ਬਲੌਂਗੀ ਥਾਣੇ ਦਾ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Thursday, Mar 08, 2018 - 02:32 PM (IST)

ਬਲੌਂਗੀ ਥਾਣੇ ਦਾ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਲੌਂਗੀ (ਭਗਵਤ) : ਬਲੌਂਗੀ ਥਾਣੇ ਦੇ ਥਾਣੇਦਾਰ ਭਾਗ ਸਿੰਘ ਨੂੰ ਰਿਸ਼ਵਤ ਲੈਂਦਿਆਂ ਵੀਰਵਾਰ ਨੂੰ ਦੁਕਾਨਦਾਰਾਂ ਨੇ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਬਲੋਲਪੁਰ ਪਿੰਡ 'ਚ ਮੇਲਾ ਲੱਗਿਆ ਹੋਇਆ ਸੀ, ਜਿਸ 'ਚ ਦੁਕਾਨਦਾਰਾਂ ਨੇ ਆਪਣੇ ਸਟਾਲ ਲਾਏ ਹੋਏ ਸਨ। ਥਾਣੇਦਾਰ ਭਾਗ ਸਿੰਘ ਉਨ੍ਹਾਂ ਕੋਲੋਂ ਜ਼ਬਰਦਸਤੀ ਪੈਸੇ ਮੰਗ ਰਿਹਾ ਸੀ, ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਉਸ ਨੂੰ ਫੜ੍ਹ ਕੇ ਉੱਥੇ ਹੀ ਬਿਠਾ ਲਿਆ ਅਤੇ ਇਸ ਦੀ ਸ਼ਿਕਾਇਤ ਪੁਲਸ ਅਤੇ ਕਮੇਟੀ ਦੇ ਮੈਂਬਰਾਂ ਨੂੰ ਕਰ ਦਿੱਤੀ। 


Related News