ਪੰਜਾਬ 'ਚ ਜਲਦ ਸ਼ੁਰੂ ਹੋਣ ਜਾ ਰਹੀ ਆਟੇ ਦੀ ਹੋਮ ਡਿਲਿਵਰੀ, ਲੱਖਾਂ ਪਰਿਵਾਰਾਂ ਨੂੰ ਮਿਲੇਗਾ ਫ਼ਾਇਦਾ
Tuesday, Aug 09, 2022 - 12:49 PM (IST)
ਚੰਡੀਗੜ੍ਹ : ਆਪਣੀ ਫਲੈਗਸ਼ਿਪ ਸਕੀਮ ਤਹਿਤ ਪੰਜਾਬ ਸਰਕਾਰ ਇਕ ਅਕਤੂਬਰ ਤੋਂ ਕਣਕ ਦੇ ਆਟੇ ਦੀ ਹੋਮ ਡਿਲਿਵਰੀ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਦਿਖਾਈ ਦੇ ਰਹੀ ਹੈ। ਇਸ ਸਕੀਮ ਤਹਿਤ ਸੂਬੇ ਦੇ ਕਰੀਬ 36 ਲੱਖ ਪਰਿਵਾਰਾਂ ਨੂੰ ਲਾਭ ਪਹੁੰਚੇਗਾ। ਇਸ ਸਕੀਮ ਨੂੰ ਲੈ ਕੇ ਬੀਤੇ ਦਿਨ ਟੈਂਡਰ ਖੋਲ੍ਹੇ ਗਏ। ਕੁੱਲ ਮਿਲਾ ਕੇ 34 ਬੋਲੀਆਂ ਪ੍ਰਾਪਤ ਹੋਈ ਸਨ, ਜਿਨ੍ਹਾਂ ਦਾ ਮੁਲਾਂਕਣ ਇਸ ਸਕੀਮ ਲਈ ਨਿਯੁਕਤ ਨੋਡਲ ਏਜੰਸੀ ਮਾਰਕਫੈੱਡ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਾਹਿਰ ਕਮੇਟੀ ਵੱਲੋਂ ਲਈ ਕੀਤਾ ਜਾ ਰਿਹਾ ਹੈ।
ਇਸ ਸਕੀਮ ਲਈ ਡਿਲਿਵਰੀ ਪਾਰਟਨਰ ਚੁਣਨ ਲਈ ਪ੍ਰਾਪਤ ਹੋਈਆਂ ਬੋਲੀਆਂ ਮੰਗਲਵਾਰ ਨੂੰ ਖੋਲ੍ਹੀਆਂ ਜਾਣਗੀਆਂ, ਜੋ ਕਿ ਮਿੱਲਾਂ ਤੋਂ ਪੀਸਿਆ ਹੋਇਆ ਆਟਾ ਇਕੱਠਾ ਕਰਕੇ ਲਾਭਪਾਤਰੀਆਂ ਤੱਕ ਪਹੁੰਚਾਉਣਗੇ। ਇਸ ਸਬੰਧੀ ਸਾਰੇ ਲਾਭਪਾਤਰੀਆਂ ਨੂੰ ਜਲਦ ਹੀ ਆਪਣੇ ਵਿਕਲਪ ਦੇਣ ਲਈ ਕਿਹਾ ਜਾਵੇਗਾ ਕਿ ਉਹ ਆਟਾ ਲੈਣਾ ਚਾਹੁੰਦੇ ਹਨ ਜਾਂ ਫਿਰ ਕਣਕ। ਕਣਕ ਲੈਣ ਦੇ ਚਾਹਵਾਨਾਂ ਨੂੰ ਇਹ ਰਾਸ਼ਨ ਡਿਪੂਆਂ ਰਾਹੀਂ ਸਿੱਧੇ ਤੌਰ 'ਤੇ ਮਿਲੇਗਾ।
ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼
ਇਸ ਤੋਂ ਇਲਾਵਾ ਜਿਹੜੇ ਲੋਕ ਆਟਾ ਲੈਣਾ ਚਾਹੁੰਦੇ ਹਨ, ਉਨ੍ਹਾਂ ਦੀ ਕਣਕ, ਆਟਾ ਚੱਕੀ ਮਾਲਕਾਂ ਨੂੰ ਪੀਸਣ ਲਈ ਭੇਜੀ ਜਾਵੇਗੀ। ਆਟੇ ਦੀ ਡਿਲਿਵਰੀ ਦੇ ਮਕਸਦ ਤਹਿਤ ਪੂਰੇ ਸੂਬੇ ਨੂੰ 8 ਜ਼ੋਨਾਂ 'ਚ ਵੰਡਿਆ ਗਿਆ ਹੈ। ਹਰੇਕ ਜ਼ੋਨ ਦੇ ਵੱਖਰੇ-ਵੱਖਰੇ ਡਿਲਿਵਰੀ ਪਾਰਟਨਰ ਹੋਣਗੇ, ਜੋ ਕਿ ਆਟਾ ਚੱਕੀਆਂ ਤੋਂ ਆਟਾ ਇਕੱਠਾ ਕਰਨਗੇ ਅਤੇ ਫਿਰ ਇਸ ਨੂੰ 36 ਲੱਖ ਪਰਿਵਾਰਾਂ ਦੇ ਦਰਵਾਜ਼ੇ 'ਤੇ ਪਹੁੰਚਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