ਟਰੈਫਿਕ ਪੁਲਸ ਦੀ ਢਿੱਲ ਕਾਰਨ ਨੋ ਆਟੋ ਜ਼ੋਨ ’ਚ ਦੁਬਾਰਾ ਚੱਲਣੇ ਸ਼ੁਰੂ ਹੋਏ ਆਟੋ/ਈ-ਰਿਕਸ਼ਾ

Tuesday, Apr 11, 2023 - 06:06 PM (IST)

ਟਰੈਫਿਕ ਪੁਲਸ ਦੀ ਢਿੱਲ ਕਾਰਨ ਨੋ ਆਟੋ ਜ਼ੋਨ ’ਚ ਦੁਬਾਰਾ ਚੱਲਣੇ ਸ਼ੁਰੂ ਹੋਏ ਆਟੋ/ਈ-ਰਿਕਸ਼ਾ

ਜਲੰਧਰ (ਵਰੁਣ) : ਟਰੈਫਿਕ ਪੁਲਸ ਵੱਲੋਂ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤੱਕ ਬਣਾਏ ਨੋ ਆਟੋ ਜ਼ੋਨ ’ਚ ਪੁਲਸ ਦੀ ਢਿੱਲ ਕਾਰਨ ਦੁਬਾਰਾ ਆਟੋ ਅਤੇ ਈ-ਰਿਕਸ਼ਾ ਦਾਖਲ ਹੋਣ ਲੱਗੇ ਹਨ। ਹਾਲਾਂਕਿ ਜਦੋਂ ਪੂਰੀ ਤਰ੍ਹਾਂ ਟਰੈਫਿਕ ਨੇ ਉਕਤ ਰੋਡ ’ਤੇ ਆਟੋ ਅਤੇ ਈ-ਰਿਕਸ਼ਾ ਦੀ ਐਂਟਰੀ ਬੰਦ ਕਰ ਦਿੱਤੀ ਸੀ ਤਾਂ ਦੁਕਾਨਦਾਰਾਂ ਤੋਂ ਲੈ ਕੇ ਰਾਹਗੀਰਾਂ ਤੱਕ ਨੂੰ ਕਾਫੀ ਵੱਡੀ ਰਾਹਤ ਮਿਲੀ ਸੀ ਅਤੇ ਐਂਬੂਲੈਂਸ ਤੋਂ ਲੈ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੌੜਦੀਆਂ ਨਜ਼ਰ ਆਉਣ ਲੱਗੀਆਂ ਸਨ ਪਰ ਕੁਝ ਦਿਨਾਂ ਤੋਂ ਟਰੈਫਿਕ ਪੁਲਸ ਦੀ ਨਜ਼ਰਅੰਦਾਜ਼ੀ ਕਾਰਨ ਆਟੋ ਅਤੇ ਈ-ਰਿਕਸ਼ਾ ਜਾਮ ਦਾ ਕਾਰਨ ਬਣਨ ਲੱਗੇ ਹਨ। ਭਗਵਾਨ ਵਾਲਮੀਕਿ ਚੌਕ ’ਚ ਟਰੈਫਿਕ ਪੁਲਸ ਦਾ ਨਾਕਾ ਵੀ ਰਹਿੰਦਾ ਹੈ ਪਰ ਪੁਲਸ ਦਾ ਧਿਆਨ ਸਿਰਫ ਚਲਾਨ ਕੱਟਣ ਵਿਚ ਲੱਗਾ ਰਹਿੰਦਾ ਹੈ ਅਤੇ ਜਦੋਂ ਜਾਮ ਲੱਗਦਾ ਹੈ ਤਾਂ ਉਹ ਉਦੋਂ ਵੀ ਮੂੰਹ ਫੇਰ ਕੇ ਚਲਾਨ ਕੱਟਣ ’ਚ ਰੁੱਝੇ ਰਹਿੰਦੇ ਹਨ।

PunjabKesari

ਆਟੋ ਅਤੇ ਈ-ਰਿਕਸ਼ਾ ਵਾਲੇ ਟਰੈਫਿਕ ਪੁਲਸ ਦੇ ਸਾਹਮਣੇ ਨੋ ਆਟੋ ਜ਼ੋਨ ’ਚ ਦਾਖਲ ਹੁੰਦੇ ਹਨ ਪਰ ਉਨ੍ਹਾਂ ਨੂੰ ਹੁਣ ਰੋਕਿਆ ਨਹੀਂ ਜਾਂਦਾ।

ਇਹ ਵੀ ਪੜ੍ਹੋ :  ਆਜ਼ਾਦ ਦੀ ਆਤਮਕਥਾ ’ਤੇ ਕਸ਼ਮੀਰ ’ਚ ਸਿਆਸੀ ਹੰਗਾਮਾ, ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼

ਹਾਲਾਂਕਿ ਏ. ਡੀ. ਸੀ. ਪੀ. ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਨੋ ਆਟੋ ਜ਼ੋਨ ਬਣਾਉਣ ਸਮੇਂ ਖੁਦ ਸਾਰੇ ਪੁਆਇੰਟਾਂ ’ਤੇ ਜਾ ਕੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਪਰ ਉਨ੍ਹਾਂ ’ਤੇ ਹੁਣ ਅਮਲ ਨਹੀਂ ਕੀਤਾ ਜਾ ਰਿਹਾ। ਦੁਬਾਰਾ ਪਹਿਲਾਂ ਵਾਂਗ ਸ਼੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਅਤੇ ਬਸਤੀ ਅੱਡਾ ਚੌਕ ਿਵਚ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਆਟੋ ਅਤੇ ਈ-ਰਿਕਸ਼ਾ ਵਾਲੇ ਮਨਚਾਹੇ ਸਥਾਨ ਅਤੇ ਸੜਕ ਦੇ ਵਿਚਾਲੇ ਖੜ੍ਹੇ ਹੋ ਕੇ ਸਵਾਰੀਆਂ ਚੁੱਕਦੇ ਹਨ, ਜਿਸ ਕਾਰਨ ਪਿੱਛੇ ਵਾਲਾ ਟਰੈਫਿਕ ਰੁਕ ਜਾਂਦਾ ਹੈ। ਇਸ ਸਬੰਧੀ ਜਦੋਂ ਏ. ਡੀ. ਸੀ. ਪੀ. ਕੰਵਲਪ੍ਰੀਤ ਸਿੰਘ ਚਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਚੈੱਕ ਕਰਵਾਉਣਗੇ ਕਿ ਢਿੱਲ ਕਿਵੇਂ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਜਾਣਗੀਆਂ ਕਿ ਆਟੋ ਅਤੇ ਈ-ਰਿਕਸ਼ਾ ਨੂੰ ਨੋ ਆਟੋ ਜ਼ੋਨ ਵਿਚ ਐਂਟਰੀ ਨਾ ਦਿੱਤੀ ਜਾਵੇ ਅਤੇ ਜੇਕਰ ਉਹ ਐਂਟਰੀ ਲੈਂਦੇ ਵੀ ਹਨ ਤਾਂ ਉਨ੍ਹਾਂ ਦੇ ਚਲਾਨ ਕੱਟੇ ਜਾਣ।

ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵਲੋਂ ਅੰਕੜਿਆਂ ’ਤੇ ਆਧਾਰਤ ਕਿਤਾਬ ‘ਪੰਜਾਬ ਸਟੇਟ ਐਟ ਏ ਗਲਾਂਸ 2022’ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Anuradha

Content Editor

Related News