2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਬਾਦਲ ਦੀਆਂ ਸਮਾਜਿਕ ਸਮਾਗਮਾਂ ’ਚ ਫ਼ੇਰੀਆਂ ਸ਼ੁਰੂ

Saturday, Feb 27, 2021 - 06:49 PM (IST)

2022 ਦੀਆਂ ਵਿਧਾਨ ਸਭਾ ਚੋਣਾਂ  ਨੂੰ ਲੈ ਕੇ ਵੱਡੇ ਬਾਦਲ ਦੀਆਂ ਸਮਾਜਿਕ ਸਮਾਗਮਾਂ ’ਚ ਫ਼ੇਰੀਆਂ ਸ਼ੁਰੂ

ਲੰਬੀ/ਮਲੋਟ (ਜੁਨੇਜਾ): ਕੋਰੋਨਾ ਕਰਕੇ ਸਾਲ ਭਰ ਇਕਾਂਵਾਸ ਵਿਚ ਰਹਿਣ ਪਿੱਛੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਣ ਨਿੱਜੀ ਰਿਹਾਇਸ਼ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਚਾਰ ਦਿਨਾਂ ਵਿਚ  ਸਾਬਕਾ ਮੁੱਖ ਮੰਤਰੀ ਦੇ  ਦੋ ਪ੍ਰੋਗਰਾਮਾਂ  ਵਿਚ ਸ਼ਾਮਲ ਹੋਣ ਨੂੰ ਨਿੱਜੀ ਫੇਰੀਆਂ ਸਮਝਿਆ ਜਾ ਰਿਹਾ ਹੈ ਪਰ ਸਿਆਸੀ ਲੋਕ ਇਨ੍ਹਾਂ ਨੂੰ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਮੰਨਦੇ ਹਨ । ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਤਿੰਨ ਦਿਨ ਪਹਿਲਾਂ ਪਿੰਡ ਮਿੱਠੜੀ ਦੇ ਸਾਬਕਾ ਸਰਪੰਚ ਜਸਮੇਲ ਸਿੰਘ ਮਿੱਠੜੀ ਦੇ ਪੁੱਤਰ ਦੇ ਵਿਆਹ ਦੀ ਵਧਾਈ ਦੇਣ ਉਹਨਾਂ ਦੇ ਘਰ ਪੁੱਜੇ । ਉਸ ਤਰ੍ਹਾਂ ਹੀ ਸ਼ੁੱਕਰਵਾਰ ਸ਼ਾਮ ਨੂੰ ਪਿੰਡ ਮਹਿਣਾ ਵਿਖੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਬੂਟਾ ਸਿੰਘ ਦੇ ਬੇਟੀ ਦੇ ਵਿਆਹ ਸਬੰਧੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਕੋਈ ਵੀ ਸਿਆਸੀ ਗੱਲ ਨਹੀਂ ਕੀਤੀ ਪਰ ਵੱਡੇ ਬਾਦਲ ਦੀਆਂ ਇਨ੍ਹਾਂ ਫੇਰੀਆਂ ਨੂੰ ਚੋਣ ਤਿਆਰੀਆਂ ਦੀਆਂ ਸ਼ੁਰੂਆਤਾਂ ਮੰਨਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ  ਬਰਨਾਲਾ ’ਚ 22 ਸਾਲਾ ਕੁੜੀ ਨਾਲ 8 ਮਹੀਨਿਆਂ ਤੱਕ ਹੁੰਦਾ ਰਿਹੈ ਜਬਰ-ਜ਼ਿਨਾਹ, 3 ਥਾਣੇਦਾਰ ਸਸਪੈਂਡ

ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਡੇ ਬਾਦਲ ਨੇ ਸਿਹਤ ਦਾ ਹਵਾਲਾ ਦੇ ਕੇ ਆਪਣੀਆਂ ਸਰਗਰਮੀਆਂ ਸੀਮਤ ਕਰ ਲਈਆਂ ਸਨ ਪਰ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ 7-8 ਮਹੀਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਨੇ ਲੰਬੀ ਹਲਕੇ ਦੇ ਪਿੰਡ ਪਿੰਡ ਵਿਚ ਹੋਈਆਂ ਮੌਤਾਂ ਦੀਆਂ ਲਿਸਟਾਂ ਬਣਵਾ ਕਿ ਲੋਕਾਂ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਮੇਲ ਜੋਲ ਵਧਾ ਲਿਆ। ਇਨ੍ਹਾਂ ਨੂੰ ਸਮਾਜਕ ਪ੍ਰੋਗਰਾਮ ਦੱਸਦੇ ਅਕਾਲੀ ਸੁਪਰੀਮੋਂ ਕੋਈ ਜ਼ਿਆਦਾ ਸਿਆਸੀ ਗੱਲ ਨਹੀਂ ਸਨ ਕਰਦੇ ਇਥੋਂ ਤੱਕ ਹਰਸਿਮਰਤ ਕੌਰ ਦਾ ਨਾਮ ਬਠਿੰਡਾ ਤੋਂ ਉਮੀਦਵਾਰ ਵਜੋਂ ਘੋਸ਼ਣਾ ਕਰਨ ਤੋਂ ਇਕ ਦਿਨ ਪਹਿਲਾਂ ਤੱਕ ਵੀ ਬਾਦਲ ਇਸ ਪ੍ਰਸ਼ਨ ਦਾ ਉਤਰ ਦੇਣਾ ਇਹ ਕਹਿ ਕਿ ਟਾਲ ਗਏ ਸੀ ਕਿ ਮੇਰਾ ਇਸ ਗੱਲ ਨਾਲ ਕੋਈ ਸਬੰਧ ਨਹੀਂ ਇਹ ਪਾਰਟੀ ਨੇ ਫੈਸਲਾ ਕਰਨਾ ਹੈ।

ਇਹ ਵੀ ਪੜ੍ਹੋ:  ਸਿਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਅਕਾਉਂਟ 'ਤੋਂ ਸਾਰੀਆਂ ਪੋਸਟਾਂ ਹਟਾ ਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ

ਹੁਣ 94 ਸਾਲਾਂ ਦੇ ਬਾਦਲ ਦੀ ਸਿਹਤ ਦਾ ਤਕਾਜਾ ਕਿਸੇ ਚੋਣ ਲੜਨ ਦੀ ਇਜਾਜਤ ਨਹੀਂ ਦਿੰਦਾ ਪਰ ਪਤਾ ਲੱਗਾ ਹੈ ਕਿ ਉਹਨਾਂ ਵੱਲੋਂ ਸਮਾਜਕ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਣ ਦੀ ਸ਼ੁਰੂਆਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਜਾਰੀ ਰਹੇਗੀ ਕਿਉਂਕਿ ਇਸ ਵਾਰ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣਾ ਹਲਕਾਾ  ਜਲਾਲਬਾਦ ਤੋਂ ਬਦਲ ਕਿ ਲੰਬੀ ਬਣਾ ਰਹੇ ਹਨ। 

ਇਹ ਵੀ ਪੜ੍ਹੋ:  ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ


author

Shyna

Content Editor

Related News