਵਿਚ ਵਿਸ਼ਵਾਸ ਰੱਖਦੀ ਹੈ। ਇਸ ਪ੍ਰਣਾਲੀ ਦੇ ਸਿਧਾਂਤ ਅਤੇ ਨਿਯਮਾਂ ਦੀ ਆਯੂਰਵੇਦ ਨਾਲ ਸਮਾਨਤਾ ਹੈ। ਇਸ ਪ੍ਰਣਾਲੀ ਨੇ ਦਵਾਈਆਂ ਦੇ ਗਿਆਨ ਦਾ ਵਿਸ਼ਾਲ ਖਜ਼ਾਨਾ ਵਿਕਸਿਤ ਕੀਤਾ, ਜਿਹਦੇ ਵਿਚ ਧਾਤੂ ਅਤੇ ਖਣਿਜ਼ਾਂ ਦਾ ਉਪਯੋਗ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਹੈ। ਸਾਮਾਨ ਰੂਪ ’ਚ ਇਹ ਪ੍ਰਣਾਲੀ ਗਠੀਆ, ਐਲਰਜੀ ਰੋਗ, ਚਮੜੀ ਰੋਗਾਂ, ਦਸਤ ਆਦਿ ਰੋਗਾਂ ਦੇ ਇਲਾਜ ਵਿਚ ਬਹੁਤ ਪ੍ਰਭਾਵੀ ਹੈ।

ਯੋਗ
ਯੋਗ ਦਾ ਅਰਥ ਹੈ ‘ਜੋੜਨਾ’। ਇਸ ਵਿਚ ਮਨ ਨੂੰ ਬਾਹਰੀ ਵਿਸ਼ਿਆਂ ਨਾਲੋ ਤੋੜ ਕੇ ਅੰਦਰ ਨੂੰ ਜੋੜਨਾ ਹੀ ਯੋਗ ਹੈ। ਯੋਗ ਸਰੀਰਕ ਅਤੇ ਮਾਨਸਿਕ ਦੋਨਾਂ ਰੋਗਾਂ ਵਿਚ ਲਾਭਾਦਾਇਕ ਹੈ। ਯੋਗ ਡਿਪ੍ਰੈਸ਼ਨ, ਐਨਜ਼ਾਇਟੀ ਵਰਗੇ ਮਾਨਸਿਕ ਰੋਗਾਂ ਅਤੇ ਗਠੀਏ, ਦਮਾ, ਡਾਈਬਟੀਸ ਵਰਗੇ ਸਰੀਰਕ ਰੋਗਾਂ ਲਈ ਬਹੁਤ ਲਾਭਦਾਇਕ ਹੈ। ਯੋਗ ਸਾਰੇ ਸੰਸਾਰ ਵਿਚ ਵਿਕਸਿਤ ਹੋ ਚੁੱਕਾ ਹੈ। ਇਸ ਦਾ ਅੰਦਾਜ਼ਾਂ ਇਥੋਂ ਲਗਾਇਆ ਜਾ ਸਕਦਾ ਹੈ ਕਿ ਹਰੇਕ 21 ਜੂਨ ਨੂੰ ਸਾਰੀ ਦੂਨੀਆ ਦੇ ਲੋਕਾਂ ਵਲੋਂ ਯੋਗਾ-ਡੇ ਮਨਾਇਆ ਜਾਂਦਾ ਹੈ। ਯੋਗ ਦੇ 8 ਅੰਗ ਹਨ-ਜਮ, ਨਿਯਮ, ਆਸਨ, ਪ੍ਰਯਾਯਾਮ, ਪ੍ਰਤਿਹਾਰ, ਧਾਰਨਾ, ਧਿਆਨ, ਸਮਾਧੀ।

