ਗ੍ਰਿਫ਼ਤਾਰ ਸਮੱਗਲਰਾਂ ਨੇ ਲੁਧਿਆਣਾ ਬੰਬ ਕਾਂਡ ’ਚ ਕੀਤਾ ਵੱਡਾ ਖ਼ੁਲਾਸਾ, ISI ਨੇ ਡ੍ਰੋਨ ਰਾਹੀਂ ਭੇਜਿਆ ਸੀ ਬੰਬ

Saturday, May 21, 2022 - 10:28 AM (IST)

ਗ੍ਰਿਫ਼ਤਾਰ ਸਮੱਗਲਰਾਂ ਨੇ ਲੁਧਿਆਣਾ ਬੰਬ ਕਾਂਡ ’ਚ ਕੀਤਾ ਵੱਡਾ ਖ਼ੁਲਾਸਾ,  ISI ਨੇ ਡ੍ਰੋਨ ਰਾਹੀਂ ਭੇਜਿਆ ਸੀ ਬੰਬ

ਅੰਮ੍ਰਿਤਸਰ (ਇੰਦਰਜੀਤ) - ਬੀਤੇ ਦਿਨ ਐੱਸ. ਟੀ. ਐੱਫ. ਵੱਲੋਂ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ 4 ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਕਈ ਰਹੱਸ ਖੁੱਲ੍ਹ ਰਹੇ ਹਨ। ਇਨ੍ਹਾਂ ਲੋਕਾਂ ਨੇ ਲੁਧਿਆਣਾ ਬੰਬ ਕਾਂਡ ਦਾ ਵੀ ਪਰਦਾਫਾਸ਼ ਕੀਤਾ ਹੈ। ਉਥੇ ਹੀ ਇਨ੍ਹਾਂ ਦੇ ਨਾਲ ਪਾਕਿਸਤਾਨ ਦੇ ਸਮੱਗਲਰਾਂ ਦੇ ਨਾਂ ਵੀ ਸਾਹਮਣੇ ਆਏ ਹਨ। ਆਈ. ਜੀ. ਬਾਰਡਰ ਰੇਂਜ/ਐੱਸ. ਟੀ. ਐੱਫ. ਮੋਹਨੀਸ਼ ਚਾਵਲਾ ਨੇ ਪ੍ਰੈੱਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੀ ਕਮਾਨ ਏ. ਆਈ. ਜੀ. ਐੱਸ. ਟੀ. ਐੱਫ. ਰਛਪਾਲ ਸਿੰਘ ਦੇ ਹੱਥ ’ਚ ਸੀ। ਗ੍ਰਿਫ਼ਤਾਰ ਕੀਤੇ ਗਏ ਦਿਲਬਾਗ ਸਿੰਘ ਬੱਗਾ, ਸਤਨਾਮ ਸਿੰਘ, ਹਰਪ੍ਰੀਤ ਸਿੰਘ ਹੈਪੀ ਨਿਵਾਸੀ ਧਨੋਏ ਖੁਰਦ ਅਤੇ ਸਵਿੰਦਰ ਸਿੰਘ ਕੋਲੋਂ ਇਕ ਆਈ. ਈ. ਡੀ. ਬੰਬ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਜਾਂਚ ਦੌਰਾਨ ਸਵਿੰਦਰ ਸਿੰਘ ਅਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਪਾਕਿਸਤਾਨ ਦੇ ਸਮੱਗਲਰਾਂ ਨਾਲ ਹਨ ਅਤੇ ਉਨ੍ਹਾਂ ਤੋਂ 2 ਪਾਕਿਸਤਾਨੀ ਮੋਬਾਇਲ ਸਿਮ, ਇਕ ਨੋਕੀਆ ਫੋਨ ਵੀ ਬਰਾਮਦ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਆਈ. ਜੀ. ਚਾਵਲਾ ਨੇ ਦੱਸਿਆ ਕਿ ਇਸ ਸੰਬੰਧ ’ਚ ਕੇਂਦਰੀ ਜਾਂਚ ਏਜੰਸੀ ਐੱਨ. ਆਈ. ਏ. ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਕਾਫ਼ੀ ਮਹੱਤਵਪੂਰਣ ਇਨਪੁਟ ਮਿਲੇ ਹਨ। 16 ਮਈ ਨੂੰ ਇਕ ਗੁਪਤ ਸੂਚਨਾ ਦੇ ਅਨੁਸਾਰ ਲਖਬੀਰ ਸਿੰਘ ਲੱਖਾ ਨਿਵਾਸੀ ਚੱਕ ਮਿਸ਼ਰੀ ਖਾਨ ਅਤੇ ਸਰਬਜੀਤ ਸਿੰਘ ਸ਼ੱਬਾ ਅਤੇ ਉਨ੍ਹਾਂ ਦੇ ਕੁਝ ਸਾਥੀ ਪਾਕਿਸਤਾਨ ਤੋਂ ਆਉਣ ਵਾਲੇ ਡਰੱਗਸ ਦੇ ਮਾਮਲੇ ’ਚ ਸਰਗਰਮ ਹਨ। ਇਹ ਸਮੱਗਲਰ ਵਟਸਐਪ ਜ਼ਰੀਏ ਹਰ ਤਰ੍ਹਾਂ ਦੇ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ’ਚ ਸ਼ਾਮਲ ਹਨ। ਪਾਕਿਸਤਾਨ ’ਚ ਡ੍ਰੋਨ ਦੇ ਜ਼ਰੀਏ ਇਨ੍ਹਾਂ ਲਈ ਹਥਿਆਰ ਅਤੇ ਵਿਸਫੋਟਕ ਪਦਾਰਥ ਆਉਂਦੇ ਹਨ। 

