ਜਾਣੋ ਮਨਜੀਤ ਸਿੰਘ ਜੀ. ਕੇ. ਬਾਰੇ ਕੀ ਬੋਲੇ ਮੱਕੜ
Friday, Jan 11, 2019 - 01:09 PM (IST)

ਲੁਧਿਆਣਾ (ਅਭਿਸ਼ੇਕ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਮਨਜੀਤ ਸਿੰਘ ਜੀ. ਕੇ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ 'ਤੇ ਸਾਬਕਾ ਐੱਸ. ਜੀ. ਪੀ. ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਬੀ ਜ਼ੁਬਾਨ 'ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਅਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਨਜੀਤ ਸਿੰਘ ਜੀ. ਕੇ. ਅਜਿਹੀ ਹਰਕਤ ਕਰ ਸਕਦੇ ਹਨ। ਅਵਤਾਰ ਸਿੰਘ ਮੱਕੜ ਨੇ ਦੱਬੀ ਜ਼ੁਬਾਨ 'ਚ ਉਨ੍ਹਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਬਾਰੇ ਫਿਰ ਕਦੇ ਗੱਲ ਕਰਾਂਗੇ। ਇਸ ਮੌਕੇ ਅਵਤਾਰ ਸਿੰਘ ਮੱਕੜ ਨੇ ਪੂਰੇ ਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ।