ਭੋਗਪੁਰ ਦੇ ਪਿੰਡ ਢੱਡਾ-ਸਨੌਰਾ ਵਿਖੇ ਕਾਂਗਰਸ ਪਾਰਟੀ ਦੇ ਬੂਥ 'ਤੇ ਅਕਾਲੀ ਸਮਰਥਕਾਂ ਵੱਲੋਂ ਹਮਲਾ

Sunday, Feb 20, 2022 - 03:18 PM (IST)

ਭੋਗਪੁਰ ਦੇ ਪਿੰਡ ਢੱਡਾ-ਸਨੌਰਾ ਵਿਖੇ ਕਾਂਗਰਸ ਪਾਰਟੀ ਦੇ ਬੂਥ 'ਤੇ ਅਕਾਲੀ ਸਮਰਥਕਾਂ ਵੱਲੋਂ ਹਮਲਾ

ਭੋਗਪੁਰ (ਰਾਣਾ ਭੋਗਪੁਰੀਆ) : ਵਿਧਾਨ ਸਭਾ ਚੋਣਾਂ ਦੌਰਾਨ ਭੋਗਪੁਰ ਦੇ ਪਿੰਡ ਢੱਡਾ-ਸਨੌਰਾ ਵਿਖੇ ਝੜਪ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਕਾਂਗਰਸ ਆਗੂ ਨੰਬਰਦਾਰ ਬਲਜੀਤ ਸਿੰਘ ਬਿੱਲਾ ਨੇ ਦੱਸਿਆ ਕਿ ਕੁੱਝ ਅਕਾਲੀ ਸਮਰਥਕਾਂ ਵੱਲੋਂ ਕਾਂਗਰਸ ਪਾਰਟੀ ਦੇ ਬੂਥ 'ਤੇ ਆ ਕੇ ਹਮਲਾ ਕੀਤਾ ਗਿਆ ਹੈ, ਜਿਸ ਨਾਲ ਮਾਹੌਲ ਤਣਾਅਪੂਰਨ ਹੋ ਗਿਆ। ਇਸ ਦੀ ਸ਼ਿਕਾਇਤ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅੱਜ ਪੂਰੇ ਪੰਜਾਬ 'ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਪੋਲਿੰਗ ਬੂਥਾਂ 'ਤੇ ਵੋਟਰ ਵੋਟਾਂ ਪਾਉਣ ਜਾ ਰਹੇ ਹਨ। ਕਈਆਂ ਪਿੰਡਾਂ ਦੇ ਵੋਟਰਾਂ ਵੱਲੋਂ ਇਨ੍ਹਾਂ ਵੋਟਾਂ ਦਾ ਬਾਈਕਾਟ ਵੀ ਕੀਤਾ ਗਿਆ ਹੈ। ਅਜਿਹੇ 'ਚ ਵਿਰੋਧੀ ਧਿਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਸਿਆਸੀ ਰੰਜਿਸ਼ ਰੱਖਦਿਆਂ ਝਗੜੇ ਦੌਰਾਨ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਦੀ ਤਾਜ਼ਾ ਮਿਸਾਲ ਭੋਗਪੁਰ ਦੇ ਪਿੰਡ ਢੱਡਾ-ਸਨੌਰਾ ਤੋਂ ਸਾਹਮਣੇ ਆਈ ਹੈ।


author

Harnek Seechewal

Content Editor

Related News