ਵਿਧਾਨ ਸਭਾ ਚੋਣਾਂ 2022: ਪੈਰਾ ਮਿਲਟਰੀ ਫੋਰਸ ਦੇ ਪਹਿਰੇ ’ਚ EVM, 10 ਨੂੰ ਆਉਣਗੇ ਨਤੀਜੇ

Tuesday, Feb 22, 2022 - 12:18 PM (IST)

ਵਿਧਾਨ ਸਭਾ ਚੋਣਾਂ 2022: ਪੈਰਾ ਮਿਲਟਰੀ ਫੋਰਸ ਦੇ ਪਹਿਰੇ ’ਚ EVM, 10 ਨੂੰ ਆਉਣਗੇ ਨਤੀਜੇ

ਅੰਮ੍ਰਿਤਸਰ (ਨੀਰਜ)- ਚੋਣਾਂ ਤੋਂ ਬਾਅਦ ਸਾਰੀਆਂ ਈ. ਵੀ. ਐੱਮਜ਼ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵੱਖ-ਵੱਖ 11 ਸਟਰਾਂਗ ਰੂਮਾਂ ’ਚ ਪੈਰਾ ਮਿਲਟਰੀ ਫੋਰਸ ਨੂੰ ਸੌਂਪ ਦਿੱਤੀਆਂ ਹਨ, ਜਿਸ ’ਤੇ ਪਰਿੰਦਾ ਵੀ ਨਹੀਂ ਫਟਕ ਸਕਦਾ। ਸਟਰਾਂਗ ਰੂਮਾਂ ਦੇ ਸੁਰੱਖਿਆ ਘੇਰੇ ਨੂੰ ਹੋਰ ਮਜ਼ਬੂਤ ​​ਕਰਨ ਲਈ ਪ੍ਰਸ਼ਾਸਨ ਵੱਲੋਂ ਸਾਰੇ ਸਟਰਾਂਗ ਰੂਮਾਂ ਦੇ ਅੰਦਰ ਅਤੇ ਬਾਹਰ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ 24 ਘੰਟੇ ਲਾਈਵ ਕੀਤਾ ਜਾ ਰਿਹਾ ਹੈ। ਇਸ ਲਾਈਵ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਸਮੇਤ ਸਾਰੇ 11 ਵਿਧਾਨ ਸਭਾ ਹਲਕਿਆਂ ਦੇ ਆਰ. ਓਜ਼ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਦੇਖ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸਾਰੀਆਂ ਈ. ਵੀ. ਐੱਮਜ਼ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ ਅਤੇ ਕੋਈ ਵੀ ਵਿਅਕਤੀ ਸਟਰਾਂਗ ਰੂਮਾਂ ਦੇ ਨੇੜੇ ਨਹੀਂ ਜਾ ਸਕਦਾ।

ਜ਼ਿਲ੍ਹੇ ਵਿਚ 65.87 ਫੀਸਦੀ ਵੋਟਿੰਗ
ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਵੱਲੋਂ ਵੋਟਰਾਂ ਵੱਲੋਂ ਕੁੱਲ ਪਈਆਂ ਵੋਟਾਂ ਦੀ ਪੜਤਾਲ ਅੱਧੀ ਰਾਤ ਤੱਕ ਜਾਰੀ ਰਹੀ। ਕਮਿਸ਼ਨ ਵੱਲੋਂ ਜਾਰੀ ਅੰਤਿਮ ਸੂਚੀ ਅਨੁਸਾਰ ਜ਼ਿਲ੍ਹੇ ਵਿਚ ਕੁੱਲ 65.87 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਇਸ ਤਹਿਤ ਸਭ ਤੋਂ ਵੱਧ ਵੋਟਿੰਗ ਅਜਨਾਲਾ ’ਚ ਹੋਈ, ਜਦਕਿ ਸਭ ਤੋਂ ਘੱਟ ਮਤਦਾਨ ਪੱਛਮੀ ’ਚ 55.40 ਫੀਸਦੀ ਰਹੀ। ਇਸ ਤੋਂ ਪਹਿਲਾਂ ਕਮਿਸ਼ਨ ਵੱਲੋਂ ਸਭ ਤੋਂ ਘੱਟ ਮਤਦਾਨ ਵਿਧਾਨ ਸਭਾ ਦੇ ਦੱਖਣੀ ਹਿੱਸੇ ’ਚ ਹੋਣ ਦੀ ਗੱਲ ਕਹੀ ਜਾ ਰਹੀ ਸੀ, ਪਰ ਨਵੇਂ ਅੰਕੜਿਆਂ ਅਨੁਸਾਰ ਦੱਖਣੀ ਹਲਕੇ ਵਿਚ 59.48 ਫੀਸਦੀ ਵੋਟਿੰਗ ਹੋਈ ਹੈ।

