ਨੀਲੇ ਕਾਰਡਾਂ ਤੋਂ ਗਾਇਬ ਹੋਵੇਗੀ ''ਬਾਦਲ ਦੀ ਫੋਟੋ'', ਸਮਾਰਟ ਕਾਰਡਾਂ ''ਤੇ ਮਿਲੇਗਾ ਰਾਸ਼ਨ

06/22/2019 12:43:23 PM

ਲੁਧਿਆਣਾ (ਨਰਿੰਦਰ) : ਪੰਜਾਬ ਸਰਕਾਰ ਵਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸਹੂਲਤਾਵਾਂ ਦੇਣ ਲਈ ਹੁਣ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਦੇਣ ਦੀ ਕਵਾਇਦ ਸ਼ੁਰੂ ਕੀਤਾ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਵੀ ਹੁਣ ਨੀਲੇ ਕਾਰਡਾਂ ਤੋਂ ਗਾਇਬ ਹੋ ਜਾਵੇਗੀ। ਇਹ ਜਾਣਕਾਰੀ ਪੰਜਾਬ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਸ਼ੇਸ਼ ਤੌਰ 'ਤੇ ਸਾਂਝੀ ਕੀਤੀ ਹੈ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਨੀਲੇ ਕਾਰਡ ਰੱਦ ਨਹੀਂ ਕੀਤੇ ਜਾ ਰਹੇ, ਸਗੋਂ ਉਨ੍ਹਾਂ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕਾਂ ਤੱਕ ਹੀ ਸਰਕਾਰ ਦੀ ਸਕੀਮ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੀਲੇ ਕਾਰਡਾਂ ਨੂੰ ਹੋਰ ਅਪਗ੍ਰੇਡ ਕਰਕੇ ਸਮਾਰਟ ਕਾਰਡ ਬਣਾਉਣ ਜਾ ਰਹੀ ਹੈ, ਜਿਸ 'ਚ ਲਾਭਪਾਤਰੀ ਹੋਰ ਵੀ ਸਕੀਮਾਂ ਦਾ ਫਾਇਦਾ ਚੁੱਕ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚੋਣ ਮੈਨੀਫੈਸਟੋ 'ਚ ਕੀਤਾ ਹਰ ਵਾਅਦਾ ਪੂਰਾ ਕਰੇਗੀ ਅਤੇ ਉਹ ਗਰੀਬਾਂ ਨੂੰ ਆਟੇ ਅਤੇ ਦਾਲ ਦੇ ਨਾਲ-ਨਾਲ ਚਾਹਪੱਤੀ ਵੀ ਮੁਹੱਈਆ ਕਰਾਉਣ ਲਈ ਵਚਨਬੱਧ ਹੈ।


Babita

Content Editor

Related News