ਮੋਹਾਲੀ ''ਚੋਂ ਵੱਡੀ ਗਿਣਤੀ ''ਚ ਨਕਲੀ ਖੋਆ, ਪਨੀਰ ਦੇ ਦੁੱਧ ਬਰਾਮਦ
Tuesday, Aug 21, 2018 - 10:58 AM (IST)
ਮੋਹਾਲੀ (ਕੁਲਦੀਪ) : ਮੋਹਾਲੀ ਦੇ ਪਿੰਡ ਬੱਲੋਮਾਜਰਾ 'ਚ ਮੰਗਲਵਾਰ ਤੜਕੇ ਸਵੇਰੇ ਸਿਹਤ ਵਿਭਾਗ ਦੀ ਟੀਮ ਨੇ ਇਕ ਗੋਦਾਮ 'ਤੇ ਛਾਪਾ ਮਾਰਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਵੱਡੀ ਗਿਣਤੀ 'ਚ ਨਕਲੀ ਖੋਆ, ਨਕਲੀ ਪਨੀਰ, 100 ਬੋਰੀਆਂ ਸੁੱਕੇ ਦੁੱਧ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਟੀਮ ਵਲੋਂ ਇਨ੍ਹਾਂ ਸਭ ਚੀਜ਼ਾਂ ਦੇ ਨਮੂਨੇ ਲੈ ਕੇ ਜਾਂਚ ਲਈ ਅੱਗੇ ਭੇਜੇ ਜਾ ਰਹੇ ਹਨ।
