8 ਕਿਲੋ ਚੂਰਾ-ਪੋਸਤ ਸਮੇਤ 2 ਅੜਿੱਕੇ
Thursday, Jul 26, 2018 - 11:43 PM (IST)
ਫਾਜ਼ਿਲਕਾ(ਲੀਲਾਧਰ)-ਥਾਣਾ ਸਦਰ ਦੀ ਪੁਲਸ ਨੇ ਪਿੰਡ ਰਾਣਾ ਦੇ ਮੋਡ਼ ’ਤੇ ਬੱਸ ’ਚੋਂ ਦੋ ਵਿਅਕਤੀਆਂ ਨੂੰ 8 ਕਿਲੋ ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਐੱਸ. ਆਈ. ਲਛਮਣ ਸਿੰਘ ਸੀ. ਆਈ. ਏ. ਸਟਾਫ ਫਾਜ਼ਿਲਕਾ ਨੇ 25 ਜੁਲਾਈ 2018 ਨੂੰ ਸ਼ਾਮ ਲਗਭਗ 5.40 ਵਜੇ ਜਦੋਂ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪਿੰਡ ਰਾਣਾ ਦੇ ਮੋਡ਼ ’ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਕ ਬੱਸ ’ਚੋਂ ਕਰਨੈਲ ਸਿੰਘ ਉਰਫ ਭਿੰਦਾ ਵਾਸੀ ਬਸਤੀ ਡੋਗਰ ਸਿੰਘ (ਪੰਨੀ ਕਡ਼ਾਈ) ਅਤੇ ਰਵਿੰਦਰ ਕੁਮਾਰ ਵਾਸੀ ਪੰਜ ਪੀਰ ਅਬੋਹਰ ਤੋਂ 8 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
