ਅਰਵਿੰਦ ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲੇ ਨਾਲ ਕੀਤੀ ਮੁਲਾਕਾਤ (ਵੀਡੀਓ)

05/25/2016 5:38:42 PM

ਚੰਡੀਗੜ੍ਹ : ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ''ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਤੇ ''ਆਪ'' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇਕ ਬੰਦ ਕਮਰੇ ''ਚ ਹੋਈ ਅਤੇ ਮੀਡੀਆ ਨੂੰ ਇਸ ਤੋਂ ਦੂਰ ਰੱਖਿਆ ਗਿਆ ਸੀ। ਇਸ ਮੌਕੇ ਕੇਜਰੀਵਾਲ ਨਾਲ ''ਆਪ'' ਆਗੂ ਐੱਚ. ਐੱਸ. ਫੂਲਕਾ ਅਤੇ ਸੁਖਪਾਲ ਖਹਿਰਾ ਵੀ ਮੌਜੂਦ ਹਨ।
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਜਰੀਵਾਲ ਪਾਰਟੀ ਦੇ ਪੰਜਾਬ ਆਗੂਆਂ ਨਾਲ ਬੈਠਕ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ। ਦੱਸਣਯੋਗ ਹੈ ਕਿ ਇਕ ਹਫਤਾ ਪਹਿਲਾਂ ''ਆਪ'' ਨੇ ਪੰਜਾਬ ''ਚ ਹੋਏ ਕਥਿਤ ਅਨਾਜ ਘੋਟਾਲੇ ''ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਕ ਹਫਤੇ ਦਾ ਅਲਟੀਮੇਟਮ ਦਿੱਤਾ ਸੀ। ਪਾਰਟੀ ਦੀ ਬੈਠਕ ਦੌਰਾਨ ਪੰਜਾਬ ਆਗੂਆਂ ਵਲੋਂ ਤਿਆਰ ਪ੍ਰੋਗਰਾਮਾਂ ਨੂੰ ਕੇਜਰੀਵਾਲ ਵਲੋਂ ਹਰੀ ਝੰਡੀ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਇਹ ਹਰੀ ਝੰਡੀ ਮਿਲਦੇ ਹੀ ''ਆਪ'' ਪੰਜਾਬ ''ਚ ਕਥਿਤ ਅਨਾਜ ਘੋਟਾਲੇ ''ਤੇ ਸਰਕਾਰ ਨੂੰ ਘੇਰਨ ਲਈ ਅਗਲਾ ਕਦਮ ਚੁੱਕੇਗੀ। 

Babita Marhas

News Editor

Related News