PunjabKesari

ਨੈਚੁਰੋਪੈਥੀ
ਕੁਦਰਤੀ ਤਰੀਕੇ ਨਾਲ ਜਿਵੇਂ ਕਿ ਕੁਦਰਤੀ ਖਾਵਾ ਜਾਂ ਮਾਲਿਸ਼ ਆਦਿ ਕਰਦੇ ਕਿਸੇ ਵੀ ਰੋਗ ਦਾ ਇਲਾਜ ਕਰਨਾ ਨੈਚਿਰੋਪੈਥੀ ਹੈ। ਨੈਚਿਰੋਪੈਥੀ ਅਨੁਸਾਰ ਭੋਜਨ ਕੇਵਲ ਇਲਾਜ ਹੈ, ਇਸਦੇ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਨੈਚਿਰੋਪੈਥੀ ਵਿਚ ਕਈ ਤਰ੍ਹਾਂ ਦੇ ਤਰੀਕਿਆਂ ਨਾਲ ਇਲਾਜ ਕੀਤਾ ਜਾਂਦਾ ਹੈ, ਜਿਵੇਂ ਉਪਵਾਸ ਰਾਹੀਂ, ਮਾਲਿਸ਼ ਰਾਹੀਂ, ਮਿੱਟੀ ਰਾਹੀਂ, ਜਲ, ਚੁੰਬਕ ਰਾਹੀਂ ਅਤੇ ਐਕੁਅਪ੍ਰੈਸ਼ਰ।

ਹੋਮਿਓਪੈਥੀ
ਹੋਮਿਓਪੈਥੀ ਤੇਜ਼ੀ ਨਾਲ ਵੱਧ ਰਹੀ ਇਕ ਇਲਾਜ ਪ੍ਰਣਾਲੀ ਹੈ। ਲਗਾਤਾਰ ਇਸ ਨੂੰ ਪੂਰੀ ਦੂਨੀਆ ਵਿਚ ਵਿਵਹਾਰ ਵਿਚ ਲਿਆਇਆ ਜਾ ਰਿਹਾ ਹੈ। ਇਕ ਗੈਰ ਸਰਕਾਰੀ ਅਧਿਐਨ ਅਨੁਸਾਰ ਭਾਰਤੀ ਜਨਸੰਖਿਆ ਦੇ 10 ਫੀਸਦੀ ਲੋਕ ਆਪਣੀ ਸਿਹਤ ਦੀ ਦੇਖਭਾਲ ਕਰਨ ਲਈ ਹੋਮਿਓਪੈਥੀ ’ਤੇ ਨਿਰਭਰ ਹਨ। ਹੋਮਿਓਪੈਥੀ ਦਾ ਸਰਲ ਅਰਥ ਇਹ ਹੈ ਕਿ ਦਵਾਈ ਦੀ ਛੋਟੀ ਖੁਰਾਕ ਰਾਹੀਂ ਇਲਾਜ ਕਰਨਾ। ਇਹ ਦਵਾਈ ਤੰਦਰੁਸਤ ਵਿਅਕਤੀ ਤੋਂ ਲਈ ਜਾਵੇ, ਜੋ ਉਸ ਵਿਅਕਤੀ ਵਿਚ ਉਸ ਰੋਗ ਦੇ ਲੱਛਣ ਪੈਦਾ ਕਰਨ ਦੇ ਸਮਰੱਥ ਹੋਵੇ। ਹੋਮਿਓਪੈਥੀ ਖਾਸ ਕਰਕੇ ਅਲੈਰਜਿਕ ਰੋਗ, ਆਟੋਇਮਊਨ ਡਿਸਓਡਰ ਅਤੇ ਵਾਇਰਲ ਇਨਫੈਕਸ਼ਨ ਵਿਚ ਬਹੁਤ ਲਾਭਦਾਇਕ ਹੈ।

