ਪੰਜਾਬ ''ਚ ਵੱਡੀ ਵਾਰਦਾਤ ; ਸਟੂਡੀਓ ''ਚੋਂ ਗਾਣਾ ਰਿਕਾਰਡ ਕਰ ਕੇ ਨਿਕਲੇ ਗਾਇਕ ''ਤੇ ਚਾਕੂਆਂ ਨਾਲ ਹੋ ਗਿਆ ਹਮਲਾ

Friday, Oct 11, 2024 - 05:14 AM (IST)

ਪੰਜਾਬ ''ਚ ਵੱਡੀ ਵਾਰਦਾਤ ; ਸਟੂਡੀਓ ''ਚੋਂ ਗਾਣਾ ਰਿਕਾਰਡ ਕਰ ਕੇ ਨਿਕਲੇ ਗਾਇਕ ''ਤੇ ਚਾਕੂਆਂ ਨਾਲ ਹੋ ਗਿਆ ਹਮਲਾ

ਸਾਹਨੇਵਾਲ/ਕੋਹਾੜਾ (ਜਗਰੂਪ)- ਸਾਹਨੇਵਾਲ ਤੋਂ ਇਕ ਸਨਸਨੀਖੇਜ਼ ਵਾਰਦਾਤ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਸਟੂਡੀਓ ’ਚੋਂ ਗਾ ਕੇ ਨਿਕਲ ਰਹੇ ਇਕ ਗਾਇਕ ’ਤੇ ਚਾਕੂਆਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰਨ ਦਿੱਤਾ ਗਿਆ ਹੈ। ਘਟਨਾ ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਮੱਕੜ ਕਾਲੋਨੀ ਗਿਆਸਪੁਰਾ ਦੀ ਹੈ, ਜਿਥੇ ਗਾਣਾ ਰਿਕਾਰਡ ਕਰ ਕੇ ਸਟੂਡੀਓ ’ਚੋਂ ਬਾਹਰ ਨਿਕਲ ਰਹੇ ਵਿਅਕਤੀ ’ਤੇ ਹਮਲਾ ਹੋਇਆ ਹੈ।

ਫੈਕਟਰੀ ’ਚ ਵੈਲਡਿੰਗ ਦਾ ਕੰਮ ਕਰਨ ਵਾਲੇ ਸੰਗੀਤ ਨਾਲ ਜੁੜੇ ਸ਼ਿਵਾ ਸ਼ਰਮਾ ਪੁੱਤਰ ਰਾਮ ਬਿਲਾਸ ਸ਼ਰਮਾ ਵਾਸੀ ਮੱਕੜ ਕਾਲੋਨੀ ਗਿਆਸਪੁਰਾ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਨੇੜੇ ਹੀ ਬਣੇ ਸੰਗੀਤ ਸਟੂਡੀਓ ’ਚੋਂ ਨਿਕਲਿਆ ਤਾਂ 3-4 ਬੰਦਿਆਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਢਿੱਡ ਸਮੇਤ ਸਰੀਰ ਦੇ ਕਈ ਹਿੱਸਿਆਂ ’ਤੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪਤਨੀ ਨੇ ਵਰਤ ਕਾਰਨ ਪਤੀ ਨਾਲ ਵਿਆਹ 'ਤੇ ਜਾਣ ਤੋਂ ਕੀਤਾ ਇਨਕਾਰ, ਜੱਲਾਦ ਨੇ ਕੁੱਟ-ਕੁੱਟ ਮਾਰ'ਤੀ ਘਰਵਾਲੀ

ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀ ਉਸ ਤੋਂ 10 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਚੌਕੀ ਗਿਆਸਪੁਰਾ ਦੇ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਵਰਗੀ ਕੋਈ ਗੱਲਬਾਤ ਨਹੀਂ, ਇਹ ਸਮੇਤ ਮੁਦਈ ਪੰਜੇ ਵਿਅਕਤੀ ਆਪਸ ’ਚ ਲੜੇ ਹਨ, ਜਿਸ ਦੌਰਾਨ ਸ਼ਿਵਾ ਸ਼ਰਮਾ ਦੀ ਮੈਡੀਕਲ ਰਿਪੋਰਟ ਮੁਤਾਬਕ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਸੀ, ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪਿਆਰ ਦੀਆਂ ਪੀਂਘਾਂ ਪਾ ਕੇ ਵਿਆਹ ਤੋਂ ਮੁੱਕਰਿਆ ਨੌਜਵਾਨ, ਫ਼ਿਰ ਕੁੜੀ ਨੇ ਜੋ ਕੀਤਾ, ਸੁਣ ਉੱਡ ਜਾਣਗੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News