ਮਹਾਅਸ਼ਟਮੀ ਭਲਕੇ, ਪੜ੍ਹੋ ਕੰਜਕ ਪੂਜਨ ਲਈ ਸ਼ੁਭ ਮਹੂਰਤ ਤੇ ਪੂਜਾ ਦੀ ਵਿਧੀ

Friday, Apr 04, 2025 - 09:22 PM (IST)

ਮਹਾਅਸ਼ਟਮੀ ਭਲਕੇ, ਪੜ੍ਹੋ ਕੰਜਕ ਪੂਜਨ ਲਈ ਸ਼ੁਭ ਮਹੂਰਤ ਤੇ ਪੂਜਾ ਦੀ ਵਿਧੀ

ਜਲੰਧਰ- ਚੇਤ ਨਰਾਤਿਆਂ ਵਿੱਚ ਅਸ਼ਟਮੀ ਦਾ ਮਹੱਤਵ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ। ਜੋ ਲੋਕ ਨਰਾਤਿਆਂ ਦੌਰਾਨ 9 ਦਿਨ ਵਰਤ ਨਹੀਂ ਰੱਖ ਸਕਦੇ, ਉਹ ਸਿਰਫ਼ ਅਸ਼ਟਮੀ ਵਾਲੇ ਦਿਨ ਵਰਤ ਰੱਖ ਕੇ 9 ਦਿਨਾਂ ਦਾ ਪੁੰਨ ਪ੍ਰਾਪਤ ਕਰ ਸਕਦੇ ਹਨ। ਇਸ ਦਿਨ ਬਹੁਤ ਸਾਰੇ ਲੋਕ ਚੇਤ ਨਰਾਤੇ ਪੂਰੇ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਦੁਰਗਾ ਦੀ ਪੂਜਾ ਕਰਨ ਨਾਲ ਨਰਾਤਿਆਂ ਦੇ 9 ਦਿਨਾਂ ਦਾ ਲਾਭ ਪ੍ਰਾਪਤ ਹੋ ਜਾਂਦਾ ਹੈ।

ਨਰਾਤਿਆਂ ਦੇ ਦੋ ਦਿਨ- ਅਸ਼ਟਮੀ ਅਤੇ ਨਵਮੀ ਸਭ ਤੋਂ ਖਾਸ ਮੰਨੇ ਜਾਂਦੇ ਹਨ। ਨਰਾਤਿਆਂ ਦੀ ਅਸ਼ਟਮੀ ਵਾਲੇ ਦਿਨ ਮਾਂ ਦੁਰਗਾ ਦੇ ਅੱਠਵੇਂ ਰੂਪ ਮਾਤਾ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਅਸ਼ਟਮੀ ਦੇ ਦਿਨ ਪੂਜਾ ਅਤੇ ਵਰਤ ਦੇ ਨਾਲ-ਨਾਲ ਬਹੁਤ ਸਾਰੇ ਲੋਕ ਬੱਚੀ ਦੀ ਕੰਜਕ ਪੂਜਨ ਵੀ ਕਰਦੇ ਹਨ। ਇਸ ਵਾਰ ਚੇਤ ਨਰਾਤਿਆਂ ਦੀ ਅਸ਼ਟਮੀ 5 ਅਪ੍ਰੈਲ ਯਾਨੀ ਕੱਲ੍ਹ ਮਨਾਈ ਜਾਵੇਗੀ।

ਚੇਨ ਨਰਾਤਿਆਂ ਦੀ ਮਹਾਅਸ਼ਟਮੀ ਦਾ ਸ਼ੁਭ ਮਹੂਰਤ

ਹਿੰਦੂ ਕੈਲੰਡਰ ਦੇ ਅਨੁਸਾਰ, ਚੇਤ ਨਰਾਤਿਆਂ ਦੀ ਅਸ਼ਟਮੀ 4 ਅਪ੍ਰੈਲ ਨੂੰ ਯਾਨੀ ਅੱਜ ਰਾਤ 8:12 ਵਜੇ ਤੋਂ ਸ਼ੁਰੂ ਹੋ ਚੁੱਕੀ ਅਤੇ 5 ਅਪ੍ਰੈਲ ਯਾਨੀ ਕੱਲ੍ਹ ਸ਼ਾਮ 7:26 ਵਜੇ ਖਤਮ ਹੋਵੇਗੀ। ਇਸ ਤੋਂ ਬਾਅਦ ਹੀ ਨੌਮੀ ਸ਼ੁਰੂ ਹੋਵੇਗੀ।