ਆਯੂਸ਼ ਦੁਆਰਾ ਇਨ੍ਹਾਂ ਸਾਰੀਆਂ ਪੱਧਤੀਆਂ ਦੇ ਸਿੱਖਿਆਂ ਪ੍ਰਸਾਰ ਲਈ 1971 ਵਿਚ ਸੀ.ਸੀ.ਆਈ.ਐੱਮ ਭਾਵ ਸੈਂਟਰਲ ਕਾਊਂਸਲ ਆਫ਼ ਇੰਡੀਅਨ ਮੈਡੀਸਨ ਦੀ ਰਚਨਾ ਕੀਤਾ ਗਈ। ਇਹ ਸਾਡੇ 5 ਸਾਲਾ ਦੇ ਕੋਰਸ ਹਨ। ਇਨ੍ਹਾਂ ਸਾਰੇ ਕੋਰਸਾਂ ਵਿਚ ਦਾਖਲਾ ਐਂਟਰੇਸ ਟੈਸਟ ਐੱਨ.ਈ.ਈ.ਟੀ ਤੇ ਬੇਸਡ ਹੁੰਦਾ ਹੈ। ਇਸ ਸਮਾਂ ਭਾਰਤ ਵਿਚ ਲਗਭਗ 7.8 ਲੱਖ ਰਜਿਸਟਰ ਆਯੂਸ਼ ਡਾਕਟਰ ਹਨ, ਜੋ ਵਿਸ਼ੇਸ਼ ਕਰਕੇ ਪੈਂਡੂ ਇਲਾਕਿਆਂ ਵਿਚ ਸੇਵਾਵਾਂ ਦੇ ਰਹੇ ਹਨ।

ਆਯੂਸ਼ ਦੇ ਅੰਤਰਗਤ ਕਾਲਜ
. ਨੈਸ਼ਨਲ ਇੰਸਟੀਚਿਊਟ ਆਫ਼ ਆਯੂਰਵੇਦ, ਜਯਪੂਰ
. ਆਲ ਇੰਡੀਆ ਇੰਸਟੀਚਿਊਟ ਆਫ਼ ਆਯੂਰਵੇਦ, ਦਿੱਲੀ
. ਰਾਜੀਵ ਗਾਂਧੀ ਗੋਵਰਮੈਂਟ ਆਯੂਰਵੇਦ ਕਾਲਜ
. ਗਵਰਮੈਂਟ ਆਯੂਰਵੇਦਿਕ ਕਾਲਜ, ਪਟਿਆਲਾ
. ਆਯੂਰਵੈਦਿਕ ਅਤੇ ਯੂਨਾਨੀ ਡਿਬੀਆ ਕਾਲਜ, ਦਿੱਲੀ
. ਨੈਸ਼ਨਲ ਇੰਸਟਿਚਿਊਟ ਆਫ ਹੋਮਿਓਪੈਥੀ, ਕੋਲਕਾਤਾ

PunjabKesari

ਆਯੂਸ਼ ਕੋਰਸ
. ਬੀ.ਏ.ਐੱਮ.ਐੱਸ
. ਬੀ.ਐੱਚ.ਐੱਮ. ਐੱਸ
. ਬੀ.ਯੂ.ਐੱਮ.ਐੱਸ
. ਬੀ.ਐੱਸ.ਐੱਮ.ਐੱਸ

2 ਸਾਲਾ ਦੇ ਕੁੱਝ ਮਹੱਤਵਪੂਰਨ ਡਿਪਲੋਮਾ
. ਡਿਪਲੋਮਾ ਇਨ ਆਯੂਰਵੈਦਿਕ ਫ਼ਾਰਮੈਸੀ
. ਡਿਪਲੋਮਾ ਇਨ ਯੂਨਾਨੀ ਫ਼ਾਰਮੈਸੀ
. ਡਿਪਲੋਮਾ ਇਨ ਨਰਸਿੰਗ

ਇਨ੍ਹਾਂ ਕੋਰਸਾਂ ਤੋਂ ਬਾਅਦ ਤੁਸੀਂ ਗਵਰਮੈਂਟ ਨੌਕਰੀ ਵੀ ਕਰ ਸਕਦੇ ਹੋ। ਤੁਸੀਂ ਆਪਣਾ ਕਲੀਨਿਕ ਵੀ ਖੋਲ੍ਹ ਸਕਦੇ ਹੋ। ਗਵਰਮੈਂਟ ਨੌਕਰੀ ਵਿਚ ਮੈਡੀਕਲ ਅਫਸਰ ਦੀ ਪੋਸਟ ’ਤੇ ਤੁਸੀਂ ਨੌਕਰੀ ਕਰ ਸਕਦੇ ਹੋ। ਤੁਸੀਂ ਆਯੂਸ਼ ਦੀ ਵੈੱਬਸਾਈਟ www. Ayush. Gov.in ਤੋਂ ਲੈ ਸਕਦੋ ਹੋ।


rajwinder kaur

Content Editor

Related News