ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਪੰਜਾਬ ਕੁਸ਼ਤੀ ਸੰਘ ਕਰੇਗਾ ਸਨਮਾਨਤ

Saturday, Mar 17, 2018 - 12:19 PM (IST)

ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਪੰਜਾਬ ਕੁਸ਼ਤੀ ਸੰਘ ਕਰੇਗਾ ਸਨਮਾਨਤ

ਜਲੰਧਰ (ਰਾਹੁਲ)— ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿਲੋਗ੍ਰਾਮ ਭਾਰ ਵਰਗ ਦੀ ਫ੍ਰੀ ਸਟਾਈਲ ਕੁਸ਼ਤੀ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਪੰਜਾਬ ਕੁਸ਼ਤੀ ਸੰਘ ਵੱਲੋਂ 19 ਮਾਰਚ ਸੋਮਵਾਰ ਨੂੰ ਪੀ. ਏ. ਪੀ. ਦੇ ਗੋਲਫ ਕਲੱਬ 'ਚ ਆਯੋਜਿਤ ਸਮਾਗਮ 'ਚ ਸਨਮਾਨਤ ਕੀਤਾ ਜਾਵੇਗਾ। ਇਹ ਜਾਣਕਾਰੀ ਪਹਿਲਵਾਨ ਕਰਤਾਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਵੀ ਖਾਸ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਇਸ ਦਿਨ ਪੰਜਾਬ ਕੁਸ਼ਤੀ ਸੰਘ ਦੀ ਜਨਰਲ ਬਾਡੀ ਮੀਟਿੰਗ ਵੀ ਹੋਵੇਗੀ, ਜਿਸ 'ਚ ਉੱਭਰ ਰਹੇ ਪਹਿਲਵਾਨਾਂ ਦੀ ਟ੍ਰੇਨਿੰਗ, ਖੁਰਾਕ, ਟ੍ਰੇਨਿੰਗ ਕੈਂਪ ਅਤੇ ਕੁਸ਼ਤੀ ਅਕੈਡਮੀਆਂ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਖਿਡਾਰੀਆਂ ਨੂੰ ਅਨੁਸ਼ਾਸਨ 'ਚ ਰਹਿ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ।


Related News