ਮਹਾਅਸ਼ਟਮੀ 'ਤੇ ਕੱਲ੍ਹ ਕੰਜਕ ਪੂਜਨ ਦਾ ਸਭ ਤੋਂ ਸ਼ੁਭ ਮਹੂਰਤ ਸਵੇਰੇ 11 ਵਜ ਕੇ 59 ਮਿੰਟ ਤੋਂ ਲੈ ਕੇ ਦੁਪਹਿਰ 12 ਵਜ ਕੇ 29 ਮਿੰਟਾਂ ਤਕ ਰਹੇਗਾ। 

ਪੂਜਾ ਦੀ ਵਿਧੀ

ਇਸ ਦਿਨ, ਮਾਂ ਦੁਰਗਾ ਦੇ ਅੱਠਵੇਂ ਰੂਪ, ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ, ਤੁਹਾਨੂੰ ਬ੍ਰਹਮਾ ਮੁਹੂਰਤ ਵਿੱਚ ਉੱਠਣਾ ਚਾਹੀਦਾ ਹੈ, ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਸਾਫ਼ ਕੱਪੜੇ ਪਹਿਨਣੇ ਚਾਹੀਦੇ ਹਨ। ਆਪਣੇ ਘਰ ਦੇ ਮੰਦਰ ਨੂੰ ਸਾਫ਼ ਕਰੋ ਅਤੇ ਫਿਰ ਥੋੜ੍ਹਾ ਜਿਹਾ ਗੰਗਾਜਲ ਛਿੜਕੋ। ਫਿਰ, ਮਾਂ ਦੁਰਗਾ ਦੀ ਤਸਵੀਰ ਜਾਂ ਮੂਰਤੀ ਨੂੰ ਗੰਗਾ ਜਲ ਨਾਲ ਸਾਫ਼ ਕਰੋ। ਇਸ ਤੋਂ ਬਾਅਦ, ਮਾਂ ਦੁਰਗਾ ਨੂੰ ਲਾਲ ਫੁੱਲ, ਫਲ, ਅਛੱਤ, ਸਿੰਦੂਰ, ਧੂਫ, ਦੀਵੇ, ਭੇਟ ਆਦਿ ਚੜ੍ਹਾਓ। ਫਿਰ, ਮਾਂ ਨੂੰ ਭੋਗ ਲਗਾਓ। ਇਸ ਤੋਂ ਬਾਅਦ ਦੇਵੀ ਮਾਂ ਨੂੰ ਨਾਰੀਅਲ ਚੜ੍ਹਾਓ; ਅਜਿਹਾ ਕਰਨ ਨਾਲ ਦੇਵੀ ਖੁਸ਼ ਹੋ ਜਾਂਦੀ ਹੈ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਖੁਦ ਪੂਰੀਆਂ ਕਰਦੀ ਹੈ।

ਚੇਤ ਨਰਾਤਿਆਂ ਦੀ ਅਸ਼ਟਮੀ ਵਾਲੇ ਦਿਨ ਹਵਨ ਅਤੇ ਕੰਜਕ ਪੂਜਨ ਕਰਨਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਨਰਾਤਿਆਂ ਦੌਰਾਨ ਕੰਜਕ ਪੂਜਨ ਅਤੇ ਹਵਨ ਕਰਨ ਨਾਲ ਮਾਂ ਦੁਰਗਾ ਤੋਂ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਦੇਵੀ ਖੁਸ਼ ਹੋ ਕੇ ਮਨਚਾਹੀਆਂ ਇੱਛਾਵਾਂ ਪੂਰੀਆਂ ਕਰਦੀ ਹੈ। ਇਸ ਦਿਨ ਕੰਜਕ ਪੂਜਨ ਕਰਨਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇਹ ਛੋਟੀਆਂ ਕੁੜੀਆਂ ਦੇਵੀ ਦੁਰਗਾ ਦਾ ਰੂਪ ਹਨ। ਉਨ੍ਹਾਂ ਦੀ ਪੂਜਾ ਅਤੇ ਸਤਿਕਾਰ ਕਰਨਾ ਦੇਵੀ ਦੁਰਗਾ ਦੀ ਪੂਜਾ ਦੇ ਬਰਾਬਰ ਮੰਨਿਆ ਜਾਂਦਾ ਹੈ।


author

Rakesh

Content Editor

Related News