ਅਰੁਣਾ ਚੌਧਰੀ ਵਲੋਂ ਪਟਿਆਲਾ ਪੁਲਸ ''ਤੇ ਹਮਲੇ ਦੀ ਨਿਖੇਧੀ, ਬੈਂਸ ਦੇ ਬਿਆਨ ਨੂੰ ਦੱਸਿਆ ਗੈਰ-ਜ਼ਿਮੇਵਾਰਾਨਾ

Tuesday, Apr 14, 2020 - 08:45 AM (IST)

ਅਰੁਣਾ ਚੌਧਰੀ ਵਲੋਂ ਪਟਿਆਲਾ ਪੁਲਸ ''ਤੇ ਹਮਲੇ ਦੀ ਨਿਖੇਧੀ, ਬੈਂਸ ਦੇ ਬਿਆਨ ਨੂੰ ਦੱਸਿਆ ਗੈਰ-ਜ਼ਿਮੇਵਾਰਾਨਾ

ਚੰਡੀਗੜ੍ਹ : ਪੰਜਾਬ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਪਟਿਆਲਾ ਵਿਖੇ ਪੁਲਸ ‘ਤੇ ਹੋਏ ਇਸ ਹਮਲੇ ਨੂੰ ਖ਼ਤਰਨਾਕ ਕਰਾਰ ਦਿੱਤਾ ਅਤੇ ਇਸ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਇਰਤਾ ਦਾ ਕੰਮ ਹੈ ਅਤੇ ਇਸ ਕਾਰਵਾਈ ਦਾ ਬਚਾਅ ਕਰਨਾ ਸਬੰਧਤ ਨੇਤਾਵਾਂ ਦੀ ਅਪ੍ਰੋੜਤਾ ਅਤੇ ਬੁੱਧੀਹੀਣਤਾ ਨੂੰ ਦਰਸਾਉਂਦਾ ਹੈ। ਅਰੁਣਾ ਚੌਧਰੀ ਨੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਬਿਆਨ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਅਤੇ ਗੈਰ ਜ਼ਿੰਮੇਵਾਰਾਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ (ਬੈਂਸ) ਇਸ ਕਿਸਮ ਦੀਆਂ ਚਾਲਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦਾ ਸੀ, ਜੋ ਕਿ ਬਿਲਕੁਲ ਨਾ-ਵਾਜਬ ਹੈ।

ਇਹ ਵੀ ਪੜ੍ਹੋ : ਪੀ. ਯੂ. ਦੇ ਅਸਿਸਟੈਂਟ ਪ੍ਰੋਫੈਸਰ ਦੀ ਨਹੀਂ ਹੋ ਪਾ ਰਹੀ ਰਿਕਵਰੀ

ਉਨ੍ਹਾਂ ਕਿਹਾ ਕਿ ਜੇਕਰ ਉਹ (ਬੈਂਸ) ਪੰਜਾਬ ਪੁਲਸ 'ਚ ਆਪਣਾ ਭਰੋਸਾ ਗੁਆ ਬੈਠਾ ਹੈ, ਤਾਂ ਉਸ ਨੂੰ ਆਪਣੇ ਲਈ ਪੰਜਾਬ ਪੁਲਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ। ਪੁਲਸ ਮੁਲਾਜ਼ਮਾਂ ਦੇ ਸਮਰਪਣ ਅਤੇ ਲਗਨ ਦੀ ਪ੍ਰਸ਼ੰਸਾ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਸੰਕਟ ਦੀ ਇਸ ਘੜੀ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਰਫਿਊ ਪਾਬੰਦੀਆਂ ਲਗਾਉਣ 'ਚ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ‘ਤੇ ਮਾਣ ਹੈ ਅਤੇ ਪੰਜਾਬ ਸਰਕਾਰ ਸਾਡੇ ਬਹਾਦਰ ਪੁਲਸ ਅਫ਼ਸਰਾਂ ਦੇ ਪਿੱਛੇ ਇਕ-ਮੁੱਠ ਹੈ, ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਇਹ ਵੀ ਪੜ੍ਹੋ : ਕੱਟਿਆ ਹੱਥ ਜੁੜਨ ਤੋਂ ਬਾਅਦ ਬੋਲੇ ASI ਹਰਜੀਤ ਸਿੰਘ, ਮੈਂ ਛੇਤੀ ਵਾਪਸ ਆਵਾਂਗਾ

ਉਨ੍ਹਾਂ ਕਿਹਾ ਕਿ ਹਿੰਸਾ ਦੀ ਇਹ ਹਰਕਤ, ਜੋ ਕਿ ਖਾਸ ਤੌਰ ‘ਤੇ ਪੁਲਸ ਅਧਿਕਾਰੀਆਂ ਵਿਰੁੱਧ ਕੀਤੀ ਗਈ ਸੀ, ਜਿਸ 'ਚ ਬਹੁਤ ਸਾਰੇ ਪੁਲਸ ਅਧਿਕਾਰੀ ਗੰਭੀਰ ਜ਼ਖਮੀ ਹੋਏ ਸਨ, ਅਸਹਿਣਸ਼ੀਲ ਅਤੇ ਅਸਵੀਕਾਰਯੋਗ ਹਨ। ਅਰੁਣਾ ਚੌਧਰੀ ਨੇ ਕਿਹਾ ਕਿ ਪੁਲਸ ਮੁਲਾਜ਼ਮ ਹਰੇਕ ਸਥਿਤੀ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ 'ਚ ਕਰਫਿਊ/ਤਾਲਾਬੰਦੀ ਦੀਆਂ ਪਾਬੰਦੀਆਂ ਲਾਗੂ ਕਰਨ ਲਈ ਸਖ਼ਤ ਕਾਰਵਾਈ ਕਰਨ।

ਇਹ ਵੀ ਪੜ੍ਹੋ : ਪੰਜਾਬ 'ਚ 2 ਮਹੀਨੇ ਦੀ ਉਦਯੋਗਿਕ ਬੰਦੀ ਨਾਲ 3 ਸਾਲ ਪਿਛੜ ਜਾਵੇਗੀ ਇੰਡਸਟਰੀ
 


author

Babita

Content Editor

Related News