ਕਿੱਥੇ ਬਣਾਏ ਗਏ ਸਟਰਾਂਗ ਰੂਮ?
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਰੇ 11 ਵਿਧਾਨ ਸਭਾ ਹਲਕਿਆਂ ਦੀਆਂ ਈ. ਵੀ. ਐੱਮਜ਼ ਨੂੰ ਸੁਰੱਖਿਅਤ ਰੱਖਣ ਲਈ ਵੱਖ-ਵੱਖ ਥਾਵਾਂ ’ਤੇ ਸਟਰਾਂਗ ਰੂਮ ਬਣਾਏ ਗਏ ਹਨ। ਵਿਧਾਨ ਸਬਾ ਹਲਕਾ ਅਜਨਾਲਾ ਦਾ ਸਟਰਾਂਗ ਰੂਮ ਸਰਕਾਰੀ ਕਾਲਜ ਅਜਨਾਲਾ, ਵਿਧਾਨ ਸਭਾ ਹਲਕਾ ਰਾਜਾਸਾਂਸੀ ਦਾ ਸਟਰਾਂਗ ਰੂਮ ਸੈਕੰਡਰੀ ਰਿਹਾਇਸ਼ੀ ਮੈਰੀਟੋਰੀਅਸ ਸਕੂਲ, ਅੰਮ੍ਰਿਤਸਰ, ਵਿਧਾਨ ਸਭਾ ਹਲਕਾ ਮਜੀਠਾ ਦਾ ਸਟਰਾਂਗ ਰੂਮ ਸਰਕਾਰੀ ਇੰਸਟੀਚਿਊਟ ਆਫ ਟੈਕਨਾਲੋਜੀ ਇਨਸਾਈਡ ਮਾਈ ਭਾਗੋ ਸਰਕਾਰੀ ਪੋਲੀਟੈਕਨੀਕਲ ਕਾਲਜ ਫਾਰ ਗਰਲਜ਼ ਮਜੀਠਾ ਰੋਡ ਅੰਮ੍ਰਿਤਸਰ, ਜੰਡਿਆਲਾ ਦਾ ਸਟਰਾਂਗ ਰੂਮ ਸੀਨੀਅਰ ਸੈਕੰਡਰੀ ਰੈਜੀਡੈਸ਼ੀਅਲ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਅੰਮ੍ਰਿਤਸਰ ਉਤਰੀ ਦਾ ਸਟਰਾਂਗ ਰੂਮ ਗੌਰਮਿਟ ਇੰਸਟੀਚਿਊਟ ਆਫ ਟੈਕਨਾਲੋਜੀ ਇਨ ਸਾਇੰਸ ਮਾਈ ਭਾਗੋ ਗੌਰਮਿੰਟ ਪੋਲੀਟੈਕਨਿਕਲ ਕਾਲਜ ਫਾਰ ਗਰਲਜ਼ ਮਜੀਠਾ ਰੋਡ ਬਾਈਪਾਸ ਅੰਮ੍ਰਿਤਸਰ, ਅੰਮ੍ਰਿਤਸਰ ਪੱਛਮੀ ਦਾ ਸਟਰਾਂਗ ਰੂਮ ਸਰਕਾਰੀ ਕਾਲਜ ਛੇਹਰਟਾ ਅੰਮ੍ਰਿਤਸਰ, ਅੰਮ੍ਰਿਤਸਰ ਸੈਂਟਰਲ ਦਾ ਸਟਰਾਂਗ ਰੂਸ ਗੌਰਮਿੰਟ ਇੰਡਸਟ੍ਰੀਅਲ ਟਰੇਨਿੰਗ ਇੰਸਟੀਚਿਊਟ ਬੀ ਬਲਾਕ ਰਣਜੀਤ ਐਵੇਨਿਊ ਅੰਮ੍ਰਿਤਸਰ, ਅੰਮ੍ਰਿਤਸਰ ਪੂਰਬੀ ਦਾ ਸਟਰਾਂਗ ਰੂਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਅੰਮ੍ਰਿਤਸਰ, ਅੰਮ੍ਰਿਤਸਰ ਸਾਊਥ ਦਾ ਸਟਰਾਂਗ ਰੂਮ ਮਲਟੀਸਕਿੱਲ ਡਿਵੈਲਪਮੈਂਟ ਸੈਂਟਰ ਕਬੀਰ ਪਾਰਕ ਸਾਹਮਣੇ ਜੀ. ਐੱਨ. ਡੀ. ਯੂ. ਅੰਮ੍ਰਿਤਸਰ, ਅਟਾਰੀ ਹਲਕੇ ਦਾ ਸਟਰਾਂਗ ਰੂਮ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਏਜ਼ ਅੰਮ੍ਰਿਤਸਰ, ਬਾਬਾ ਬਕਾਲਾ ਹਲਕੇ ਦਾ ਸਟਰਾਂਗ ਰੂਮ ਸ਼੍ਰੀ ਮਾਤਾ ਗੰਗਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਵਿਚ ਬਣਾਇਆ ਗਿਆ ਹੈ।

ਕਿਸ ਵਿਧਾਨ ਸਭਾ ਹਲਕੇ ’ਚ ਕਿੰਨੀਆਂ ਵੋਟਾਂ ਪਈਆਂ

ਹਲਕਾ ਕੁੱਲ ਵੋਟਾਂ ਮਰਦ ਵੋਟਾਂ, ਮਹਿਲਾ ਵੋਟਾਂ ਪ੍ਰਤੀਸ਼ਤ

ਅਜਨਾਲਾ 157161 63615 57858 77.29
ਰਾਜਾਸਾਂਸੀ 177713 71198 62079 75
ਮਜੀਠਾ 166136 62754 58271 72.85
ਜੰਡਿਆਲਾ 180674 66316 61718 70.87
ਅੰਮ੍ਰਿਤਸਰ ਉੱਤਰੀ 2020 65403 57806 60.97
ਪੱਛਮੀ 214073 63193 55403 55.40
ਕੇਂਦਰੀ 147058 47761 39279 59.19
ਅੰਮ੍ਰਿਤਸਰ ਪੂਰਬੀ 168013 57878 49725 64.05
ਦੱਖਣੀ 177605 56855 48792 59.48
ਅਟਾਰੀ 189475 68740 58918 67.37
ਬਾਬਾ ਬਕਾਲਾ 199929 65486 65116 65.32
 


author

rajwinder kaur

Content Editor

Related News