ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚੇ ਗਾਂਧੀ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
Wednesday, Feb 08, 2023 - 03:26 AM (IST)
ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਬਾਹਰ ਸਥਿਤੀ ਉਸ ਸਮੇ ਤਣਾਅਪੂਰਨ ਬਣ ਗਈ, ਜਦੋਂ ਸਕੱਤਰੇਤ ਵਿਖੇ ਸਪੱਸ਼ਟੀਕਰਨ ਦੇਣ ਆਏ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਜਨਰਲ ਸਕੱਤਰ ਜਸਬੀਰ ਸਿੰਘ ਗਾਂਧੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਲਝ ਗਏ। ਉਨ੍ਹਾਂ ਅੱਗੇ ਮਾਈਕ ਰੱਖਣ ਵਾਲੇ ਕੁਝ ਪੱਤਰਕਾਰਾਂ ਨੂੰ ਗਾਂਧੀ ਨੇ ਧੱਕੇ ਵੀ ਮਾਰੇ ਤੇ ਉੱਚੀ ਆਵਾਜ਼ ਵਿਚ ਗ਼ਲਤ ਸ਼ਬਦਾਂ ਵੀ ਵਰਤੋਂ ਵੀ ਕੀਤੀ। ਗਾਂਧੀ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਥੋਂ ਚਲੇ ਗਏ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਵੱਖ ਵੱਖ ਮਾਮਲਿਆਂ ’ਚ ਇੰਦੌਰ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਜਸਬੀਰ ਸਿੰਘ ਗਾਂਧੀ ਤੇ ਪ੍ਰਧਾਨ ਮਨਜੀਤ ਸਿੰਘ ਰਿੰਕੂ ਭਾਟੀਆ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਅਜਬ-ਗਜ਼ਬ : ‘ਮੂਛੇਂ ਹੋਂ ਤੋ ਹੋਮਗਾਰਡ ਕੇ ਇਸ ਜਵਾਨ ਜੈਸੀ’, ਪ੍ਰਤੀ ਮਹੀਨਾ ਲੈਂਦੈ 1060 ਰੁਪਏ ਮੁੱਛ-ਭੱਤਾ
ਤਕਰੀਬਨ ਇਕ ਘੰਟੇ ਦੀ ਉਡੀਕ ਤੋਂ ਬਾਅਦ ਜਸਬੀਰ ਸਿੰਘ ਗਾਂਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਚੋਂ ਗੁੱਸੇ ਨਾਲ ਤਮਤਮਾਉਂਦੇ ਹੋਏ ਬਾਹਰ ਆਏ। ਉਨ੍ਹਾਂ ਨੂੰ ਜਦੋਂ ਵੱਖ ਵੱਖ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੇ ਅੰਦਰ ਹੋਈ ਗੱਲਬਾਤ ਬਾਰੇ ਸਵਾਲ ਕੀਤੇ ਤਾਂ ਗਾਂਧੀ ਨੇ ਕਿਸੇ ਦਾ ਜਵਾਬ ਦੇਣ ਦੀ ਬਜਾਏ ਚੈਨਲਾਂ ਦੇ ਪੱਤਰਕਾਰਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਗਾਂਧੀ ਨੇ ਅਖਬਾਰਾਂ ਦੇ ਪ੍ਰਤੀਨਿਧੀਆਂ ਨਾਲ ਵੀ ਘਟੀਆ ਸਲੂਕ ਕੀਤਾ ਤੇ ਪੱਤਰਕਾਰ ਭਾਈਚਾਰੇ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਗਾਂਧੀ ਲੱਗਭਗ ਦੌੜ ਕੇ ਸਕੱਤਰੇਤ ਤੋਂ ਪਾਸੇ ਚਲੇ ਗਏ।
ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