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਸੂਚਨਾ ਦੇ ਆਧਾਰ ’ਤੇ ਐੱਸ. ਏ. ਐੱਸ. ਨਗਰ ਮੋਹਾਲੀ ’ਚ ਕੇਸ ਰਜਿਸਟਰਡ ਕੀਤਾ ਗਿਆ ਸੀ, ਜਦੋਂਕਿ ਗ੍ਰਿਫ਼ਤਾਰ ਕੀਤੇ ਗਏ ਦੂਜੇ ਸਾਥੀਆਂ ਦੇ ਸੰਬੰਧ ’ਚ ਪ੍ਰੈੱਸ ਕਾਨਫਰੰਸ ’ਚ ਖੁਲਾਸੇ ਹੋਏ ਹਨ। ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਬਾਰੇ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਬੰਬ ਉਨ੍ਹਾਂ ਨੂੰ ਪਿੰਡ ਬੱਲੜਵਾਲ ਵਿਚ ਇਕ ਡ੍ਰੋਨ ਦੇ ਮਾਧਿਅਮ ਰਾਹੀਂ ਮਿਲਿਆ ਸੀ, ਜੋ ਅਗਲੇ ਦਿਨ ਸੁਰਮੁਖ ਸਿੰਘ ਸੂਮੂ ਨੇ ਉਸ ਨੂੰ ਅੱਡਾ ਚੌਗਾਵਾਂ ਵਿਚ ਦਿੱਤਾ ਸੀ। ਇਹ ਬੰਬ ਆਈ. ਐੱਸ. ਆਈ. ਦੇ ਨਿਰਦੇਸ਼ ਨਾਲ ਭਾਰਤ ਆਇਆ ਸੀ, ਜੋ ਉਨ੍ਹਾਂ ਨੇ ਬਰਖ਼ਾਸਤ ਕਾਂਸਟੇਬਲ ਗਗਨਦੀਪ ਸਿੰਘ ਨੂੰ ਬਾਈਪਾਸ ਲੁਧਿਆਣਾ ’ਚ ਦਿੱਤਾ ਸੀ। ਕੋਰਟ ਕੰਪਲੈਕਸ ਲੁਧਿਆਣਾ ’ਚ ਆਈ. ਈ. ਡੀ. ਬੰਬ ਲਗਾਉਂਦੇ ਸਮੇਂ ਗਗਨਦੀਪ ਸਿੰਘ ਦੀ ਮੌਤ ਹੋ ਗਈ ਸੀ ਅਤੇ ਦਿਲਬਾਗ ਸਿੰਘ ਬਚ ਗਿਆ, ਜਦੋਂ ਕਿ ਸੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

ਸਾਲ ਦੀ ਸ਼ੁਰੂਆਤ ’ਚ ਹੀ ਐੱਸ. ਟੀ. ਐੱਫ. ਅੰਮ੍ਰਿਤਸਰ ਬਾਰਡਰ ਰੇਂਜ ਨੇ 3 ਆਈ. ਈ. ਡੀ. ਬੰਬ ਬਰਾਮਦ ਕੀਤੇ ਸਨ, ਜੋ ਕਾਫ਼ੀ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਸਨ। ਗ੍ਰਿਫ਼ਤਾਰ ਕੀਤਾ ਗਿਆ ਸਰਬਜੀਤ ਸਿੰਘ ਉਰਫ ਸ਼ੱਬਾ ਨਾਬਾਲਿਗ ਹੈ। ਉਸ ਨੇ ਮੁਲਜ਼ਮਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਪਰ ਸਮੱਗਲਿੰਗ ’ਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਮਾਮਲੇ ’ਚ ਐੱਸ. ਟੀ. ਐੱਫ. ਅਦਾਲਤ ਨੂੰ ਅਪੀਲ ਕਰੇਗੀ ਕਿ ਸ਼ੱਬਾ ਨਾਲ ਜ਼ਿਆਦਾ ਸਖਤੀ ਨਾ ਕੀਤੀ ਜਾਵੇ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News