ਅਵਤਾਰ ਹੈਨਰੀ ਦੇ ਪੈਟਰੋਲ ਪੰਪ ’ਤੇ ਰੁੱਕੇ ਨਵਜੋਤ ਸਿੰਘ ਸਿੱਧੂ, ਵੱਡੀ ਗਿਣਤੀ ’ਚ ਪੁੱਜੇ ਨੌਜਵਾਨ
Tuesday, Jul 20, 2021 - 02:26 PM (IST)

ਜਲੰਧਰ (ਸੋਨੂੰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੋਣ ਤੋਂ ਬਾਅਦ ਜਲੰਧਰ ਪੁੱਜੇ। ਗੁਰੂ ਨਗਰੀ ਅੰਮ੍ਰਿਤਸਰ ਵਿਖੇ ਜਾਣ ਤੋਂ ਪਹਿਲਾ ਨਵਜੋਤ ਸਿੱਧੂ ਜਲੰਧਰ ’ਚ ਅਵਤਾਰ ਹੈਨਰੀ ਦੇ ਪੈਟਰੋਲ ਪੰਪ ’ਤੇ ਰੁੱਕੇ, ਜਿਖੇ ਵੱਡੀ ਗਿਣਤੀ ’ਚ ਪੁੱਜੇ ਨੌਜਵਾਨਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਜਲੰਧਰ ਬਾਈਪਾਸ ਪੁੱਜੇ ਸਿੱਧੂ ਦਾ ਵਿਧਾਇਕ ਬਾਵਾ ਹੈਨਰੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸੁਆਗਤ ਕੀਤਾ। ਇਸ ਮੌਕੇ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਸਨ।