ਦਿੱਲੀ ''ਚ ਕੇਜਰੀਵਾਲ ਲਈ ਜਿਊਣ-ਮਰਨ ਦੀ ਲੜਾਈ, ਇਹ ਕੀ ਕਹਿ ਗਏ ਭਗਵੰਤ ਮਾਨ

04/22/2017 6:55:06 PM

ਚੰਡੀਗੜ੍ਹ : 23 ਅਪ੍ਰੈਲ ਨੂੰ ਦਿੱਲੀ ਵਿਚ ਹੋਣ ਵਾਲੀਆਂ ਐੱਮ. ਸੀ. ਡੀ. ਚੋਣਾਂ ਨੂੰ ਜਿੱਥੇ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਈ ਜਿਊਣ-ਮਰਨ ਦੀ ਲੜਾਈ ਦੇ ਤੌਰ ''ਤੇ ਦੇਖਿਆ ਜਾ ਰਿਹਾ ਹੈ, ਉਥੇ ਹੀ ਭਗਵੰਤ ਮਾਨ ਇਸ ਨੂੰ ਛੋਟੀਆਂ ਚੋਣਾਂ ਮੰਨ ਰਹੇ ਹਨ। 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਜਮ-ਖਮ ਕੇ ਚੋਣ ਪ੍ਰਚਾਰ ਕਰਨ ਵਾਲੇ ਭਗਵੰਤ ਮਾਨ ਨੇ ਇਸ ਵਾਰ ਇਕ ਵੀ ਚੋਣ ਰੈਲੀ ਵਿਚ ਹਿੱਸਾ ਨਹੀਂ ਲਿਆ। ਇਸ ''ਤੇ ਜਦੋਂ ''ਜਗ ਬਾਣੀ'' ਵਲੋਂ ਭਗਵੰਤ ਮਾਨ ਨੂੰ ਚੋਣ ਪ੍ਰਚਾਰ ਤੋਂ ਦੂਰ ਰਹਿਣ ਦਾ ਕਾਰਨ ਪੁੱਛਿਆ ਤਾਂ ਮਾਨ ਨੇ ਕਿਹਾ ਕਿ ਐੱਮ. ਸੀ. ਡੀ. ਚੋਣਾਂ ਛੋਟੀਆਂ-ਮੋਟੀਆਂ ਚੋਣਾਂ ਹਨ, ਇਸ ਲਈ ਉਨ੍ਹਾਂ ਨੇ ਇਨ੍ਹਾਂ ਵਿਚ ਹਿੱਸਾ ਨਹੀਂ ਲਿਆ।
ਦੱਸਣਯੋਗ ਹੈ ਕਿ ਪੰਜਾਬ ਅਤੇ ਗੋਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਜ਼ਬਰਦਸਤ ਹਾਰ ਦਾ ਸਵਾਦ ਚੱਖ ਚੁੱਕੀ ਆਮ ਆਦਮੀ ਪਾਰਟੀ ਨਿਰਾਸ਼ਾ ਦੇ ਆਲਮ ਵਿਚ ਡੁੱਬੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ 9 ਅਪ੍ਰੈਲ ਨੂੰ ਦਿੱਲੀ ਦੇ ਰਾਜੌਰੀ ਗਾਰਡਨ ਵਿਚ ਹੋਈ ਜ਼ਿਮਨੀ ਚੋਣ ਦੌਰਾਨ ਵੀ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਪਾਰਟੀ ਉਮੀਦਵਾਰ ਆਪਣੀ ਜ਼ਮਾਨਤ ਵੀ ਨਾ ਬਚਾਅ ਸਕੇ। ਇਸ ''ਤੇ ਪਾਰਟੀ ਲਈ ਦਿੱਲੀ ਐੱਮ. ਸੀ. ਡੀ. ਚੋਣਾਂ ਜਿੱਤਣਾ ਵਕਾਰ ਦਾ ਸਵਾਲ ਬਣ ਗਿਆ ਹੈ। ਹੁਣ ਜੇਕਰ ਆਮ ਆਦਮੀ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਉਮੀਦ ਮੁਤਾਬਕ ਨਤੀਜੇ ਨਹੀਂ ਮਿਲਦੇ ਤਾਂ ਇਸ ਨੂੰ ਸਿਆਸੀ ਤੌਰ ''ਤੇ ਪਾਰਟੇ ਦੇ ਨਿਘਾਰ ਦੇ ਤੌਰ ''ਤੇ ਦੇਖਿਆ ਜਾਵੇਗਾ।


Gurminder Singh

Content Editor

Related News