ਅਸਮਾਨੀ ਬਿਜਲੀ ਦੀ ਚਪੇਟ ਆਉਣ ਨਾਲ 40 ਬੱਕਰੀਆਂ ਦੀ ਮੌਤ

Thursday, Nov 28, 2019 - 05:22 PM (IST)

ਅਸਮਾਨੀ ਬਿਜਲੀ ਦੀ ਚਪੇਟ ਆਉਣ ਨਾਲ 40 ਬੱਕਰੀਆਂ ਦੀ ਮੌਤ

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਸ਼ਾਹਪੁਰਕੰਡੀ ਇਲਾਕੇ 'ਚ ਪੈਂਦੇ ਪਿੰਡ ਅੜੇਲੀ 'ਚ ਅਸਮਾਨੀ ਬਿਜਲੀ ਦੀ ਚਪੇਟ 'ਚ ਆਉਣ ਕਾਰਨ 40 ਦੇ ਕਰੀਬ ਦੀ ਮੌਤ ਹੋ ਜਾਣ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਮੀਂਹ ਨਾਲ ਅਸਮਾਨੀ ਬਿਜਲੀ ਡਿੱਗੀ, ਜਿਸ ਨਾਲ ਚਾਰਬਾਹੇ ਦੀਆਂ 40 ਦੇ ਕਰੀਬ ਬੱਕਰੀਆਂ ਉਸ ਦੀ ਚਪੇਟ 'ਚ ਆ ਗਈਆਂ ਤੇ ਉਸ ਦਾ 5 ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਪੀੜਤ ਨੇ ਦੱਸਿਆ ਕਿ ਉਸ ਦਾ ਗੁਜ਼ਾਰਾ ਇਨ੍ਹਾਂ ਬੱਕਰੀਆਂ ਦੇ ਸਹਾਰੇ ਹੀ ਚੱਲਦਾ ਸੀ। ਇਸ ਲਈ ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ।


author

Baljeet Kaur

Content Editor

Related News